12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਸੋਮਰਸੈੱਟ ਇੰਟਰਨੈਸ਼ਨਲ ਸਕੂਲ ’ ਚ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਸੰਬੰਧੀ ਜਾਗਰੂਕਤਾ ਕੈਂਪ

ਜਲੰਧਰ, 11 ਅਗਸਤ (ਪਵਨ ਖਰਬੰਦਾ)-ਸੋਮਰਸੈੱਟ ਇੰਟਰਨੈਸ਼ਨਲ ਸਕੂਲ ਵਿਚ ਵਿਦਿਆਰਥੀਆਂ ਦੀ ਮਾਨਸਿਕ ਸਿਹਤ, ਭਾਵਨਾਤਮਕ ਤੰਦਰੁਸਤੀ ਅਤੇ ਉਨ੍ਹਾਂ ਵਿੱਚ ਸਿਹਤਮੰਦ ਜੀਵਨ-ਸ਼ੈਲੀ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਐਨ. ਐਚ.

Ad Position 21
No active advertisement
ਅਜੀਤ ਡੈਸਕ 12-08-2026
ਜਲੰਧਰ, 11 ਅਗਸਤ (ਪਵਨ ਖਰਬੰਦਾ)-ਸੋਮਰਸੈੱਟ ਇੰਟਰਨੈਸ਼ਨਲ ਸਕੂਲ ਵਿਚ ਵਿਦਿਆਰਥੀਆਂ ਦੀ ਮਾਨਸਿਕ ਸਿਹਤ, ਭਾਵਨਾਤਮਕ ਤੰਦਰੁਸਤੀ ਅਤੇ ਉਨ੍ਹਾਂ ਵਿੱਚ ਸਿਹਤਮੰਦ ਜੀਵਨ-ਸ਼ੈਲੀ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਐਨ.ਐਚ.ਐੱਸ. ਦੇ ਮਨੋਵਿਗਿਆਨਕ ਡਾ. ਰਿਚਾ ਵੈਦ ਅਤੇ ਬਰਾਂਡ ਮਾਰਕਟਿੰਗ ਪ੍ਰਤੀਨਿਧੀ ਅਕਾਸ਼ ਵੱਲੋਂ ਸਕੂਲ ਵਿੱਚ ਵਿਸ਼ੇਸ਼ ਮਾਨਸਿਕ ਸਿਹਤ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਉਹਨਾਂ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਮਾਨਸਿਕ ਸਿਹਤ ਦੀ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਤਣਾਅ, ਚਿੰਤਾ, ਪੜ੍ਹਾਈ ਦਾ ਦਬਾਅ, ਭਾਵਨਾਤਮਕ ਉਤਾਰ-ਚੜ੍ਹਾਅ ਅਤੇ ਨਕਾਰਾਤਮਕ ਸੋਚ ਵਰਗੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਉਨ੍ਹਾਂ ਨਾਲ ਸਿਹਤਮੰਦ ਢੰਗ ਨਾਲ ਨਜਿੱਠਣ ਦੇ ਤਰੀਕੇ ਦੱਸੇ । ਚੇਅਰਮੈਨ ਸ, ਮਹਿੰਦਰ ਸਿੰਘ ਨੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਮਾਨਸਿਕ ਸਿਹਤ ਨਾਲ ਜੁੜੇ ਵੱਖ-ਵੱਖ ਪੱਖਾਂ ਦੀ ਬੜੇ ਕਲਾਤਮਕ ਢੰਗ ਨਾਲ ਜਾਣਕਾਰੀ ਦਿੱਤੀ । ਸਕੂਲ ਦੇ ਐਮ ਡੀ ਸ. ਜੈਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਇਹ ਸੰਦੇਸ਼ ਦਿੱਤਾ ਕਿ ਮਾਨਸਿਕ ਸਿਹਤ ਵੀ ਸਰੀਰਕ ਸਿਹਤ ਜਿੰਨੀ ਹੀ ਮਹੱਤਵਪੂਰਨ ਹੈ ਅਤੇ ਕਿਸੇ ਵੀ ਸਮੱਸਿਆ ਬਾਰੇ ਸਮੇਂ ਸਿਰ ਗੱਲ ਕਰਨਾ ਕਮਜ਼ੋਰੀ ਨਹੀਂ, ਸਗੋਂ ਸਮਝਦਾਰੀ ਹੈ। ਸਕੂਲ ਦੇ ਚੇਅਪਰਸਨ ਜਗਦੀਪ ਕੌਰ ਨੇ ਅਤੇ ਪ੍ਰਿੰਸੀਪਲ ਵਨੀਤਾ ਚੱਢਾ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ ।
Ad Position 22
No active advertisement
ਪਿਛਲੀ ਖ਼ਬਰ ਪੀ.ਐਨ.ਜੀ. ਪ੍ਰੋਜੈਕਟ ਥੋਪਣਾ ਸੀ ਤਾਂ ਉੱਜਵਲਾ ਯੋਜਨਾ ’ ਤੇ 45 ਹਜ਼ਾਰ ਕਰੋੜ ਰੁਪਏ ਕਿਉਂ ਖਰਚੇ ਗਏ - ਡਾ . ਸੇਠੀ ਕਿਹਾ ਪ... ਅਗਲੀ ਖ਼ਬਰ ਸਟੇਟ ਪਬਲਿਕ ਸਕੂਲ ਕੈਂਟ ਦੇ ਵਿਦਿਆਰਥੀਆਂ ਨੇ ਹਾਕੀ ਮੁਕਾਬਲਿਆਂ ’ ਚ ਕੀਤਾ ਸ਼ਾਨਦਾਰ ਪ੍ਰਦਰਸ਼ਨ
Ad Position 24