ਪ੍ਰਵੀਨ ਗੁਪਤਾ ਦੇ ਤਜਰਬੇ ਕਾਰਨ ਸ਼ਲਾਘਾਯੋਗ ਰਿਹਾ ਐਡਹਾਕ ਕਮੇਟੀ ਦਾ ਕੰਮ-ਕਾਜ
ਜਲੰਧਰ, 28 ਅਗਸਤ (ਜਸਪਾਲ ਸਿੰਘ)- ਡਵੀਜ਼ਨਲ ਕਮਿਸ਼ਨਰ-ਕਮ-ਪ੍ਰਧਾਨ ਜਿਮਖਾਨਾ ਕਲੱਬ ਵਲੋਂ ਪਿਛਲੇ ਦਿਨੀਂ ਜਿਮਖਾਨ ਕਲੱਬ ਦੀ ਪ੍ਰਬੰਧਕੀ ਕਮੇਟੀ ਨੂੰ ਭੰਗ ਕਰਕੇ ਜਿੱਥੇ 30 ਅਗਸਤ ਨੂੰ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਸੀ, ਉੱਥੇ ਨਾਲ ਹੀ ਕਲੱਬ ਦਾ ਕੰਮ-ਕਾਰ ਚਲਾਉਣ ਲਈ ਆਨਰੇਰੀ ਸੈਕਟਰੀ ਤੇਜਦੀਪ ਸਿੰਘ ਸੈਣੀ ਪੀ. ਸੀ.
ਜਲੰਧਰ, 28 ਅਗਸਤ (ਜਸਪਾਲ ਸਿੰਘ)- ਡਵੀਜ਼ਨਲ ਕਮਿਸ਼ਨਰ-ਕਮ-ਪ੍ਰਧਾਨ ਜਿਮਖਾਨਾ ਕਲੱਬ ਵਲੋਂ ਪਿਛਲੇ ਦਿਨੀਂ ਜਿਮਖਾਨ ਕਲੱਬ ਦੀ ਪ੍ਰਬੰਧਕੀ ਕਮੇਟੀ ਨੂੰ ਭੰਗ ਕਰਕੇ ਜਿੱਥੇ 30 ਅਗਸਤ ਨੂੰ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਸੀ, ਉੱਥੇ ਨਾਲ ਹੀ ਕਲੱਬ ਦਾ ਕੰਮ-ਕਾਰ ਚਲਾਉਣ ਲਈ ਆਨਰੇਰੀ ਸੈਕਟਰੀ ਤੇਜਦੀਪ ਸਿੰਘ ਸੈਣੀ ਪੀ. ਸੀ. ਐਸ. ਦੀ ਅਗਵਾਈ ਹੇਠ ਇਕ 7 ਮੈਂਬਰੀ ਐਡਹਾਕ ਕਮੇਟੀ ਦਾ ਵੀ ਗਠਨ ਕੀਤਾ ਸੀ, ਜਿਸ ਵਿਚ ਪੀ. ਸੀ. ਐਸ. ਅਧਿਕਾਰੀ ਆਦਿਤਿਆ ਗੁਪਤਾ ਤੋਂ ਇਲਾਵਾ ਤਜ਼ਰਬੇਕਾਰ ਕਲੱਬ ਮੈਂਬਰ ਪ੍ਰਵੀਨ ਗੁਪਤਾ, ਕੰਨਵ ਨੰਦਾ, ਸੁਭਾਸ਼ ਸ਼ਰਮਾ, ਸਮੀਰ ਮਰਵਾਹਾ, ਜਸਪ੍ਰੀਤ ਸਿੰਘ ਨੂੰ ਸ਼ਾਮਿਲ ਕੀਤਾ ਗਿਆ ਸੀ। ਇਸ ਐਡਹਾਕ ਕਮੇਟੀ ਵਲੋਂ ਪਿਛਲੇ ਕਰੀਬ ਇਕ ਮਹੀਨੇ ਤੋਂ ਆਪਣਾ ਕੰਮ ਬਾਖੂਬੀ ਕੀਤਾ ਗਿਆ ਤੇ ਕਲੱਬ ਨੂੰ ਵਧੀਆ ਤਰੀਕੇ ਨਾਲ ਚਲਾਇਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਵੀਨ ਗੁਪਤਾ ਨੇ ਦੱਸਿਆ ਕਿ ਪਿਛਲੇ ਦਿਨੀਂ ਆਜ਼ਾਦੀ ਦਿਹਾੜੇ ’ਤੇ ਡਵੀਜ਼ਨਲ ਕਮਿਸ਼ਨਰ ਨੇ ਐਡਹਾਕ ਕਮੇਟੀ ਵਲੋਂ ਕੀਤੇ ਗਏ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਉਨ੍ਹਾਂ ਵਲੋਂ ਕਲੱਬ ਦੇ ਪ੍ਰਮੁੱਖ ਮੈਂਬਰ ਅਨਿਰੁੱਧ ਕਪੂਰ ਨੂੰ ਉਨ੍ਹਾਂ ਦੀ ਪੁਸਤਕ ‘ਦ ਸੋਲ ਸਪਾਰਕਸ’ ਦੇ ਲਈ ਅਤੇ ਰੋਹਿਤ ਕਪੂਰ ਜੋ ਕਿ ਪਿਛਲੇ ਕਰੀਬ 10 ਸਾਲਾਂ ਤੋਂ ਕਲੱਬ ਦੇ ਬੱਚਿਆਂ ਨੂੰ ਮੁਫਤ ਵਲੰਟਰੀ ਬੈਡਮਿੰਟਨ ਕੋਚਿੰਗ ਦਿੰਦੇ ਆ ਰਹੇ ਹਨ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ 30 ਅਗਸਤ ਨੂੰ ਚੋਣਾਂ ਤੋਂ ਬਾਅਦ ਕਲੱਬ ਦੀ ਕਮਾਨ ਨਵੀਂ ਚੁਣੀ ਹੋਈ ਕਮੇਟੀ ਨੂੰ ਸੌਂਪ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂ ਕੱਲਬ ਮੈਂਬਰਾਂ ਵਲੋਂ ਐਡਹਾਕ ਕਮੇਟੀ ਨੂੰ ਦਿੱਤੇ ਗਏ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ।