19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

23 ਦੀ ਪੁਰਾਣੀ ਪੈਨਸ਼ਨ ਰੈਲੀ ’ ਚ ਭਰਵੀਂ ਸ਼ਮੂਲੀਅਤ ਲਈ ਮੁਲਾਜ਼ਮ ਜਥੇਬੰਦੀਆਂ ਦੀ ਮੀਟਿੰਗ

ਸ਼ਾਹਕੋਟ, 18 ਅਗਸਤ (ਸੁਖਦੀਪ ਸਿੰਘ)- ਪੁਰਾਣੀ ਪੈਨਸ਼ਨ ਬਹਾਲੀ ਲਈ ਪਿੰਡ ਸਤੌਜ ਵਿਖੇ 23 ਅਗਸਤ ਦੀ ਰੈਲੀ ਦੀਆਂ ਤਿਆਰੀਆਂ ਸੰਬੰਧੀ ਵੱਖ-ਵੱਖ ਜਥੇਬੰਦੀਆਂ ਦੀ ਮੀਟਿੰਗ ਉੱਪ ਮੰਡਲ ਪ੍ਰਬੰਧਕੀ ਕੰਪਲੈਕਸ ਸ਼ਾਹਕੋਟ ਵਿਖੇ ਹੋਈ, ਜਿਸ ’ਚ ਅਮਰਪ੍ਰੀਤ ਸਿੰਘ ਝੀਤਾ ਬੀ. ਐੱਡ ਅਧਿਆਪਕ ਫਰੰਟ ਸ਼ਾਹਕੋਟ, ਮਾਸਟਰ ਮੇਜਰ ਸਿੰਘ (ਸਟੇਟ ਐਵਾਰਡੀ) ਪ੍ਰਧਾਨ ਜੀ.

Ad Position 21
No active advertisement
ਸ਼ਾਹਕੋਟ ਵਿਖੇ ਮੀਟਿੰਗ ਦੌਰਾਨ ਜਾਣਕਾਰੀ ਦਿੰਦੇ ਵੱਖ-ਵੱਖ ਜਥੇਬੰਦੀਆਂ ਦੇ ਆਗੂ। ਤਸਵੀਰ-ਸੁਖਦੀਪ ਸਿੰਘ 19-08-2026
ਸ਼ਾਹਕੋਟ, 18 ਅਗਸਤ (ਸੁਖਦੀਪ ਸਿੰਘ)- ਪੁਰਾਣੀ ਪੈਨਸ਼ਨ ਬਹਾਲੀ ਲਈ ਪਿੰਡ ਸਤੌਜ ਵਿਖੇ 23 ਅਗਸਤ ਦੀ ਰੈਲੀ ਦੀਆਂ ਤਿਆਰੀਆਂ ਸੰਬੰਧੀ ਵੱਖ-ਵੱਖ ਜਥੇਬੰਦੀਆਂ ਦੀ ਮੀਟਿੰਗ ਉੱਪ ਮੰਡਲ ਪ੍ਰਬੰਧਕੀ ਕੰਪਲੈਕਸ ਸ਼ਾਹਕੋਟ ਵਿਖੇ ਹੋਈ, ਜਿਸ ’ਚ ਅਮਰਪ੍ਰੀਤ ਸਿੰਘ ਝੀਤਾ ਬੀ.ਐੱਡ ਅਧਿਆਪਕ ਫਰੰਟ ਸ਼ਾਹਕੋਟ, ਮਾਸਟਰ ਮੇਜਰ ਸਿੰਘ (ਸਟੇਟ ਐਵਾਰਡੀ) ਪ੍ਰਧਾਨ ਜੀ.ਟੀ.ਯੂ., ਹਰਮਨਦੀਪ ਸਿੰਘ ਪ੍ਰਧਾਨ 6635 ਯੂਨੀਅਨ, ਪ੍ਰਤਾਪ ਸਿੰਘ ਆਗੂ ਅਧਿਆਪਕ ਦਲ, ਗੁਰਦੀਪ ਸਿੰਘ ਆਗੂ ਕੰਪਿਊਟਰ ਯੂਨੀਅਨ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਪੁਰਾਣੀ ਪੈਨਸ਼ਨ ਬਹਾਲੀ ਦੇ ਸੰਘਰਸ਼ ਲਈ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਵਾਅਦਿਆਂ ਤੋਂ ਭੱਜ ਰਹੀ ਹੈ, ਜਿਸ ਕਾਰਨ ਮੁਲਾਜ਼ਮਾਂ ਨੂੰ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਮਜ਼ਬੂਰਨ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਸਤੌਜ ਵਿਖੇ ਰੈਲੀ ਕਰਨੀ ਪੈ ਰਹੀ ਹੈ । ਇਸ ਰੈਲੀ ਵਿਚ ਪੰਜਾਬ ਭਰ ਤੋਂ ਵੱਡੀ ਗਿਣਤੀ ਵਿਚ ਮੁਲਾਜ਼ਮ ਸ਼ਾਮਿਲ ਹੋਣਗੇ । ਇਸ ਮੌਕੇ ਰਜਵੰਤ ਕੌਰ, ਰਮਨਦੀਪ ਕੌਰ, ਪਰਮਜੀਤ ਸਿੰਘ ਬਾਊਪੁਰ, ਸੰਜੀਵ ਕੁਮਾਰ, ਰਾਕੇਸ਼ ਕੁਮਾਰ, ਤੇਜਿੰਦਰ ਅਰੋੜਾ, ਹਰਵਿੰਦਰ ਸਿੰਘ ਨੰਢਾ, ਵਿਵੇਕ ਕੌੜਾ, ਗੌਰਵ ਧਾਲੀਵਾਲ, ਬਲਜਿੰਦਰ ਸਿੰਘ, ਜਗਜੀਤ ਸਿੰਘ ਬਾਹਮਣੀਆਂ ਸਮੇਤ ਬਲਾਕ ਦੇ ਹੋਰਨਾਂ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ।
Ad Position 22
No active advertisement
ਪਿਛਲੀ ਖ਼ਬਰ ਸੁਖਬੀਰ ’ ਤੇ ਨਾਂਦੇੜ ’ ਚ ਹੋਏ ਹਮਲੇ ਦੀ ਆਦਮਪੁਰ ਦੇ ਅਕਾਲੀ ਆਗੂਆਂ ਵਲੋਂ ਨਿਖੇਧੀ ਅਗਲੀ ਖ਼ਬਰ ਕਮਿਸ਼ਨਰੇਟ ਪੁਲਿਸ ’ ਚ ਬਦਲ ਕੇ ਆਏ ਨਵੇਂ ਅਧਿਕਾਰੀਆਂ ਨੇ ਸੀ . ਪੀ . ਸਤਿੰਦਰ ਸਿੰਘ ਨਾਲ ਕੀਤੀ ਮੀਟਿੰਗ
Ad Position 24