19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

1947 ਦੀ ਵੰਡ ਦੇ ਪੀੜਤਾਂ ਨੂੰ ਕੁਇਜ਼ ਮੁਕਾਬਲੇ ਰਾਹੀਂ ਸ਼ਰਧਾਂਜਲੀ

ਆਦਮਪੁਰ, 18 (ਰਮਨ ਦਵੇਸਰ)- ਗੁਰੂ ਨਾਨਕ ਖਾਲਸਾ ਕਾਲਜ ਡਰੋਲੀ ਕਲਾਂ ਦੀ ਸੋਸ਼ਲ ਸਾਇੰਸਜ਼ ਸੋਸਾਇਟੀ ਵਲੋਂ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਦੀ ਅਗਵਾਈ ਹੇਠ 1947 ਦੀ ਦੇਸ਼ ਵੰਡ ਦੇ ਪੀੜਤਾਂ ਨੂੰ ਸਮਰਪਿਤ ਇੱਕ ਕੁਇਜ਼ ਸਮਾਗਮ ਕਰਵਾਇਆ ਗਿਆ।

Ad Position 21
No active advertisement
ਅਜੀਤ ਡੈਸਕ 19-08-2026
ਆਦਮਪੁਰ, 18 (ਰਮਨ ਦਵੇਸਰ)- ਗੁਰੂ ਨਾਨਕ ਖਾਲਸਾ ਕਾਲਜ ਡਰੋਲੀ ਕਲਾਂ ਦੀ ਸੋਸ਼ਲ ਸਾਇੰਸਜ਼ ਸੋਸਾਇਟੀ ਵਲੋਂ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਦੀ ਅਗਵਾਈ ਹੇਠ 1947 ਦੀ ਦੇਸ਼ ਵੰਡ ਦੇ ਪੀੜਤਾਂ ਨੂੰ ਸਮਰਪਿਤ ਇੱਕ ਕੁਇਜ਼ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਯੂਥ ਕਲੱਬ ਅਤੇ ਸਾਹਿਤਕ ਕਲੱਬ ਦੇ ਸਹਿਯੋਗ ਨਾਲ ਕਰਵਾਇਆ ਗਿਆ ਸੀ। ਇਤਿਹਾਸ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾ. ਰਾਕੇਸ਼ ਬਾਵਾ ਇਸ ਸਮਾਗਮ ਦੇ ਕੁਇਜ਼ ਦੇ ਸੰਚਾਲਕ ਸਨ । ਮੈਡਮ ਮਨਜੋਤ ਕੌਰ ਨੇ ਸਮਾਗਮ ਦੀ ਤਿਆਰੀ ਲਈ ਟੀਮਾਂ ਦਾ ਤਾਲਮੇਲ ਕੀਤਾ ਸੀ, ਜਦਕਿ ਲਾਇਬ੍ਰੇਰੀਅਨ ਮੈਡਮ ਜਸਵੀਰ ਕੌਰ ਟੀਮਾਂ ਵਲੋਂ ਪ੍ਰਾਪਤ ਅੰਕਾਂ ਦਾ ਲੇਖਾ ਜੋਖਾ ਰੱਖਿਆ ਅਤੇ ਮੈਡਮ ਪਰਮਜੀਤ ਕੌਰ ਨੇ ਸਮੇਂ ਦੀ ਸੀਮਾ ਦੀ ਭੂਮਿਕਾ ਨਿਭਾਈ। ਇਹ ਸਮਾਗਮ ’ਚ ਕਾਲਜ ਦੀਆਂ ਵਿਦਿਆਰਥਣਾਂ ਸੁਨੇਹਾ ਅਤੇ ਪ੍ਰਭਜੋਤ ਦੀ ਟੀਮ ਮੁਕਾਬਲੇ ’ਚ ਪਹਿਲੇ ਸਥਾਨ ‘ਤੇ ਰਹੀ। ਅੱਵਲ ਆਈ ਟੀਮ ਨੂੰ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਨਾਲ ਸਨਮਾਨਿਤ ਕੀਤਾ ਗਿਆ । ਇਸ ਮੌਕੇ ਡਾ. ਰਚਨਾ ਤੁਲੀ ਅਤੇ ਡਾ. ਰਵਿੰਦਰ ਕੌਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ । ਇਸ ਸਮਾਗਮ ’ਚ ਡਾ. ਬਲਵਿੰਦਰ ਸਿੰਘ ਥਿੰਦ, ਮੈਡਮ ਸਿਮਰਨਜੋਤ ਕੌਰ, ਮੈਡਮ ਲਖਵਿੰਦਰ ਕੌਰ, ਮੈਡਮ ਕੁਲਵੰਤ ਕੌਰ, ਨਿਸ਼ਾ, ਮੈਡਮ ਅਮਰਦੀਪ ਕੌਰ, ਮੈਡਮ ਸੁਰਿੰਦਰ ਕੌਰ ਅਤੇ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ । ਸਮਾਗਮ ਦੇ ਅੰਤ ਵਿੱਚ ਸੰਬੋਧਨ ਦੌਰਾਨ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਨੇ ਕਿਹਾ ਕਿ ਕੁਇਜ਼ ਮੁਕਾਬਲੇ ਰਾਹੀਂ 1947 ਦੀ ਹਿੰਦੁਸਤਾਨ ਦੀ ਵੰਡ ਤੋਂ ਉਪਜੇ ਦੁਖਾਂਤ ਨੂੰ ਹੰਢਾਉਣ ਵਾਲੀਆਂ ਸ਼ਖਸੀਅਤਾਂ ਨੂੰ ਇਹ ਸਾਡੀ ਸੱਚੀ ਸ਼ਰਧਾਂਜਲੀ ਹੈ ।
Ad Position 22
No active advertisement
ਪਿਛਲੀ ਖ਼ਬਰ ਸਜ਼ਾ-ਏ-ਮੌਤ ਫਾਂਸੀ ਨਾਲ ਹੀ ਦਿੱਤੀ ਜਾਵੇਗੀ-ਸੁਪਰੀਮ ਕੋਰਟ ਅਗਲੀ ਖ਼ਬਰ ਆਜ਼ਾਦੀ ਦਿਵਸ ਮੌਕੇ ਛਾਬੜਾ ਹਸਪਤਾਲ ਵਿਖੇ ਖੂਨਦਾਨ ਕੈਂਪ ਲਗਾਇਆ
Ad Position 24