ਪਾਵਰਕਾਮ ਦੇ ਮੁੱਖ ਦਫਤਰ ਵਿਚ ਮਨਾਇਆ 80 ਵਾਂ ਆਜ਼ਾਦੀ ਦਿਵਸ
ਜਲੰਧਰ, 17 ਅਗਸਤ (ਸ਼ਿਵ)- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਅਤੇ ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਸ਼ਕਤੀ ਸਦਨ ਵਿਖੇ ਰਾਸ਼ਟਰ ਦਾ 80ਵਾਂ ਅਜ਼ਾਦੀ ਦਿਵਸ ਮਨਾਇਆ ਗਿਆ। ਸਮਾਗਮ ਦੇ ਮੁੱਖ ਮਹਿਮਾਨ ਇੰਜੀ: ਸਰਬਜੀਤ ਸਿੰਘ ਮੁੱਖ ਇੰਜੀਨੀਅਰ, ਵੰਡ (ਉੱਤਰ), ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ, ਜਲੰਧਰ ਵਲੋਂ ਪੀ.
ਜਲੰਧਰ, 17 ਅਗਸਤ (ਸ਼ਿਵ)- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਅਤੇ ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਸ਼ਕਤੀ ਸਦਨ ਵਿਖੇ ਰਾਸ਼ਟਰ ਦਾ 80ਵਾਂ ਅਜ਼ਾਦੀ ਦਿਵਸ ਮਨਾਇਆ ਗਿਆ। ਸਮਾਗਮ ਦੇ ਮੁੱਖ ਮਹਿਮਾਨ ਇੰਜੀ: ਸਰਬਜੀਤ ਸਿੰਘ ਮੁੱਖ ਇੰਜੀਨੀਅਰ, ਵੰਡ (ਉੱਤਰ), ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ, ਜਲੰਧਰ ਵਲੋਂ ਪੀ.ਏ.ਪੀ. ਦੇ ਜਵਾਨਾਂ ਵੱਲੋਂ ਦਿੱਤੇ ਗਏ ਗਾਰਡ ਆਫ ਆਨਰ ਦਾ ਨਿਰੀਖਣ ਕੀਤਾ ਅਤੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਤੇ ਇੰਜੀ. ਸਰਬਜੀਤ ਸਿੰਘ ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਅਤੇ ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵਧਾਈ ਦਿੱਤੀ । ਇਸ ਮੌਕੇ ਸ੍ਰੀਮਤੀ ਰਣਜੀਤ ਕੌਰ ਇੰਜ:ਅਮਨਦੀਪ ਸਿੰਘ ਏ.ਏ.ਈ., ਇੰਜ:ਪੰਕਜ ਰਾਜਪਾਲ ਜੇਈ, ਇੰਜੀ: ਸੋਢੀ ਸਿੰਘ ਜੇ.ਈ. ਸ੍ਰੀਮਤੀ ਗਗਨਦੀਪ ਕੌਰ , ਰਜਿੰਦਰ ਕੁਮਾਰ , ਜਤਿੰਦਰ ਕੁਮਾਰ , ਪੰਕਜ ਗੋਇਲ , ਸ੍ਰੀਮਤੀ ਇੰਦੂ ਬਾਲਾ ਕਲਰਕ ਅਤੇ ਹੋਰ ਯੋਗ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਇੰਜੀ: ਸਰਬਜੀਤ ਸਿੰਘ, ਮੁੱਖ ਇੰਜੀਨੀਅਰ ਨੇ ਬੂਟਾ ਲਗਾਉਣ ਦੀ ਰਸਮ ਵੀ ਅਦਾ ਕੀਤੀ ਗਈ ਜਿੱਥੇ ਉਨ੍ਹਾਂ ਨਾਲ ਇੰਜੀ: ਕਰਮਜੀਤ ਸਿੰਘ ਤਲਾਹਾ ਉਪ ਮੁੱਖ ਇੰਜੀਨੀਅਰ, ਇੰਜ:ਗੁਲਸ਼ਨ ਕੁਮਾਰ ਚੁਟਾਨੀ, ਉਪ ਮੁੱਖ ਇੰਜੀਨੀਅਰ, ਇੰਜੀ: ਸੁਰਿੰਦਰ ਪਾਲ ਸੋਂਧੀ ਉਪ ਮੁੱਖ ਇੰਜੀਨੀਅਰ,ਇੰਜੀ: ਰਾਜੀਵ ਸੁਮਰਾ ਉਪ ਮੁੱਖ ਇੰਜੀਨੀਅਰ ਇੰਜ: ਮਨਿੰਦਰਪਾਲ ਸਿੰਘ ਸੀਨੀਅਰ ਐਕਸੀਅਨ, ਇੰਜ: ਦਵਿੰਦਰਪਾਲ ਸਿੰਘ, ਇੰਜ:ਜਸਵਿੰਦਰ ਸਿੰਘ ,ਇੰਜੀ: ਹਰਦੀਪ ਕੁਮਾਰ ,ਇੰਜ: ਸੰਨੀ ਭਾਗਰਾ , ਸ੍ਰੀਮਤੀ ਅਨੀਤਾ ਗੋਤਮ , ਮਨਪ੍ਰੀਤ ਸਿੰਘ ਥਿੰਦ ਸਮੇਤ ਹੋਰ ਵੀ ਹਾਜਰ ਸਨ।