ਨਾਮਜ਼ਦਗੀਆਂ ਦੇ ਆਖਰੀ ਦਿਨ ਅਚੀਵਰਜ਼ ਗਰੁੱਪ ਦਾ ਸ਼ਕਤੀ ਪ੍ਰਦਰਸ਼ਨ
ਜਲੰਧਰ, 22 ਅਗਸਤ (ਜਸਪਾਲ ਸਿੰਘ)-ਅਚੀਵਰਜ਼ ਗਰੁੱਪ ਨੇ 30 ਅਗਸਤ ਨੂੰ ਹੋਣ ਜਾ ਰਹੀਆਂ ਜਲੰਧਰ ਜਿਮਖਾਨਾ ਕਲੱਬ ਦੀਆਂ ਚੋਣਾਂ ਲਈ ਸ਼ਨੀਵਾਰ ਨੂੰ ਰਸਮੀ ਤੌਰ ’ਤੇ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ। ਇਸ ਮੌਕੇ ਅਚੀਵਰਜ਼ ਗਰੁੱਪ ਵੱਲੋਂ ਵੱਖ-ਵੱਖ ਅਹੁਦਿਆਂ ਲਈ ਨਾਮਜ਼ਦਗੀ ਕਾਗਜ਼ ਦਾਖਲ ਕਰਨ ਵਾਲੇ ਉਮੀਦਵਾਰਾਂ ’ਚ ਅਮਿਤ ਕੁਕਰੇਜਾ (ਸਕੱਤਰ), ਧੀਰਜ ਸੇਠ (ਜੂਨੀਅਰ ਉਪ ਪ੍ਰਧਾਨ), ਹਰਪ੍ਰੀਤ ਸਿੰਘ ਗੋਲਡੀ (ਸੰਯੁਕਤ ਸਕੱਤਰ) ਅਤੇ ਸੌਰਭ ਖੁੱਲਰ (ਖਜ਼ਾਨਚੀ) ਤੋਂ ਇਲਾਵਾ ਕਾਰਜਕਾਰੀ ਮੈਂਬਰਾਂ ਲਈ ਨਿਤਿਨ ਬਹਿਲ, ਮੋਹਿੰਦਰ ਸਿੰਘ, ਸ਼ਾਲਿਨੀ ਕਾਲਰਾ, ਰਾਜੀਵ ਬਾਂਸਲ, ਅਤੁਲ ਤਲਵਾਰ, ਵਿੰਨੀ ਧਵਨ, ਐਮ.
ਅ
ਅਚੀਵਰਜ਼ ਗਰੁੱਪ ਦੇ ਸੈਕਟਰੀ ਦੇ ਅਹੁਦੇ ਲਈ ਉਮੀਦਵਾਰ ਅਮਿਤ ਕੁਕਰੇਜਾ ਆਪਣੇ ਸਮਰਥਕਾਂ ਨਾਲ ਨਾਮਜ਼ਦਗੀ ਕਾਗਜ਼ ਦਾਖਲ ਕਰਵਾਉਂਦੇ ਹੋਏ, ਨਾਲ ਐਗਜ਼ੈਕਟਿਵ ਕਮੇਟੀ ਮੈਂਬਰ ਮਹਿੰਦਰ ਸਿੰਘ ਕਾਗਜ਼ ਜਮ੍ਹਾਂ ਕਰਵਾਉਂਦੇ ਹੋਏ। ਤਸਵੀਰਾਂ ਮੁਨੀਸ਼
ਗੁਰਦਰਸ਼ਨ ਸਿੰਘ ਕੋਛੜ
23-08-2026
ਜਲੰਧਰ, 22 ਅਗਸਤ (ਜਸਪਾਲ ਸਿੰਘ)-ਅਚੀਵਰਜ਼ ਗਰੁੱਪ ਨੇ 30 ਅਗਸਤ ਨੂੰ ਹੋਣ ਜਾ ਰਹੀਆਂ ਜਲੰਧਰ ਜਿਮਖਾਨਾ ਕਲੱਬ ਦੀਆਂ ਚੋਣਾਂ ਲਈ ਸ਼ਨੀਵਾਰ ਨੂੰ ਰਸਮੀ ਤੌਰ ’ਤੇ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ। ਇਸ ਮੌਕੇ ਅਚੀਵਰਜ਼ ਗਰੁੱਪ ਵੱਲੋਂ ਵੱਖ-ਵੱਖ ਅਹੁਦਿਆਂ ਲਈ ਨਾਮਜ਼ਦਗੀ ਕਾਗਜ਼ ਦਾਖਲ ਕਰਨ ਵਾਲੇ ਉਮੀਦਵਾਰਾਂ ’ਚ ਅਮਿਤ ਕੁਕਰੇਜਾ (ਸਕੱਤਰ), ਧੀਰਜ ਸੇਠ (ਜੂਨੀਅਰ ਉਪ ਪ੍ਰਧਾਨ), ਹਰਪ੍ਰੀਤ ਸਿੰਘ ਗੋਲਡੀ (ਸੰਯੁਕਤ ਸਕੱਤਰ) ਅਤੇ ਸੌਰਭ ਖੁੱਲਰ (ਖਜ਼ਾਨਚੀ) ਤੋਂ ਇਲਾਵਾ ਕਾਰਜਕਾਰੀ ਮੈਂਬਰਾਂ ਲਈ ਨਿਤਿਨ ਬਹਿਲ, ਮੋਹਿੰਦਰ ਸਿੰਘ, ਸ਼ਾਲਿਨੀ ਕਾਲਰਾ, ਰਾਜੀਵ ਬਾਂਸਲ, ਅਤੁਲ ਤਲਵਾਰ, ਵਿੰਨੀ ਧਵਨ, ਐਮ. ਬੀ. ਬਾਲੀ, ਜੁਬਿਨ ਸ਼ੰਗਾਰੀ ਅਤੇ ਰਿਸ਼ੂ ਝਾਂਝੀ ਸ਼ਾਮਿਲ ਹਨ। ਇਸ ਮੌਕੇ ਅਚੀਵਰਜ਼ ਗਰੁੱਪ ਦੇ ਉਮੀਦਵਾਰਾਂ ਨੇ ਕਲੱਬ ਲਈ ਆਪਣਾ ਦ੍ਰਿਸ਼ਟੀਕੋਣ ਵੀ ਸਾਂਝਾ ਕੀਤਾ ਤੇ ਸੈਕਟਰੀ ਦੇ ਅਹੁਦੇ ਦੀ ਚੋਣ ਲੜ ਰਹੇ ਅਮਿਤ ਕੁਕਰੇਜਾ ਨੇ ਕਿਹਾ ਕਿ ਕਲੱਬ ਉਨ੍ਹਾਂ ਦਾ ਦੂਸਰਾ ਘਰ ਹੈ ਅਤੇ ਉਹ ਕਲੱਬ ਨੂੰ ਹਰ ਪੱਖ ਤੋਂ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਕਲੱਬ ਅੰਦਰ ਅਜਿਹਾ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਕਲੱਬ ਮੈਂਬਰ ਤੇ ਉਨ੍ਹਾਂ ਦੇ ਪਰਿਵਾਰ ਵੱਧ ਤੋਂ ਵੱਧ ਸਮਾਂ ਕਲੱਬ ਵਿੱਚ ਬਿਤਾਉਣ। ਇਸ ਦੇ ਨਾਲ ਹੀ ਜਿੱਥੇ ਨੌਜਵਾਨਾਂ ਨੂੰ ਖੇਡ ਸਰਗਰਮੀਆਂ ਅਤੇ ਹੋਰ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਦੇ ਵਧੇਰੇ ਮੌਕੇ ਪ੍ਰਦਾਨ ਕੀਤੇ ਜਾਣਗੇ, ਉੱਥੇ ਸੀਨੀਅਰ ਸਿਟੀਜ਼ਨਸ ਦੀਆਂ ਮੁਸ਼ਕਿਲਾਂ ਦਾ ਵੀ ਹੱਲ ਕਰਕੇ ਉਨ੍ਹਾਂ ਨੂੰ ਵੀ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕਰਵਾਉਣ ਦਾ ਯਤਨ ਕੀਤਾ ਜਾਵੇਗਾ। ਅਮਿਤ ਕੁਕੇਰਜਾ ਨੇ ਕਿਹਾ ਕਿ ਕਲੱਬ ਨੂੰ ਹਰ ਉਮਰ ਵਰਗ ਦੇ ਲੋਕਾਂ ਲਈ ਸੁਖਾਵਾਂ ਸਥਾਨ ਬਣਾਉਣ ਲਈ ਉਹ ਕੋਈ ਕਸਰ ਨਹੀਂ ਛੱਡਣਗੇ। ਖਜ਼ਾਨਚੀ ਦੇ ਉਮੀਦਵਾਰ ਸੌਰਭ ਖੁੱਲਰ ਨੇ ਵਿੱਤੀ ਪ੍ਰਬੰਧਨ ਵਿੱਚ ਵਧੇਰੇ ਪਾਰਦਰਸ਼ਤਾ ਅਤੇ ਜਵਾਬਦੇਹੀ ਦੀ ਲੋੜ ’ਤੇ ਜ਼ੋਰ ਦਿੱਤਾ । ਸੰਯੁਕਤ ਸਕੱਤਰ ਦੇ ਉਮੀਦਵਾਰ ਹਰਪ੍ਰੀਤ ਸਿੰਘ ਗੋਲਡੀ ਨੇ ਕਿਹਾ ਕਿ ਉਹ ਜਿਮਖਾਨਾ ਕਲੱਬ ਨੂੰ ਨੌਜਵਾਨਾਂ ਲਈ ਵੀ ਦੂਜਾ ਘਰ ਬਣਾਉਣਾ ਚਾਹੁੰਦੇ ਹਨ, ਜਿੱਥੇ ਨੌਜਵਾਨ ਪੀੜ੍ਹੀ ਨੂੰ ਕਲੱਬ ਨਾਲ ਜੁੜਨ ਲਈ ਹੋਰ ਮੌਕੇ ਅਤੇ ਗਤੀਵਿਧੀਆਂ ਮਿਲ ਸਕਣ । ਇਸ ਦੌਰਾਨ ਕਾਰਜਕਾਰੀ ਕਮੇਟੀ ਦੇ ਉਮੀਦਵਾਰ ਨਿਤਿਨ ਬਹਿਲ ਨੇ ਪੂਰੇ ਅਚੀਵਰਜ਼ ਗਰੁੱਪ ਪੈਨਲ ’ਤੇ ਭਰੋਸਾ ਜਤਾਉਂਦਿਆਂ ਕਿਹਾ ਕਿ ਗਰੁੱਪ ਆਪਣੇ ਸਾਰੇ ਉਮੀਦਵਾਰਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ ਅਤੇ ਉਨ੍ਹਾਂ ਨੂੰ ਆਉਣ ਵਾਲੀਆਂ ਚੋਣਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ । ਇਸ ਦੌਰਾਨ ਕੁੱਝ ਕਲੱਬ ਮੈਂਬਰਾਂ ਨੇ ਜਿਮਖਾਨਾ ਕਲੱਬ ਨਾਲ ਜੁੜੇ ਆਪਣੇ ਨਿੱਜੀ ਤਜਰਬੇ ਅਤੇ ਭਾਵਨਾਵਾਂ ਵੀ ਸਾਂਝੀਆਂ ਕੀਤੀਆਂ ਅਤੇ ਵੱਡੀ ਗਿਣਤੀ ਮੈਂਬਰਾਂ ਨੇ ਖੁੱਲ੍ਹ ਕੇ ਅਚੀਵਰਜ਼ ਗਰੁੱਪ ਅਤੇ ਇਸ ਦੇ ਉਮੀਦਵਾਰਾਂ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਵੀ ਕੀਤਾ। ਓਧਰ ਅਚੀਵਰਜ਼ ਗਰੁੱਪ ਦੀ ਨਾਮਜ਼ਦਗੀ ਦਾਖ਼ਲ ਕਰਨ ਦੀ ਪ੍ਰਕਿਰਿਆ ਦੌਰਾਨ ਜਲੰਧਰ ਦੇ ਕਈ ਪ੍ਰਮੁੱਖ ਮੈਂਬਰ ਅਤੇ ਜਾਣੀਆਂ-ਪਛਾਣੀਆਂ ਸ਼ਖ਼ਸੀਅਤਾਂ ਵੀ ਮੌਜੂਦ ਰਹੀਆਂ, ਜਿਨ੍ਹਾਂ ਨੇ ਗਰੁੱਪ ਅਤੇ ਇਸ ਦੇ ਉਮੀਦਵਾਰਾਂ ਨੂੰ ਆਪਣਾ ਸਮਰਥਨ ਦਿੱਤਾ । ਜਿਨ੍ਹਾਂ ’ਚ ਪ੍ਰਮੁੱਖ ਤੌਰ ’ਤੇ ਮਨਦੀਪ ਗੁਜਰਾਲ, ਸੰਜੀਵ ਸ਼ਰਮਾ, ਹਰਿੰਦਰ ਨੰਦਾ, ਰੁਪਿੰਦਰ ਨੰਦਾ, ਰਮੇਸ਼ ਸ਼ਰਮਾ, ਆਦਿਤਿਆ ਸ਼ਰਮਾ, ਸੁਮਿਤ ਸ਼ਰਮਾ, ਵਿਕਰਮ ਧੀਮਾਨ, ਅਮਨ ਖੰਨਾ, ਪਰੀਕਾ ਖੰਨਾ, ਧਰੁਵ ਭੰਡਾਰੀ, ਕਰਨ ਰੱਤੀ, ਨਿਖਿਲ ਗੁਪਤਾ, ਨੀਕਿਤਾ, ਅਭਿਨਵ, ਸੁਮਿਤ ਰਲਹਨ, ਨਕੁਲ ਕਪੂਰ, ਸ੍ਰੀਮਤੀ ਪਰਮਿੰਦਰ ਕੌਰ ਚੰਨੀ (ਚੇਅਰਪਰਸਨ, ਸੀ.ਟੀ. ਗਰੁੱਪ), ਹਰਪ੍ਰੀਤ ਸਿੰਘ (ਵਾਈਸ ਚੇਅਰਮੈਨ, ਸੀ.ਟੀ. ਗਰੁੱਪ), ਸ੍ਰੀਮਤੀ ਧੀਮਾਨ, ਸ੍ਰੀਮਤੀ ਮਹਾਜਨ, ਐਡਵੋਕੇਟ ਜੈਦੀਪ ਸਿੰਘ (ਪ੍ਰਬੰਧ ਨਿਰਦੇਸ਼ਕ, ਦਿ ਗ੍ਰੈਂਡ ਜਲਸਾ ਹੋਟਲ ਐਂਡ ਰਿਜ਼ੋਰਟ), ਗੁਰਮੀਤ ਸਿੰਘ ਮੱਕੜ, ਸੁਰਿੰਦਰ ਅਰੋੜਾ, ਅਮਰਜੀਤ ਸਿੰਘ ਆਹੂਜਾ, ਅਮਰਜੀਤ ਸਿੰਘ, ਵਿਵੇਕ ਵਿਜ, ਰਾਜੇਸ਼ ਵਿਜ, ਸੁਮਨ ਸੂਰੀ, ਜਸਬੀਰ ਸਿੰਘ ਬਿੱਟੂ, ਹਰਸ਼ ਕਾਲਰਾ, ਨਿਰਮਲ ਚੰਡਾਲ, ਸੰਜੇ ਮਹਿੰਦਿਰੱਤਾ, ਰਾਜੇਸ਼ ਮਹਿੰਦਿਰੱਤਾ, ਸੰਜੇ ਮੋਹਿੰਦਰੂ, ਚੰਦਰ ਮੋਹਿੰਦਰੂ, ਪ੍ਰਮੋਦ ਸਹਿਗਲ, ਸੰਜ ੇ ਖੰਨਾ, ਦੇਸ਼ਦੀਪ ਰਲਹਨ, ਸੁਨੀਤ ਅਗਰਵਾਲ, ਸੁਭਾਸ਼ ਸ਼ਰਮਾ, ਕਪਿਲ ਮਲਹੋਤਰਾ, ਰੋਹਿਤ ਖੋਸਲਾ, ਮੋਨਿਕ ਸਹਿਗਲ, ਅੰਕੁਸ਼ ਨਾਰੰਗ, ਸੁਮਿਤ ਜੁਲਕਾ, ਅਭਿੰਨ ਦਿਵਾਨ, ਅਤੁਲ ਚਾਵਲਾ, ਮੋਨੂ ਪੁਰੀ, ਅਰਜੁਨ ਬਹਿਲ, ਕਰਨ ਕੋਹਲੀ, ਸਲਿਲ ਗੁਪਤਾ, ਪ੍ਰਭਪਾਲ ਸਿੰਘ ਪੰਨੂ, ਸਤੀਸ਼ ਠਾਕੁਰ, ਪੱਪੂ ਕੰਬੋਜ, ਤਰੁਣ ਸਿੱਕਾ, ਰਾਜੂ ਵਿਰਕ, ਹੈਪੀ ਨੀਲਕੰਠ, ਰਾਜੂ ਮਲਹੋਤਰਾ, ਅਸ਼ਵਨੀ ਸੇਠ ਬੱਗਾ, ਰਜਨੀਸ਼ ਚੁੱਘ, ਹਨੀ ਕਪੂਰ, ਅਸ਼ੋਕ ਸੇਠ, ਅਸ਼ੋਕ ਮਲਹੋਤਰਾ, ਅਮਰਿਕ ਸਿੰਘ ਘਈ, ਤਰੁਣ ਸ਼ਰਮਾ, ਅਮਨ ਬੇਰੀ, ਰਾਜੂ ਮੈਗੂ, ਰਾਜ ਕੁਮਾਰ ਮੈਗੂ, ਰਾਜਨ ਮੈਗੂ, ਡੈਡੀ ਸਿਆਲ, ਰਾਘਵ ਸੇਠ, ਨਿਤਿਨ ਮਲਹੋਤਰਾ, ਕਨਵ ਨੰਦਾ, ਅਰੁਣ ਸੇਠ, ਗੌਰਵ ਖੰਨਾ, ਹੈਪੀ ਚੋਪੜਾ, ਵਿਸ਼ਾਲ ਸੇਖਰੀ, ਰਿੱਕੀ ਚੱਢਾ, ਰਮਨ ਅਰੋੜਾ, ਐਡਵੋਕੇਟ ਸੁਮਨਦੀਪ ਸਿੰਘ ਧਾਲੀਵਾਲ, ਰਾਜਾ ਭਾਲਾ, ਸੰਨੀ ਚੌਧਰੀ, ਵਰੁਣ ਖੰਨਾ, ਕਨਵ ਮਹਿੰਦਰੂ, ਅੰਜਲੀ ਚੌਧਰੀ, ਵਿਜੇ ਖੁੱਲਰ, ਸੁਰਿੰਦਰ ਖੁੱਲਰ, ਵਰਿੰਦਰ ਖੁੱਲਰ, ਨਿਮਿਤ ਸੋਨੀ, ਜਸਕਰਨ ਸਿੰਘ, ਅਨਿਲ ਬਹਿਲ, ਸਚਿਨ ਮਦਾਨ, ਸਚਿਨ ਮਾਣਿਕ, ਸੰਜੇ ਚੋਪੜਾ, ਪ੍ਰਿਪਾਲ ਸਿੰਘ ਪਾਲੀ, ਬਿੰਨੀ ਜੁਨੇਜਾ, ਜੌਏ ਮਲਿਕ, ਸਤਬੀਰ ਭਾਟੀਆ, ਭੁਪਿੰਦਰ ਸਿੰਘ, ਪਿੰਕੀ, ਕੁਸ਼ਲ ਸ਼ਰਮਾ, ਰਾਮਨੀਕ ਨਾਗਪਾਲ, ਦਵਿੰਦਰ ਸਿੰਘ ਸਪਰਾ, ਰਾਜੀਵ ਸ਼ਾਰਦਾ, ਸ਼ਿਲਪਾ ਝਾਂਝੀ, ਰਾਜਨੀਸ਼ ਸ਼ਰਮਾ, ਕਰਨ ਬਾਜਾਜ, ਗੁਰਵਿੰਦਰ ਜੌਲੀ, ਰੋਹਿਤ ਮਹਾਜਨ, ਡਾ. ਪਵਨ ਗੁਪਤਾ, ਡਾ. ਜਸਵਿੰਦਰ, ਮੋਹਿਤ ਝਾਂਝੀ, ਕੁਨਾਲ ਝਾਂਝੀ, ਸਾਕੇਤ ਮਲਹੋਤਰਾ, ਨਿਸ਼ਾਂਤ ਸਹਿਗਲ, ਸੌਰਵ ਭਾਰਤੀ, ਅਨੂਪ ਸਰੀਨ, ਪ੍ਰਿਤਪਾਲ ਸਿੰਘ ਪਾਲੀ ਅਤੇ ਯੂ.ਸੀ. ਸਰੋਇਆ ਆਦਿ ਸ਼ਾਮਿਲ ਹਨ।