18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਲੋਹੀਆਂ ਦੇ ਪਿੰਡ ਕਰ੍ਹਾ ’ ਚ ਤੀਆਂ ਦਾ ਤਿਉਹਾਰ ਮਨਾਇਆ

ਲੋਹੀਆਂ ਖਾਸ, 17 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਗ੍ਰਾਮ ਪੰਚਾਇਤ ਕਰ੍ਹਾ ਰਾਮ ਸਿੰਘ, ਬਾਬਾ ਮੀਰਾ ਸ਼ਾਹ ਹੁਸੈਨ ਵੈਲਫੇਅਰ ਮੈਨੇਜਮੈਂਟ ਕਮੇਟੀ, ਮਾਤਾ ਕਰਤਾਰ ਕੌਰ ਲਾਈਬਰੇਰੀ, ਸਮੂਹ ਐਨ. ਆਰ.

Ad Position 21
No active advertisement
ਲੋਹੀਆਂ ਦੇ ਪਿੰਡ ਕਰ੍ਹਾ ਰਾਮ ਸਿੰਘ ਵਿਖੇ ‘ਤੀਆਂ ਦਾ ਤਿਉਹਾਰ’ ਮੌਕੇ ਉਦਘਾਟਨ ਕਰਦੇ ਅਵਤਾਰ ਸਿੰਘ, ਨਾਲ ਹਨ ਹੋਰ ਪਤਵੰਤੇ (ਹੇਠਾਂ) ਹਾਜ਼ਰੀਨ ਬੀਬੀਆਂ| ਤਸਵੀਰਾਂ : ਗੁਰਪਾਲ ਸਿੰਘ ਸ਼ਤਾਬਗੜ੍ਹ 18-08-2026
ਲੋਹੀਆਂ ਖਾਸ, 17 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਗ੍ਰਾਮ ਪੰਚਾਇਤ ਕਰ੍ਹਾ ਰਾਮ ਸਿੰਘ, ਬਾਬਾ ਮੀਰਾ ਸ਼ਾਹ ਹੁਸੈਨ ਵੈਲਫੇਅਰ ਮੈਨੇਜਮੈਂਟ ਕਮੇਟੀ, ਮਾਤਾ ਕਰਤਾਰ ਕੌਰ ਲਾਈਬਰੇਰੀ, ਸਮੂਹ ਐਨ.ਆਰ.ਆਈ ਵੀਰਾਂ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਕਰ੍ਹਾ ਵਿਖੇ ‘ਤੀਆਂ ਦਾ ਤਿਉਹਾਰ’ ਮਨਾਇਆ ਗਿਆ| ‘ਤੀਆਂ ਦੇ ਤਿਉਹਾਰ’ ਦਾ ਉਦਘਾਟਨ ਪਿੰਡ ਦੇ ਸਾਬਕਾ ਸਰਪੰਚ ਬੀਬੀ ਭਜਨ ਕੌਰ ਦੇ ਪੁੱਤਰ ਅਤੇ ਨੌਜਵਾਨ ਆਗੂ ਅਵਤਾਰ ਸਿੰਘ ਵੱਲੋਂ ਫੀਤਾ ਕੱਟ ਕੇ ਕੀਤਾ ਗਿਆ| ਪ੍ਰਬੰਧਕ ਬੀਬੀਆਂ ਵਿੱਚ ਗੁਰਪ੍ਰੀਤ ਕੌਰ ਐਂਕਰ, ਸਿਮਰਨ ਕੌਰ, ਗੁਰਸ਼ਰਨਦੀਪ ਕੌਰ, ਹਰਮਨਪ੍ਰੀਤ ਕੌਰ, ਕੋਮਲਪ੍ਰੀਤ ਕੌਰ, ਰਾਜਵੀਰ ਕੌਰ, ਮੁਸਕਾਨ, ਤਰਨਦੀਪ ਕੌਰ, ਜੈਸਮੀਨ ਕੌਰ, ਲਵੀਕਾ, ਵਿਸ਼ਾਲੀ, ਸੁਖਪ੍ਰੀਤ ਕੌਰ, ਸੁਖਦੀਪ ਕੌਰ, ਲਵਪ੍ਰੀਤ ਕੌਰ ਰਮਨਦੀਪ ਕੌਰ ਜੋਤੀ ਵਾਸੀਕਾ, ਹਰਗੁਣ ਸਿੰਘ, ਅਭਿਨਵ ਸਿੰਘ ਅਤੇ ਹੋਰ ਬੀਬੀਆਂ ਵੀ ਹਾਜ਼ਰ ਸਨ| ਇਸ ਤਿਉਹਾਰ ਮੌਕੇ ਬੀਬੀਆਂ ਅਤੇ ਬੱਚੀਆਂ ਨੇ ਤੀਆਂ ਦੀਆਂ ਬੋਲੀਆਂ, ਗਿੱਧਾ, ਭੰਗੜਾ, ਕੋਰੀਓਗ੍ਰਾਫ਼ੀਆਂ ਪੇਸ਼ ਕਰਕੇ ਵਾਹ ਵਾਹ ਖੱਟੀ| ਪ੍ਰਬੰਧਕਾਂ ਵੱਲੋਂ ਪੇਸ਼ ਕੀਤੇ ਸਾਉਣ ਮਹੀਨੇ ਦੇ ਪਕਵਾਨਾਂ ਨਾਲ ਹਾਜ਼ਰੀਨ ਨੇ ਖੂਬ ਅਨੰਦ ਲਿਆ| ਇਸ ਸਮਾਗਮ ਲਈ ਵਿਸ਼ੇਸ਼ ਸਹਿਯੋਗ ਕਰਨ ਵਾਲੇ ਸੱਜਣਾਂ ਵਿੱਚ ਗੁਰਚਰਨ ਸਿੰਘ ਸੱਗੂ ਯੂਕੇ, ਮਨਜੋਤ ਸਿੰਘ ਕਨੇਡਾ, ਸਰਪੰਚ ਮੰਜੂ, ਸੰਤੋਖ ਸਿੰਘ, ਸੁਖਵਿੰਦਰ ਸਿੰਘ, ਸੰਦੀਪ ਸਿੰਘ, ਅਜੀਤ ਰਾਮ, ਦਲਵੀਰ ਸਿੰਘ, ਜਸਵੰਤ ਸਿੰਘ, ਬਲਵਿੰਦਰ ਸਿੰਘ ਮੈਂਬਰ, ਹਰਮੇਸ਼ ਸਿੰਘ, ਗੁਰਪ੍ਰੀਤ ਗੋਪੀ ਮੈਂਬਰ, ਨਵਤੇਜ ਸਿੰਘ ਮੈਂਬਰ, ਹਰਜੀਤ ਸਿੰਘ ਮੈਂਬਰ, ਕੁਲਵੰਤ ਸਿੰਘ, ਕਰਨੈਲ ਸਿੰਘ, ਠੇਕੇਦਾਰ ਗੁਰਪ੍ਰੀਤ ਸਿੰਘ ਗੋਪੀ ਨਵਾਂ ਪਿੰਡ ਦੋਨੇਵਾਲ ਦੇ ਨਾਮ ਸ਼ਾਮਲ ਹਨ|
Ad Position 22
No active advertisement
ਪਿਛਲੀ ਖ਼ਬਰ ਦਾਣਾ ਮੰਡੀ ਅੱਪਰਾ ਵਿਖੇ ਨਵੀਨੀਕਰਨ ਦੇ ਕੰਮ ਦਾ ਉਦਘਟਾਨ ਕਰਨ ਤੋਂ ਪਹਿਲਾਂ ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ ਹਰਜੋਤ ਕੌਰ ਲ... ਅਗਲੀ ਖ਼ਬਰ ਨੀਵੇਂ ਮੇਨਹੋਲ ਬਣੇ ਜਾਨਲੇਵਾ , ਲਾਡੋਵਾਲੀ ਰੋਡ ...
Ad Position 24