18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਮੋਟਰਸਾਈਕਲ ਮਿਲਣ ’ ਤੇ ਪੀੜਤ ਵਿਅਕਤੀ ਵਲੋਂ ਸੜਕ ਸੁਰੱਖਿਆ ਫੋਰਸ ਦੀ ਟੀਮ ਦਾ ਧੰਨਵਾਦ

ਗੁਰਾਇਆ, 17 ਅਗਸਤ (ਚਰਨਜੀਤ ਸਿੰਘ ਦੁਸਾਂਝ)- ਸੜਕ ਸੁਰੱਖਿਆ ਫੋਰਸ ਟੀਮ ਵਲੋਂ ਇਕ ਜ਼ਬਤ ਮੋਟਰਸਾਇਕਲ ਨੂੰ ਮਾਲਕ ਤੱਕ ਪਹੁੰਚਾ ਕੇ ਸ਼ਲਾਘਾਯੋਗ ਉਪਰਾਲਾ ਕੀਤਾ ਹੈ । ਗੁਰਾਇਆ ਫਿਲ਼ੌਰ ਵਿਚਕਾਰ ਤਾਇਨਾਤ ਟੀਮ ਦੇ ਇੰਚਾਰਜ ਸਰਬਜੀਤ ਸਿੰਘ ਨੇ ਦੱਸਿਆ ਕਿ 14 ਅਤੇ 15 ਅਗਸਤ 2026 ਦੀ ਦਰਮਿਆਨੀ ਰਾਤ ਦੌਰਾਨ ਟੀਮ ਵਲੋਂ ਪੈਟਰੋਲਿੰਗ ਕੀਤੀ ਜਾ ਰਹੀ ਸੀ।

Ad Position 21
No active advertisement
ਅਜੀਤ ਡੈਸਕ 18-08-2026
ਗੁਰਾਇਆ, 17 ਅਗਸਤ (ਚਰਨਜੀਤ ਸਿੰਘ ਦੁਸਾਂਝ)- ਸੜਕ ਸੁਰੱਖਿਆ ਫੋਰਸ ਟੀਮ ਵਲੋਂ ਇਕ ਜ਼ਬਤ ਮੋਟਰਸਾਇਕਲ ਨੂੰ ਮਾਲਕ ਤੱਕ ਪਹੁੰਚਾ ਕੇ ਸ਼ਲਾਘਾਯੋਗ ਉਪਰਾਲਾ ਕੀਤਾ ਹੈ । ਗੁਰਾਇਆ ਫਿਲ਼ੌਰ ਵਿਚਕਾਰ ਤਾਇਨਾਤ ਟੀਮ ਦੇ ਇੰਚਾਰਜ ਸਰਬਜੀਤ ਸਿੰਘ ਨੇ ਦੱਸਿਆ ਕਿ 14 ਅਤੇ 15 ਅਗਸਤ 2026 ਦੀ ਦਰਮਿਆਨੀ ਰਾਤ ਦੌਰਾਨ ਟੀਮ ਵਲੋਂ ਪੈਟਰੋਲਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਇੱਕ ਮੋਟਰਸਾਈਕਲ ਚਾਲਕ ਅੱਗੇ ਜਾ ਰਿਹਾ ਸੀ, ਜਿਸ ਦੇ ਪਿੱਛੇ ਨੰਬਰ ਪਲੇਟ ਨਹੀਂ ਲੱਗੀ ਹੋਈ ਸੀ। ਸ਼ੱਕ ਦੇ ਆਧਾਰ ’ਤੇ ਉਸ ਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ ਪਰ ਮੋਟਰਸਾਈਕਲ ਚਾਲਕ ਮੋਟਰਸਾਈਕਲ ਛੱਡ ਕੇ ਫਰਾਰ ਹੋ ਗਿਆ। ਸੜਕ ਸੁਰੱਖਿਆ ਫੋਰਸ ਦੀ ਟੀਮ ਵਲੋਂ ਮੋਟਰਸਾਈਕਲ ਦੀ ਜਾਂਚ ਕੀਤੀ ਗਈ ਤਾਂ ਉਸ ਵਿਚੋਂ ਕੋਈ ਦਸਤਾਵੇਜ਼ ਨਹੀਂ ਮਿਲਿਆ। ਮੋਟਰਸਾਈਕਲ ਦੇ ਪਿੱਛੇ ਨੰਬਰ ਪਲੇਟ ਨਹੀਂ ਸੀ, ਜਦਕਿ ਅੱਗੇ ਵਾਲੀ ਨੰਬਰ ਪਲੇਟ ਵੀ ਅਧੂਰੀ ਸੀ। ਟੀਮ ਨੇ ਮੋਟਰਸਾਈਕਲ ’ਤੇ ਦਰਜ ਚੈਸੀ ਨੰਬਰ ਦੀ ਮਦਦ ਨਾਲ ਇਸਦੇ ਅਸਲ ਮਾਲਕ ਦੀ ਜਾਣਕਾਰੀ ਹਾਸਲ ਕੀਤੀ ਅਤੇ ਉਸ ਨਾਲ ਸੰਪਰਕ ਕੀਤਾ। 10 ਤਰੀਕ ਦੀ ਰਾਤ ਨੂੰ ਮੋਟਰਸਾਈਕਲ ਕਮਿਸ਼ਨਰੇਟ ਲੁਧਿਆਣਾ ਦੇ ਇਲਾਕੇ ਵਿੱਚੋਂ ਚੋਰੀ ਹੋਇਆ ਸੀ। ਮੋਟਰਸਾਈਕਲ ਦੇ ਮਾਲਕਾਂ ਵੱਲੋਂ ਇਸ ਸਬੰਧੀ ਥਾਣਾ ਟਿੱਬਾ ਵਿੱਚ ਦਰਖ਼ਾਸਤ ਵੀ ਦਿੱਤੀ ਗਈ ਸੀ। ਅੱਜ 17 ਅਗਸਤ ਨੂੰ ਮੋਟਰਸਾਈਕਲ ਦੇ ਮਾਲਕਾਂ ਨੂੰ ਬੁਲਾਇਆ ਗਿਆ। ਉਨ੍ਹਾਂ ਤੋਂ ਮੋਟਰਸਾਈਕਲ ਦੇ ਕਾਗਜ਼ਾਤ ਅਤੇ ਰਿਹਾਇਸ਼ ਸਬੰਧੀ ਲੋੜੀਂਦੇ ਦਸਤਾਵੇਜ਼ਾਂ ਦੀਆਂ ਕਾਪੀਆਂ ਲੈਣ ਉਪਰੰਤ ਮੋਟਰਸਾਈਕਲ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ। ਮੋਟਰਸਾਈਕਲ ਵਾਪਸ ਮਿਲਣ ’ਤੇ ਪੀੜਿਤ ਸਨੀ ਵਿਅਕਤੀ ਨੇ ਸੜਕ ਸੁਰੱਖਿਆ ਫੋਰਸ ਦੀ ਟੀਮ ਦਾ ਧੰਨਵਾਦ ਕਰਦਿਆਂ ਉਨ੍ਹਾਂ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਨਿਰੋਗ ਯੋਗ ਸੰਸਥਾ ਸ਼ਾਹਕੋਟ ਵਿਖੇ ਧੂਮ - ਧਾਮ ਨਾਲ ਮਨਾਇਆ 80 ਵਾਂ ਆਜ਼ਾਦੀ ਦਿਹਾੜਾ ਅਗਲੀ ਖ਼ਬਰ ਮੀਰੀ - ਪੀਰੀ ਖਾਲਸਾ ਮਾਰਚ ਨੂੰ ਸਮਰਪਿਤ ਮਨੁੱਖਤਾ ਦੇ ਭਲੇ ਲਈ ਖੂਨਦਾਨ ਕੈਂਪ
Ad Position 24