ਉੱਘੇ ਸੰਗੀਤ ਅਧਿਆਪਕ ਮਾਸਟਰ ਰਾਮ ਲੁਭਾਇਆ ਦਾ ਹੋਇਆ ਵਿਸ਼ੇਸ਼ ਸਨਮਾਨ
ਅੱਪਰਾ, 17 ਅਗਸਤ (ਦਲਵਿੰਦਰ ਸਿੰਘ ਅੱਪਰਾ)- ਕਸਬਾ ਅੱਪਰਾ ਦੀ ਮਹਾਨ ਸਖਸ਼ੀਅਤ ਉੱਘੇ ਸੰਗੀਤ ਉਸਤਾਦ ਮਾਸਟਰ ਰਾਮ ਲੁਭਾਇਆ ਨੂੰ ਉਹਨਾਂ ਦੀਆਂ ਸੰਗੀਤ ਪ੍ਰਤੀ ਸੇਵਾਵਾਂ ਨੂੰ ਮੁੱਖ ਰੱਖਦਿਆਂ ਫਿਲੌਰ ਪ੍ਰਸ਼ਾਸਨ ਵਲੋਂ 80ਵੇਂ ਸੁਤੰਤਰਤਾ ਦਿਵਸ ਮੌਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਪ੍ਰਾਪਤ ਵੇਰਵਿਆਂ ਅਨੁਸਾਰ ਉਹਨਾਂ ਨੂੰ ਐਸ.
ਅੱਪਰਾ, 17 ਅਗਸਤ (ਦਲਵਿੰਦਰ ਸਿੰਘ ਅੱਪਰਾ)- ਕਸਬਾ ਅੱਪਰਾ ਦੀ ਮਹਾਨ ਸਖਸ਼ੀਅਤ ਉੱਘੇ ਸੰਗੀਤ ਉਸਤਾਦ ਮਾਸਟਰ ਰਾਮ ਲੁਭਾਇਆ ਨੂੰ ਉਹਨਾਂ ਦੀਆਂ ਸੰਗੀਤ ਪ੍ਰਤੀ ਸੇਵਾਵਾਂ ਨੂੰ ਮੁੱਖ ਰੱਖਦਿਆਂ ਫਿਲੌਰ ਪ੍ਰਸ਼ਾਸਨ ਵਲੋਂ 80ਵੇਂ ਸੁਤੰਤਰਤਾ ਦਿਵਸ ਮੌਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਪ੍ਰਾਪਤ ਵੇਰਵਿਆਂ ਅਨੁਸਾਰ ਉਹਨਾਂ ਨੂੰ ਐਸ.ਡੀ.ਐਮ. ਦਫਤਰ ਫਿਲੌਰ ਵਲੋਂ ਵਿਸ਼ੇਸ਼ ਤੌਰ ’ਤੇ ਏ ਵਿਸ਼ੇਸ਼ ਸੱਦਾ ਪੱਤਰ ਭੇਜਿਆ ਗਿਆ ਸੀ । 15 ਅਗਸਤ ਤਹਿਸੀਲ ਪੱਧਰੀ ਅਜ਼ਾਦੀ ਦਿਵਸ ਸਮਾਗਮ ਮੌਕੇ ਐਸ.ਡੀ.ਐਮ. ਫਿਲੌਰ ਅਸ਼ੋਕ ਭਾਟੀਆ, ਡੀ.ਐਸ.ਪੀ. ਫਿਲੌਰ ਭਰਤ ਮਸੀਹ ਅਤੇ ਹਰਜੋਤ ਕੌਰ ਲੋਹਟੀਆ ਹਲਕਾ ਇੰਚਾਰਜ ਵਲੋਂ ਮਾਸਟਰ ਲੁਭਾਇਆ ਰਾਮ ਜੀ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਪੰਡਤ ਗੋਵਰਧਨ ਦਾਸ ਸੰਗੀਤ ਸਭਾ ਅੱਪਰਾ, ਸ਼ਹੀਦ ਭਗਤ ਸਿੰਘ ਯੂਥ ਕਲੱਬ ਰਜਿ. ਅੱਪਰਾ, ਅੱਪਰਾ ਫੁੱਟਬਾਲ ਕਲੱਬ, ਅੱਪਰਾ ਵਾਸੀਆਂ ਅਤੇ ਮਾਸਟਰ ਜੀ ਦੇ ਸ਼ਗਿਰਦਾਂ ਤੇ ਵਿਦਿਆਰਥੀਆਂ ਵਲੋਂ ਉਹਨਾਂ ਨੂੰ ਵਧਾਈਆਂ ਦਿੱਤੀਆਂ ਗਈਆਂ।