06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਐਚ.ਡੀ.ਐਫ਼.ਸੀ. ਬੈਂਕ ਮਲਸੀਆਂ ਵਲੋਂ ਸਿੱਖਿਆ ਦੇ ਖੇਤਰ ’ਚ ਅਹਿਮ ਯੋਗਦਾਨ ਪਾਉਣ ਵਾਲੇ ਅਧਿਕਾਰੀਆਂ ਤੇ ਅਧਿਆਪਕਾਂ ਦਾ ਵਿਸ਼ੇਸ਼ ਸਨਮਾਨ

ਮਲਸੀਆਂ, 5 ਸਤੰਬਰ (ਸੁਖਦੀਪ ਸਿੰਘ)- ਅਧਿਆਪਕ ਦਿਵਸ ਦੇ ਮੌਕੇ ਐਚ. ਡੀ.

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਮਲਸੀਆਂ, 5 ਸਤੰਬਰ (ਸੁਖਦੀਪ ਸਿੰਘ)- ਅਧਿਆਪਕ ਦਿਵਸ ਦੇ ਮੌਕੇ ਐਚ.ਡੀ.ਐਫ਼.ਸੀ. ਬੈਂਕ, ਮਲਸੀਆਂ ਸ਼ਾਖਾ ਵਲੋਂ ਬ੍ਰਾਂਚ ਮੈਨੇਜਰ ਅਮਿਤ ਭਾਰਤੀ ਦੀ ਅਗਵਾਈ ’ਚ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਸਿੱਖਿਆ ਦੇ ਖੇਤਰ ’ਚ ਅਹਿਮ ਯੋਗਦਾਨ ਪਾਉਣ ਵਾਲੇ ਅਧਿਕਾਰੀਆਂ ਤੇ ਅਧਿਆਪਕਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਬੈਂਕ ਅਧਿਕਾਰੀਆਂ ਵਲੋਂ ਸਨਮਾਨ-ਪੱਤਰ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਉਨ੍ਹਾਂ ਦੀ ਮਿਹਨਤ ਅਤੇ ਸਮਰਪਣ ਲਈ ਧੰਨਵਾਦ ਕੀਤਾ ਗਿਆ। ਸਮਾਗਮ ‘ਚ ਬੈਂਕ ਦੇ ਟੈਰੀਟੋਰੀ ਹੈੱਡ ਜਲੰਧਰ ਅਜੈ ਮਿੱਢਾ ਵਿਸ਼ੇਸ਼ ਤੌਰ ‘ਤੇ ਪਹੁੰਚੇ, ਜਦਕਿ ਬ੍ਰਾਂਚ ਮੈਨੇਜਰ ਅਮਿਤ ਭਾਰਤੀ, ਰਿਲੇਸ਼ਨਸ਼ਿਪ ਮੈਨੇਜਰ ਅਮਿਤ ਮਹਿਤਾ, ਟ੍ਰੇਨਰ ਤਰੁਣ ਲਾਂਬਾ, ਗਗਨ ਬਜਾਜ, ਆਟੋ ਲੋਨ ਹੈੱਡ ਗੌਤਮ ਵਰਮਾ, ਪਰਸਨਲ ਲੋਨ ਅਫ਼ਸਰ ਮੋਹਿਤ ਕੁਮਾਰ, ਹੋਮ ਲੋਨ ਹੈੱਡ ਕੁਨਾਲ ਰਜ਼ਦਾਨ ਹਾਜ਼ਰ ਸਨ। ਇਸ ਮੌਕੇ ਸਿੱਖਿਆ ਵਿਭਾਗ ਤੋਂ ਬੀ.ਪੀ.ਈ.ਓ. ਲੋਹੀਆਂ ਰਾਮੇਸ਼ਵਰ ਚੰਦਰ, ਬੀ.ਪੀ.ਈ.ਓ. ਸ਼ਾਹਕੋਟ ਨਿਰਮਲ ਸਿੰਘ ਗਿੱਦੜਪਿੰਡੀ, ਸੀ.ਐਚ.ਟੀ. ਰਾਕੇਸ਼ ਖੈਹਿਰਾ ਸਮੇਤ ਵੱਡੀ ਗਿਣਤੀ ‘ਚ ਅਧਿਆਪਕ ਮੌਜੂਦ ਸਨ। ਬ੍ਰਾਂਚ ਮੈਨੇਜਰ ਅਮਿਤ ਭਾਰਤੀ ਨੇ ਕਿਹਾ ਕਿ ਅਧਿਆਪਕ ਸਿਰਫ਼ ਕਿਤਾਬੀ ਗਿਆਨ ਹੀ ਨਹੀਂ ਦਿੰਦੇ, ਸਗੋਂ ਜ਼ਿੰਦਗੀ ਜਿਊਣ ਦਾ ਸਲੀਕਾ ਵੀ ਸਿਖਾਉਂਦੇ ਹਨ। ਐਚ.ਡੀ.ਐਫ਼.ਸੀ. ਬੈਂਕ ਹਮੇਸ਼ਾ ਹੀ ਸਮਾਜ ਦੇ ਇਨ੍ਹਾਂ ਅਸਲ ਨਾਇਕਾਂ ਦਾ ਸਤਿਕਾਰ ਕਰਦਾ ਹੈ। ਅਧਿਆਪਕਾਂ ਦੀ ਮਿਹਨਤ, ਸਮਰਪਣ ਅਤੇ ਸਿੱਖਿਆ ਪ੍ਰਤੀ ਵਚਨਬੱਧਤਾ ਲਈ ਉਨ੍ਹਾਂ ਦਾ ਸਨਮਾਨ ਹਮੇਸ਼ਾ ਬਰਕਰਾਰ ਰਹੇਗਾ। ਅਖੀਰ ‘ਚ ਸਾਰੇ ਅਧਿਆਪਕਾਂ ਨੇ ਬੈਂਕ ਮੈਨੇਜਮੈਂਟ ਦਾ ਇਸ ਸਨਮਾਨ ਲਈ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸਰੂਪ ਪਬਲਿਕ ਸਕੂਲ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਰਾਜਯੋਗ ਮੈਡੀਟੇਸ਼ਨ ਭਵਨ ਸ਼ਾਹਕੋਟ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ
Ad Position 24