12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਰਾਧੇ ਇਨਕਲੇਵ ਨੇੜੇ ਚੋਹਕਾ ਕਲਾਂ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਚੁਗਿੱਟੀ/ ਜੰਡੂ ਸਿੰਘਾ, 11 ਅਗਸਤ (ਨਰਿੰਦਰ ਲਾਗੂ) ਰਾਧੇ ਇਨਕਲੇਵ ਚੋਹਕਾਂ ਕਲਾਂ ਦੀਆਂ ਮਹਿਲਾਵਾਂ ਵਲੋਂ ਪੰਜਾਬੀ ਸੱਭਿਆਚਾਰ ਅਤੇ ਰਵਾਇਤਾਂ ਨੂੰ ਸਮਰਪਿਤ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਚਾਵਾਂ ਨਾਲ ਮਨਾਇਆ ਗਿਆ। ਇਸ ਮੌਕੇ ਮੈਡਮ ਮੀਨਾਕਸ਼ੀ ਕਾਲੀਆ ਨੇ ਕਿਹਾ ਕਿ ਅਜਿਹੇ ਤਿਉਹਾਰ ਭਾਈਚਾਰਕ ਸਾਂਝ ਵਧਾਉਂਦੇ ਹਨ, ਤੀਆਂ ਦੇ ਤਿਉਹਾਰ ਨਾਲ ਮਹਿਲਾਵਾਂ ਵਿਚ ਆਪਸੀ ਸਨੇਹ ਮਜ਼ਬੂਤ ਹੂੰਦਾ ਹੈ ।

Ad Position 21
No active advertisement
ਅਜੀਤ ਡੈਸਕ 12-08-2026
ਚੁਗਿੱਟੀ/ ਜੰਡੂ ਸਿੰਘਾ, 11 ਅਗਸਤ (ਨਰਿੰਦਰ ਲਾਗੂ) ਰਾਧੇ ਇਨਕਲੇਵ ਚੋਹਕਾਂ ਕਲਾਂ ਦੀਆਂ ਮਹਿਲਾਵਾਂ ਵਲੋਂ ਪੰਜਾਬੀ ਸੱਭਿਆਚਾਰ ਅਤੇ ਰਵਾਇਤਾਂ ਨੂੰ ਸਮਰਪਿਤ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਚਾਵਾਂ ਨਾਲ ਮਨਾਇਆ ਗਿਆ। ਇਸ ਮੌਕੇ ਮੈਡਮ ਮੀਨਾਕਸ਼ੀ ਕਾਲੀਆ ਨੇ ਕਿਹਾ ਕਿ ਅਜਿਹੇ ਤਿਉਹਾਰ ਭਾਈਚਾਰਕ ਸਾਂਝ ਵਧਾਉਂਦੇ ਹਨ, ਤੀਆਂ ਦੇ ਤਿਉਹਾਰ ਨਾਲ ਮਹਿਲਾਵਾਂ ਵਿਚ ਆਪਸੀ ਸਨੇਹ ਮਜ਼ਬੂਤ ਹੂੰਦਾ ਹੈ । ਇਸ ਮੌਕੇ ਸਾਰੀਆਂ ਮਹਿਲਾਵਾਂ ਵਲੋਂ ਪੰਜਾਬੀ ਪਹਿਰਾਵੇ ਵਿੱਚ ਸੱਜ- ਧੱਜ ਕੇ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਗਈ। ਉਨ੍ਹਾਂ ਵਲੋਂ ਤੀਆਂ ਦੇ ਤਿਉਹਾਰ ਦੇ ਰੰਗ ਨੂੰ ਹੋਰ ਖੂਬਸੂਰਤ ਬਣਾਉਂਦਿਆਂ ਪੀਂਘਾਂ ਝੂਟਣ ਦਾ ਅਨੰਦ ਲਿਆ ਗਿਆ। ਇਸ ਤੋਂ ਇਲਾਵਾ ਮਹਿੰਦੀ ਲਗਾਈ ਗਈ । ਇਸ ਦੌਰਾਨ ਮਹਿਲਾਵਾਂ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਦਾ ਅਹਿਮ ਹਿੱਸਾ ਹੈ, ਜੋ ਮਹਿਲਾਵਾਂ ਨੂੰ ਇਕੱਠੇ ਹੋ ਕੇ ਆਪਣੀਆਂ ਖੁਸ਼ੀਆਂ ਸਾਂਝੀਆਂ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ। ਆਖਿਰ ਵਿੱਚ ਸਾਰੀਆਂ ਮਹਿਲਾਵਾਂ ਨੇ ਮਿਲ ਜੁਲ ਕੇ ਇਸ ਖੂਬਸੂਰਤ ਤਿਉਹਾਰ ਦਾ ਅਨੰਦ ਮਾਣਿਆ ਅਤੇ ਇਸ ਯਾਦਗਾਰ ਦਿਨ ਨੂੰ ਹੋਰ ਅਨੰਦਮਈ ਬਣਾ ਦਿੱਤਾ। ਇਸ ਮੌਕੇ ਮੈਡਮ ਮੀਨਾਕਸੀ ਕਾਲੀਆ, ਮੀਨਾ ਰਾਣੀ, ਜਸਵਿੰਦਰ ਕੌਰ,ਮਨਜੀਤ ਕੌਰ ਮੈਡਮ ਚੰਦਰਕਾਂਤਾ, ਲਕਸ਼ਮੀ,ਬੰਦਨਾ ਸ਼੍ਰੀਮਤੀ ਸ਼ੁਰੂਤੀ,ਮੈਡਮ ਈਸ਼ਾ ਆਦਿ ਹਾਜ਼ਰ ਸਨ। ਇਸ ਮੌਕੇ ਮੰਚ ਸੰਚਾਲਨ ਮੈਡਮ ਈਨਸਾ਼ ਅਤੇ ਨੇਹਾ ਵਲੋਂ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ‘ ਤੜਕੇ ਵਾਲੀ ਤੀਜ ’ ਸਮਾਗਮ ’ ਚ ‘ ਪ੍ਰੀਤ ਕੰਵਲ ’ ਬਣੀ ਮਿਸਿਜ਼ ਤੀਜ -2026 ਅਗਲੀ ਖ਼ਬਰ ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਦੇ ਵਿਦਿਆਰਥੀਆਂ ਨੂੰ ਆਲ ਇੰਡੀਆ ਪੰਜਾਬ ਸਨਮਾਨ ਸਮਾਰੋਹ ’ ਚ ਕੀਤਾ ਸਨਮਾਨਿਤ
Ad Position 24