28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਮੁਸਲਿਮ ਭਾਈਚਾਰੇ ਨੇ ਜਸ਼ਨ - ਏ - ਈਦ ਮਿਲਾਦ ਉਨ ਨਬੀ ਦੇ ਮੌਕੇ ਕੱਢੀ ਵਿਸ਼ਾਲ ਸ਼ੋਭਾ ਯਾਤਰਾ ਵੱਡੀ ਗਿਣਤੀ ’ਚ ਰਾਜਨੀਤਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਕੀਤੀ ਸ਼ਿਰਕਤ

ਜਲੰਧਰ, 26 ਅਗਸਤ (ਐੱਮ. ਐੱਸ.

Ad Position 21
No active advertisement
ਅਜੀਤ ਡੈਸਕ 27-08-2026
ਜਲੰਧਰ, 26 ਅਗਸਤ (ਐੱਮ. ਐੱਸ. ਲੋਹੀਆ) - ਗੁਲਾਬ ਦੇਵੀ ਰੋਡ ਵਿਖੇ ਸਥਿਤ ਸੁੰਨੀ ਸ਼ਾਹੀ ਜਾਮਾ ਮਸਜਿਦ ਈਦਗਾਹ ਤੋਂ ਜਸ਼ਨ-ਏ-ਈਦ ਮਿਲਾਦ ਉਨ ਨਬੀ ਦੇ ਮੌਕੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ, ਜੋ ਕਿ ਈਦਗਾਹ ਤੋਂ ਸ਼ੁਰੂ ਹੋ ਕੇ ਪਟੇਲ ਚੌਕ, ਕਪੂਰਥਲਾ ਚੌਕ, ਫੁੱਟਬਾਲ ਚੌਕ, ਨਕੋਦਰ ਚੌਕ, ਜੋਤੀ ਚੌਕ ਅਤੇ ਪੁਰਾਣੀ ਜੇਲ੍ਹ ਚੌਕ ਤੋਂ ਹੁੰਦੀ ਹੋਈ ਵਾਪਸ ਈਦਗਾਹ ਵਿਖੇ ਸਮਾਪਤ ਹੋਈ। ਸ਼ੋਭਾ ਯਾਤਰਾ ਦੀ ਅਗਵਾਈ ਮਸਜਿਦ ਕਮੇਟੀ ਦੇ ਮੁਖੀ ਐਡਵੋਕੇਟ ਨਈਮ ਖਾਨ ਨੇ ਕੀਤੀ। ਸ਼ੋਭਾ ਯਾਤਰਾ ਦੌਰਾਨ ਵੱਡੀ ਗਿਣਤੀ ’ਚ ਰਾਜਨੀਤਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਦੇ ਨਾਲ-ਨਾਲ ਸ਼ਹਿਰਵਾਸੀਆਂ ਨੇ ਵੀ ਹਿੱਸਾ ਲਿਆ, ਜਿਨ੍ਹਾਂ ਪੈਗੰਬਰ ਮੁਹੰਮਦ ਦੀਆਂ ਸਿੱਖਿਆਵਾਂ ਨੂੰ ਯਾਦ ਕਰਦਿਆਂ, ਸ਼ਾਂਤੀ, ਭਾਈਚਾਰਾ, ਮਨੁੱਖਤਾ ਅਤੇ ਆਪਸੀ ਸਦਭਾਵਨਾ ਦਾ ਸੰਦੇਸ਼ ਦਿੱਤਾ। ਇਸ ਮੌਕੇ ਕਰਵਾਏ ਸਮਾਗਮ ਦੀ ਮੇਜ਼ਬਾਨੀ ਮੁਸਲਿਮ ਸੰਗਠਨ ਪੰਜਾਬ ਦੇ ਜਨਰਲ ਸਕੱਤਰ ਮਜ਼ਹਰ ਆਲਮ ਅਤੇ ਮਸਜਿਦ ਕਮੇਟੀ ਦੇ ਉਪ ਪ੍ਰਧਾਨ ਜ਼ਾਕਿਰ ਹੁਸੈਨ ਰਿਜ਼ਵੀ ਨੇ ਕੀਤੀ। ਇਸ ਮੌਕੇ ਪੰਜਾਬ ਪੁਲਿਸ ਦੇ ਏ.ਡੀ.ਜੀ.ਪੀ. ਐੱਮ.ਐੱਫ. ਫਾਰੂਕੀ, ਕੈਬਨਿਟ ਮੰਤਰੀ ਮਹਿੰਦਰ ਭਗਤ, ਜਲੰਧਰ ਨਗਰ ਨਿਗਮ ਦੇ ਮੇਅਰ ਵਿਨੀਤ ਧੀਰ, ਸਾਬਕਾ ਵਿਧਾਇਕ ਰਜਿੰਦਰ ਬੇਰੀ, ਕੌਂਸਲਰ ਪਤੀ ਅਯੂਬ ਖਾਨ, ਕੌਂਸਲਰ ਪਤੀ ਸ਼ੈਰੀ ਚੱਢਾ ਅਤੇ ਹੋਰ ਪਤਵੰਤੇ ਸ਼ਾਮਲ ਹੋਏ। ਏ.ਡੀ.ਜੀ.ਪੀ. ਫਾਰੂਕੀ ਨੇ ਈਦ ਮਿਲਾਦ-ਉਨ-ਨਬੀ ਦੇ ਮੌਕੇ ‘ਤੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਪੈਗੰਬਰ ਮੁਹੰਮਦ (ਸ.ਅ.ਵ.) ਦੀਆਂ ਸਿੱਖਿਆਵਾਂ ਮਨੁੱਖਤਾ ਨੂੰ ਸ਼ਾਂਤੀ, ਭਾਈਚਾਰਾ, ਨਿਆਂ ਅਤੇ ਮਨੁੱਖਤਾ ਦਾ ਰਸਤਾ ਦਿਖਾਉਂਦੀਆਂ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਮਾਜ ’ਚ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣਾ ਸਾਰਿਆਂ ਦੀ ਸਮੂਹਿਕ ਜ਼ਿੰਮੇਵਾਰੀ ਹੈ। ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਵੀ ਸ਼ੋਭਾ ਯਾਤਰਾ ’ਚ ਹਿੱਸਾ ਲੈਣ ਵਾਲਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਪੈਗੰਬਰ ਮੁਹੰਮਦ ਨੇ ਸਾਰੀ ਮਨੁੱਖਤਾ ਨੂੰ ਪਿਆਰ, ਦਿਆਲਤਾ, ਸ਼ਾਂਤੀ ਅਤੇ ਭਾਈਚਾਰੇ ਦਾ ਮਹਾਨ ਸੰਦੇਸ਼ ਦਿੱਤਾ। ਮੇਅਰ ਵਿਨੀਤ ਧੀਰ ਨੇ ਈਦ ਮੁਬਾਰਕ ਦਿੱਤੀ ਅਤੇ ਕਿਹਾ ਕਿ ਈਦਗਾਹ ਦੇ ਵਿਕਾਸ ਲਈ ਜੋ ਵੀ ਖਰਚਾ ਚਾਹੀਦਾ ਹੈ ਉਹ ਕੀਤਾ ਜਾਵੇਗਾ। ਇਸ ਮੌਕੇ ਮੁਸਲਿਮ ਸੰਗਠਨ ਪੰਜਾਬ ਦੇ ਪ੍ਰਧਾਨ ਐਡਵੋਕੇਟ ਨਈਮ ਖਾਨ ਨੇ ਕਿਹਾ ਕਿ ਈਦ ਮਿਲਾਦ-ਉਨ-ਨਬੀ ਦਾ ਜਸ਼ਨ ਪੈਗੰਬਰ ਮੁਹੰਮਦ ਦੀਆਂ ਸਿੱਖਿਆਵਾਂ ਨੂੰ ਜਨਤਾ ਤੱਕ ਫੈਲਾਉਣ ਅਤੇ ਸ਼ਾਂਤੀ, ਭਾਈਚਾਰਾ, ਮਨੁੱਖਤਾ ਅਤੇ ਸਮਾਜਿਕ ਸਦਭਾਵਨਾ ਨੂੰ ਮਜ਼ਬੂਤ ਕਰਨ ਦਾ ਇੱਕ ਮਹੱਤਵਪੂਰਨ ਮੌਕਾ ਹੈ। ਇਸ ਮੌਕੇ ਵਿਜੇ ਕਲੋਨੀ ਤੋਂ ਮੌਲਾਨਾ ਤਾਲਿਬ ਅਤੇ ਪ੍ਰਧਾਨ ਰਜ਼ਾ-ਏ-ਮੁਸਤਫਾ, ਢੱਡਾ ਤੋਂ ਮੌਲਾਨਾ ਸਲੀਮ, ਮੂਸਾ ਰਜ਼ਾ, ਰਹਿਮਤ ਅਲੀ ਪ੍ਰਧਾਨ, ਮੁਸਲਿਮ ਕਲੋਨੀ ਤੋਂ ਅਕਬਰ ਅਲੀ ਅਤੇ ਨਿਜ਼ਾਮ, ਬਸਤੀ ਦਾਨਿਸ਼ ਮੰਦਾ ਤੋਂ ਇਸਹਾਕ ਪ੍ਰਧਾਨ, ਬਸਤੀ ਬਾਵਾ ਖੇਲ ਤੋਂ ਮੌਲਾਨਾ ਆਸ਼ਿਕ ਰਾਜਾ, ਪੱਕਾ ਬਾਗ ਤੋਂ ਸ਼ਕੀਲ ਖਾਨ ਅਤੇ ਬਦਰੂਲ ਖਾਨ, ਮਸਜਿਦ ਬਹਿਸ਼ਤੀ ਦਰਵਾਜ਼ਾ ਤੋਂ ਮੂਸਾ, ਈਸਾ ਬਨਾਰਸੀ ਅਤੇ ਹੋਰ ਥਾਵਾਂ ਤੋਂ ਵੱਡੀ ਗਿਣਤੀ ਵਿੱਚ ਲੋਕ ਝਾਂਕੀਆਂ ਦੇ ਨਾਲ ਈਦਗਾਹ ਪਹੁੰਚੇ।
Ad Position 22
No active advertisement
ਪਿਛਲੀ ਖ਼ਬਰ ‘ ਫੁਲਕਾਰੀ ਵੂਮੈਨ ਆਫ਼ ਜਲੰਧਰ ’ ਵਲੋਂ ਔਰਤਾਂ ਦੀ ਸਿਹਤ ਸੰਬੰਧੀ ਜਾਗਰੂਕਤਾ ਸਮਾਗਮ ਅਗਲੀ ਖ਼ਬਰ ਬਸਰਾ ਸ਼੍ਰੋਮਣੀ ਅਕਾਲੀ ਦਲ ( ਪੁਨਰ ਸੁਰਜੀਤ ) ਦੁਆਬਾ ਜ਼ੋਨ ਦੇ ਮੀਡੀਆ ਕੋਆਰਡੀਨੇਟਰ ਨਿਯੁਕਤ
Ad Position 24