29 ਨੂੰ ਸਵੇਰੇ 8 ਵਜੇ ਚੋਣ ਪ੍ਰਚਾਰ ਬੰਦ-30 ਨੂੰ ਸਵੇਰੇ 8 ਤੋਂ ਸ਼ਾਮ 5 ਵਜੇ ਤੱਕ ਪੈਣਗੀਆਂ ਵੋਟਾਂ
ਜਲੰਧਰ, 17 ਅਗਸਤ (ਜਸਪਾਲ ਸਿੰਘ)-ਜਿਮਖਾਨਾ ਕਲੱਬ ਦੀਆਂ 30 ਅਗਸਤ ਨੂੰ ਹੋਣ ਜਾ ਰਹੀਆਂ ਚੋਣਾਂ ਸੰਬੰਧੀ ਰਿਟਰਨਿੰਗ ਅਧਿਕਾਰੀ ਸ਼ੁਭੀ ਆਂਗਰਾ ਵਲੋਂ ਅੱਜ ਚੋਣ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਤਹਿਤ ਨਾਮਜ਼ਦਗੀਆਂ ਦਾ ਅਮਲ ਸੋਮਵਾਰ ਤੋਂ ਸ਼ੁਰੂ ਹੋ ਗਿਆ ਹੈ ਤੇ ਉਮੀਦਵਾਰ 22 ਅਗਸਤ ਸ਼ਾਮੀਂ ਬਾਅਦ ਦੁਪਹਿਰ 3 ਵਜੇ ਤੱਕ ਆਪਣੇ ਨਾਮਜ਼ਦਗੀ ਕਾਗਜ਼ ਭਰ ਸਕਦੇ ਹਨ। ਜਦਿਕ ਨਾਮਜ਼ਦਗੀ ਕਾਗਜ਼ਾਂ ਦੀ ਪੜਤਾਲ 23 ਅਗਸਤ ਨੂੰ ਸਵੇਰੇ 11 ਵਜੇ ਹੋਵੇਗੀ ਤੇ ਇਸੇ ਦਿਨ ਪੜਤਾਲ ਦੇ ਤੁਰੰਤ ਬਾਅਦ ਯੋਗ ਉਮੀਦਵਾਰਾਂ ਦੇ ਨਾਂ ਜਨਤਕ ਕਰ ਦਿੱਤੇ ਜਾਣਗੇ।
ਜਲੰਧਰ, 17 ਅਗਸਤ (ਜਸਪਾਲ ਸਿੰਘ)-ਜਿਮਖਾਨਾ ਕਲੱਬ ਦੀਆਂ 30 ਅਗਸਤ ਨੂੰ ਹੋਣ ਜਾ ਰਹੀਆਂ ਚੋਣਾਂ ਸੰਬੰਧੀ ਰਿਟਰਨਿੰਗ ਅਧਿਕਾਰੀ ਸ਼ੁਭੀ ਆਂਗਰਾ ਵਲੋਂ ਅੱਜ ਚੋਣ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਤਹਿਤ ਨਾਮਜ਼ਦਗੀਆਂ ਦਾ ਅਮਲ ਸੋਮਵਾਰ ਤੋਂ ਸ਼ੁਰੂ ਹੋ ਗਿਆ ਹੈ ਤੇ ਉਮੀਦਵਾਰ 22 ਅਗਸਤ ਸ਼ਾਮੀਂ ਬਾਅਦ ਦੁਪਹਿਰ 3 ਵਜੇ ਤੱਕ ਆਪਣੇ ਨਾਮਜ਼ਦਗੀ ਕਾਗਜ਼ ਭਰ ਸਕਦੇ ਹਨ। ਜਦਿਕ ਨਾਮਜ਼ਦਗੀ ਕਾਗਜ਼ਾਂ ਦੀ ਪੜਤਾਲ 23 ਅਗਸਤ ਨੂੰ ਸਵੇਰੇ 11 ਵਜੇ ਹੋਵੇਗੀ ਤੇ ਇਸੇ ਦਿਨ ਪੜਤਾਲ ਦੇ ਤੁਰੰਤ ਬਾਅਦ ਯੋਗ ਉਮੀਦਵਾਰਾਂ ਦੇ ਨਾਂ ਜਨਤਕ ਕਰ ਦਿੱਤੇ ਜਾਣਗੇ। ਓਧਰ ਨਾਮਜ਼ਦਗੀਆਂ ਵਾਪਿਸ ਲੈਣ ਦੀ ਤਰੀਕ 25 ਅਗਸਤ ਤੈਅ ਕੀਤੀ ਗਈ ਹੈ ਤੇ ਬਾਅਦ ਦੁਪਹਿਰ 3 ਵਜੇ ਤੱਕ ਉਮੀਦਵਾਰ ਆਪਣੇ ਨਾਂ ਵਾਪਿਸ ਲੈ ਸਕਦੇ ਹਨ। ਉਪਰੰਤ ਸ਼ਾਮੀਂ 4 ਵਜੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਜਾਵੇਗੀ ਤੇ ਉਮੀਦਵਾਰ 29 ਅਗਸਤ ਸਵੇਰੇ 8 ਵਜੇ ਤੱਕ ਆਪਣਾ ਚੋਣ ਪ੍ਰਚਾਰ ਕਰ ਸਕਣਗੇ ਪਰ ਸਵੇਰੇ 8 ਵਜੇ ਤੋਂ ਬਾਅਦ ਚੋਣ ਪ੍ਰਚਾਰ ’ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਹੋਵੇਗੀ। ਇਸ ਦੌਰਾਨ ਚੋਣ ਅਧਿਕਾਰੀ ਨੇ ਦੱਸਿਆ ਕਿ ਵੋਟਾਂ ਪਾਉਣ ਦਾ ਸਮਾਂ ਸਵੇਰੇ 8 ਵਜੇ ਤੋਂ ਸ਼ਾਮੀਂ 5 ਵਜੇ ਤੱਕ ਦਾ ਹੋਵੇਗਾ ਤੇ ਵੋਟਾਂ ਪੈਣ ਦਾ ਅਮਲ ਸਮਾਪਤ ਹੁੰਦੀ ਹੀ ਵੋਟਾਂ ਦੀ ਗਿਣਤੀ ਸ਼ੁਰੂ ਕਰ ਦਿੱਤੀ ਜਾਵੇਗੀ ਅਤੇ ਉਸੇ ਰਾਤ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ। ਓਧਰ ਅੱਜ ਚੋਣ ਪ੍ਰਕ੍ਰਿਆ ਦਾ ਐਲਾਨ ਹੁੰਦੇ ਹੀ ਚੋਣਾਂ ਕਲੱਬ ਅੰਦਰ ਚੋਣ ਸਰਗਰਮੀਆਂ ਇਕਦਮ ਤੇਜ਼ ਹੋ ਗਈਆਂ ਹਨ ਤੇ ਅੱਜ ਸਾਰੇ ਪਾਸੇ ਚੋਣਾਂ ਦੀ ਹੀ ਚਰਚਾ ਹੁੰਦੀ ਰਹੀ। ਇੱਥੇ ਦੱਸਣਯੋਗ ਹੈ ਕਿ ਆਮ ਤੌਰ ’ਤੇ ਇਹ ਚੋਣਾਂ ਅਚੀਵਰਜ਼ ਤੇ ਪ੍ਰੋਗਰੈਸਿਵ ਦੋ ਗਰੁੱਪਾਂ ਵਿਚਾਲੇ ਹੀ ਲੜੀਆਂ ਜਾਂਦੀਆਂ ਰਹੀਆਂ ਹਨ ਪਰ ਇਸ ਵਾਰ ਪ੍ਰੋਗਰੈਸਿਵ ਗਰੁੱਪ ਵਲੋਂ ਆਪਣੇ ਹਥਿਆਰ ਸੁੱਟ ਦਿੱਤੇ ਜਾਣ ਨਾਲ ਚੋਣਾਂ ਇਕਤਰਫਾ ਤੇ ਅਚੀਵਰਜ਼ ਗਰੁੱਪ ਦੇ ਪੱਖ ’ਚ ਹੋਣ ਦੀ ਸੰਭਾਵਨਾ ਹੈ। ਅਚੀਵਰਜ਼ ਗਰੁੱਪ ਵਲੋਂ ਆਪਣੇ ਚਾਰੇ ਪ੍ਰਮੁੱਖ ਅਹੁਦਿਆਂ ਤੋਂ ਇਲਾਵਾ 10 ਮੈਂਬਰੀ ਐਗਜ਼ੈਕਟਿਵ ਕਮੇਟੀ ਲਈ ਵੀ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਅਚੀਵਰਜ਼ ਗਰੁੱਪ ਵਲੋਂ ਆਨਰੇਰੀ ਸੈਕਟਰੀ ਲਈ ਅਮਿਤ ਕੁਕਰੇਜਾ, ਜੂਨੀਅਰ ਮੀਤ ਪ੍ਰਧਾਨ ਲਈ ਧੀਰਜ ਸੇਠ, ਜੁਆਇੰਟ ਸੈਕਟਰੀ ਹਰਪ੍ਰੀਤ ਸਿੰਘ ਗੋਲਡੀ ਅਤੇ ਖਜ਼ਾਨਚੀ ਲਈ ਸੌਰਭ ਖੁੱਲ੍ਹਰ ਦਾ ਨਾਂ ਐਲਾਨਿਆ ਗਿਆ ਹੈ। ਇਸੇ ਤਰ੍ਹਾਂ ਬਾਕੀ ਐਗਜ਼ੈਕਟਿਵ ਕਮੇਟੀ ਉਮੀਦਵਾਰਾਂ ’ਚ ਨਿਤਨ ਬਹਿਲ, ਸ਼ਾਲਿਨੀ ਕਾਲੜਾ, ਰਾਜੀਵ ਬਾਂਸਲ, ਅਤੁਲ ਤਲਵਾੜ, ਐਮ. ਬੀ. ਬਾਲੀ, ਜੁਬੀਨ ਸ਼ੰਗਾਰੀ, ਮਹਿੰਦਰ ਸਿੰਘ. ਵਿੰਨੀ ਧਵਨ, ਸ਼ਾਲੀਨ ਜੋਸ਼ੀ ਤੇ ਪ੍ਰੋ. ਵਿਪਿਨ ਝਾਂਜੀ ਸ਼ਾਮਿਲ ਹਨ। ਇਸ ਦੌਰਾਨ ਚਰਚਾ ਹੈ ਕਿ ਬੇਸ਼ੱਕ ਪ੍ਰੋਗਰੈਸਿਵ ਗਰੁੱਪ ਚੋਣਾਂ ਲੜਨ ਤੋਂ ਪਿੱਛੇ ਹਟ ਗਿਆ ਹੈ ਪਰ ਕਈ ਕਲੱਬ ਮੈਂਬਰਾਂ ਵਲੋ ਆਜ਼ਾਦ ਉਮੀਦਵਾਰਾਂ ਵਜੋਂ ਚੋਣਾਂ ਲੜਨ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਚੋਣਾਂ ਕਾਫੀ ਦਿਲਚਸਪ ਹੋ ਸਕਦੀਆਂ ਹਨ।