ਸਾਲਾਂ ਬਾਅਦ ਬਣੇਗੀ ਧੋਗੜੀ ਰੋਡ , ਮੇਅਰ ਵਲੋਂ ਉਦਘਾਟਨ
ਜਲੰਧਰ, 17 ਅਗਸਤ (ਸ਼ਿਵ)- ਧੋਗੜੀ ਰੋਡ ਦੇ ਸੜਕ ਨਿਰਮਾਣ ਕਾਰਜ ਦਾ ਅੱਜ ਵਿਧਾਇਕ ਬਲਕਾਰ ਸਿੰਘ (ਸਾਬਕਾ ਕੈਬਨਿਟ ਮੰਤਰੀ), ਮੇਅਰ ਅਤੇ ਹਲਕਾ ਇੰਚਾਰਜ ਵਨੀਤ ਧੀਰ, ਕੌਂਸਲਰ ਬਲਜਿੰਦਰ ਕੌਰ ਲੁਬਾਣਾ, ਕੁਲਦੀਪ ਸਿੰਘ ਲੁਬਾਣਾ, ਕੌਂਸਲਰ ਜਗੀਰ ਸਿੰਘ, ਸੰਗਠਨ ਇੰਚਾਰਜ ਵਿਜੇ ਭਾਟੀਆ ਅਤੇ ਇਲਾਕਾ ਨਿਵਾਸੀਆਂ ਦੀ ਮੌਜੂਦਗੀ ਵਿੱਚ ਉਦਘਾਟਨ ਕੀਤਾ ਗਿਆ। ਇਸ ਮੌਕੇ ਮੇਅਰ ਵਨੀਤ ਧੀਰ ਨੇ ਕਿਹਾ ਕਿ ਉੱਤਰੀ ਹਲਕੇ ਵਿੱਚ ਵਿਕਾਸ ਕਾਰਜ ਲਗਾਤਾਰ ਕਰਵਾਏ ਜਾ ਰਹੇ ਹਨ।
ਜਲੰਧਰ, 17 ਅਗਸਤ (ਸ਼ਿਵ)- ਧੋਗੜੀ ਰੋਡ ਦੇ ਸੜਕ ਨਿਰਮਾਣ ਕਾਰਜ ਦਾ ਅੱਜ ਵਿਧਾਇਕ ਬਲਕਾਰ ਸਿੰਘ (ਸਾਬਕਾ ਕੈਬਨਿਟ ਮੰਤਰੀ), ਮੇਅਰ ਅਤੇ ਹਲਕਾ ਇੰਚਾਰਜ ਵਨੀਤ ਧੀਰ, ਕੌਂਸਲਰ ਬਲਜਿੰਦਰ ਕੌਰ ਲੁਬਾਣਾ, ਕੁਲਦੀਪ ਸਿੰਘ ਲੁਬਾਣਾ, ਕੌਂਸਲਰ ਜਗੀਰ ਸਿੰਘ, ਸੰਗਠਨ ਇੰਚਾਰਜ ਵਿਜੇ ਭਾਟੀਆ ਅਤੇ ਇਲਾਕਾ ਨਿਵਾਸੀਆਂ ਦੀ ਮੌਜੂਦਗੀ ਵਿੱਚ ਉਦਘਾਟਨ ਕੀਤਾ ਗਿਆ। ਇਸ ਮੌਕੇ ਮੇਅਰ ਵਨੀਤ ਧੀਰ ਨੇ ਕਿਹਾ ਕਿ ਉੱਤਰੀ ਹਲਕੇ ਵਿੱਚ ਵਿਕਾਸ ਕਾਰਜ ਲਗਾਤਾਰ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਢੋਗਰੀ ਰੋਡ ਦੇ ਨਿਰਮਾਣ ਨਾਲ ਇਲਾਕਾ ਨਿਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ। ਸੜਕ ਦੀ ਖਸਤਾ ਹਾਲਤ ਕਾਰਨ ਲੋਕਾਂ ਨੂੰ ਲੰਬੇ ਸਮੇਂ ਤੋਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਆਮ ਆਦਮੀ ਪਾਰਟੀ ਦੇ ਆਗੂ ਕੁਲਦੀਪ ਸਿੰਘ ਲੁਬਾਣਾ ਨੇ ਸੜਕ ਦੇ ਨਿਰਮਾਣ ਲਈ ਮੇਅਰ ਵਨੀਤ ਧੀਰ ਅਤੇ ਵਿਧਾਇਕ ਬਲਕਾਰ ਸਿੰਘ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸੜਕ ਦੀ ਮਾੜੀ ਹਾਲਤ ਕਾਰਨ ਦੁਕਾਨਦਾਰਾਂ ਅਤੇ ਇਲਾਕੇ ਦੇ ਲੋਕਾਂ ਦੇ ਕਾਰੋਬਾਰ ’ਤੇ ਵੀ ਮਾੜਾ ਅਸਰ ਪੈ ਰਿਹਾ ਸੀ। ਸੜਕ ਦਾ ਨਿਰਮਾਣ ਮੁਕੰਮਲ ਹੋਣ ਤੋਂ ਬਾਅਦ ਦੁਕਾਨਦਾਰਾਂ ਸਮੇਤ ਇਲਾਕੇ ਦੇ ਵਸਨੀਕਾਂ ਨੂੰ ਵੱਡਾ ਲਾਭ ਮਿਲੇਗਾ।