ਸਰੂਪ ਪਬਲਿਕ ਸਕੂਲ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ
ਕਿਸ਼ਨਗੜ੍ਹ 5 ਸਤੰਬਰ (ਹੁਸਨ ਲਾਲ)- ਜਲੰਧਰ- ਪਠਾਨਕੋਟ ਕੌਮੀ ਸ਼ਾਹ ਮਾਰਗ ’ਤੇ ਸਥਿਤ ਸਰੂਪ ਪਬਲਿਕ ਸਕੂਲ ਸਰੂਪ ਨਗਰ ਰਾਓਵਾਲੀ ਵਿਖੇ ਚੇਅਰਮੈਨ ਸਰਫਰਾਜ ਸਿੰਘ ਢੇਸੀ ਤੇ ਉਪ ਚੇਅਰਪਰਸਨ ਉਪਿੰਦਰਜੀਤ ਕੌਰ ਢੇਸੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰਿੰਸੀਪਲ ਨੀਰਜ ਕੇ ਸੰਧੂ ਦੀ ਸਰਪ੍ਰਸਤੀ ਹੇਠ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ ਇਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਸ਼ਹਿਬਾਜ਼ ਸਿੰਘ ਢੇਸੀ ਅਤੇ ਸਰਤਾਜ ਕੌਰ ਢੇਸੀ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ। ਇਸ ਮੌਕੇ ਨਰਸਰੀ ਤੋਂ ਲੈ ਕੇ ਦਸਵੀਂ ਕਲਾਸ ਦੇ ਬੱਚਿਆਂ ਨੇ ਭਾਗ ਲਿਆ ।
ਕਿਸ਼ਨਗੜ੍ਹ 5 ਸਤੰਬਰ (ਹੁਸਨ ਲਾਲ)- ਜਲੰਧਰ- ਪਠਾਨਕੋਟ ਕੌਮੀ ਸ਼ਾਹ ਮਾਰਗ ’ਤੇ ਸਥਿਤ ਸਰੂਪ ਪਬਲਿਕ ਸਕੂਲ ਸਰੂਪ ਨਗਰ ਰਾਓਵਾਲੀ ਵਿਖੇ ਚੇਅਰਮੈਨ ਸਰਫਰਾਜ ਸਿੰਘ ਢੇਸੀ ਤੇ ਉਪ ਚੇਅਰਪਰਸਨ ਉਪਿੰਦਰਜੀਤ ਕੌਰ ਢੇਸੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰਿੰਸੀਪਲ ਨੀਰਜ ਕੇ ਸੰਧੂ ਦੀ ਸਰਪ੍ਰਸਤੀ ਹੇਠ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ ਇਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਸ਼ਹਿਬਾਜ਼ ਸਿੰਘ ਢੇਸੀ ਅਤੇ ਸਰਤਾਜ ਕੌਰ ਢੇਸੀ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ। ਇਸ ਮੌਕੇ ਨਰਸਰੀ ਤੋਂ ਲੈ ਕੇ ਦਸਵੀਂ ਕਲਾਸ ਦੇ ਬੱਚਿਆਂ ਨੇ ਭਾਗ ਲਿਆ । ਬੱਚਿਆਂ ਵਲੋਂ ਸ਼੍ਰੀ ਕ੍ਰਿਸ਼ਨ ਜੀ ਦੇ ਜੀਵਨ ਨੂੰ ਸਮਰਪਿਤ ਵੱਖ-ਵੱਖ ਨਾਟਕ, ਰਾਸ ਲੀਲਾ ਅਤੇ ਦ੍ਰਿਸ਼ ਪੇਸ਼ ਕੀਤੇ ਗਏ ਅਤੇ ਬੱਚਿਆਂ ਨੂੰ ੳਹਨਾਂ ਦੇ ਜੀਵਨ ਦੇ ੳਦੇਸ਼ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਚੇਅਰਮੈਨ ਸਰਫਰਾਜ ਸਿੰਘ ਢੇਸੀ ਨੇ ਕਿਹਾ ਕਿ ਅਜਿਹੇ ਤਿਉਹਾਰ ਮਨਾਉਣ ਨਾਲ ਸਾਡੀ ਆਪਸੀ ਭਾਈਚਾਰਕ ਸਾਂਝ ਹੋਰ ਮਜਬੂਤ ਹੁੰਦੀ ਹੈ। ਇਸ ਮੌਕੇ ਚੇਅਰਪਰਸਨ ਉਪਿੰਦਰਜੀਤ ਕੌਰ ਢੇਸੀ ਤੇ ਪ੍ਰਿੰਸੀਪਲ ਨੀਰਜ ਕੇ ਸੰਧੂ ਨੇ ਬੱਚਿਆਂ ਨੂੰ ਜਨਮ ਅਸ਼ਟਮੀ ਦੀ ਵਧਾਈ ਦਿੰਦਿਆਂ ਵਿਦਿਆ ਦੇ ਖੇਤਰ ਵਿੱਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।