28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਦਿੱਲੀ - ਡੀ.ਐੱਸ.ਆਈ.ਆਈ.ਡੀ.ਸੀ. ਨੇ ਆਨਲਾਈਨ ਸ਼ਰਾਬ ਬੁਕਿੰਗ ਐਪ ਬਾਰੇ ਇਕ ਸਥਿਤੀ ਨੋਟ ਜਾਰੀ

ਨਵੀਂ ਦਿੱਲੀ, 28 ਅਕਤੂਬਰ - ਦਿੱਲੀ ਸਟੇਟ ਇੰਡਸਟਰੀਅਲ ਐਂਡ ਇਨਫਰਾਸਟ੍ਰਕਚਰ ਡਿਵੈਲਪਮੈਂਟ ਕਾਰਪੋਰੇਸ਼ਨ...

Ad Position 21
No active advertisement
ਅਜੀਤ ਡੈਸਕ 28-10-2026

ਨਵੀਂ ਦਿੱਲੀ, 28 ਅਕਤੂਬਰ - ਦਿੱਲੀ ਸਟੇਟ ਇੰਡਸਟਰੀਅਲ ਐਂਡ ਇਨਫਰਾਸਟ੍ਰਕਚਰ ਡਿਵੈਲਪਮੈਂਟ ਕਾਰਪੋਰੇਸ਼ਨ (ਡੀ.ਐੱਸ.ਆਈ.ਆਈ.ਡੀ.ਸੀ.) ਨੇ ਆਨਲਾਈਨ ਸ਼ਰਾਬ ਬੁਕਿੰਗ ਐਪ ਬਾਰੇ ਇਕ ਸਥਿਤੀ ਨੋਟ ਜਾਰੀ ਕੀਤਾ ਹੈ।"ਇਸ ਐਪ ਨੂੰ ਵਿਕਸਤ ਕਰਨ ਦੀ ਮਨਜ਼ੂਰੀ ਡੀ.ਐੱਸ.ਆਈ.ਆਈ.ਡੀ.ਸੀ.. ਪ੍ਰਬੰਧਨ ਦੁਆਰਾ 13.12.2024 ਨੂੰ (ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੀ) ਦਿੱਤੀ ਗਈ ਸੀ ਅਤੇ ਕੰਮ ਦਾ ਹੁਕਮ 02.01.2025 ਨੂੰ ਜਾਰੀ ਕੀਤਾ ਗਿਆ ਸੀ। ਇਸ ਤੋਂ ਬਾਅਦ, iOS ਉਪਭੋਗਤਾਵਾਂ ਲਈ, 06.09.2026 ਨੂੰ ਇਕ QR-ਅਧਾਰਿਤ ਮਾਈਕ੍ਰੋਸਾਈਟ ਪੇਸ਼ ਕੀਤੀ ਗਈ, ਜੋ ਕਿਸੇ ਵੀ ਪਲੇਟਫਾਰਮ 'ਤੇ ਕੰਮ ਕਰ ਸਕਦੀ ਹੈ।

ਇਸ ਐਪ ਵਿਚ ਸਿਰਫ਼ ਰਜਿਸਟਰਡ ਉਪਭੋਗਤਾਵਾਂ ਲਈ ਆਨਲਾਈਨ ਸਟਾਕ ਚੈੱਕ ਕਰਨ, ਬੁਕਿੰਗ ਕਰਨ ਅਤੇ ਡਿਜੀਟਲ ਭੁਗਤਾਨ ਕਰਨ ਦੀ ਸਹੂਲਤ ਹੈ। ਇਸ ਵਿਚ ਘਰ ਤੱਕ ਡਿਲੀਵਰੀ ਦੀ ਕੋਈ ਵਿਵਸਥਾ ਨਹੀਂ ਹੈ; ਗਾਹਕ ਨੂੰ ਓ.ਟੀ.ਪੀ. ਦੀ ਪੁਸ਼ਟੀ ਅਤੇ ਤਸਦੀਕ ਤੋਂ ਬਾਅਦ, ਸਬੰਧਤ ਸਟੋਰ 'ਤੇ ਜਾ ਕੇ ਖੁਦ ਸ਼ਰਾਬ ਲੈਣੀ ਪੈਂਦੀ ਹੈ।
ਮੌਜੂਦਾ ਭਾਜਪਾ ਸਰਕਾਰ ਨੇ ਇਸ ਵਿਚ ਕੋਈ ਦਖ਼ਲ ਨਹੀਂ ਦਿੱਤਾ, ਕਿਉਂਕਿ ਇਸ ਐਪ ਨੇ ਸ਼ਰਾਬ ਦੀਆਂ ਦੁਕਾਨਾਂ ਦੇ ਬਾਹਰ ਲੱਗਣ ਵਾਲੀਆਂ ਲੰਬੀਆਂ ਕਤਾਰਾਂ ਨੂੰ ਘਟਾਉਣ ਅਤੇ ਕਾਨੂੰਨ-ਵਿਵਸਥਾ ਨਾਲ ਜੁੜੇ ਮੁੱਦਿਆਂ ਨੂੰ ਸੰਭਾਲਣ ਵਿਚ ਮਦਦ ਕੀਤੀ ਹੈ..."।

Ad Position 22
No active advertisement
ਪਿਛਲੀ ਖ਼ਬਰ ਕੇਂਦਰ ਸਰਕਾਰ ਵਲੋਂ ਮੁਲਾਜ਼ਮਾਂ ਦੇ ਡੀ.ਏ. 'ਚ 3 ਫ਼ੀਸਦੀ ਵਾਧਾ ਅਗਲੀ ਖ਼ਬਰ ਕੌਮੀ ਘੱਟ ਗਿਣਤੀ ਕਮਿਸ਼ਨ ਵਲੋਂ ਮੁੱਖ ਸਕੱਤਰ, ਡੀ.ਸੀ. ਤੇ ਐਸ.ਐਸ.ਪੀ. ਮਾਨਸਾ ਨੂੰ ਨੋਟਿਸ
Ad Position 24