ਸ਼ਰਾਬ ਦੀਆਂ 706 ਪੇਟੀਆਂ ਬਰਾਮਦਗੀ ਮਾਮਲੇ ’ ਚ 32.51 ਲੱਖ ਰੁਪਏ ਜੁਰਮਾਨਾ ਵਸੂਲਿਆ
ਜਲੰਧਰ, 11 ਅਗਸਤ (ਸ਼ਿਵ)- ਆਬਕਾਰੀ ਵਿਭਾਗ ਵੱਲੋਂ ਕੁੱਝ ਦਿਨ ਪਹਿਲਾਂ ਸ੍ਰੀ ਗੁਰੂ ਰਵਿਦਾਸ ਚੌਕ ਨੇੜੇ ਸਮੇਤ ਸ਼ਹਿਰ ਦੇ ਹੋਰ ਇਲਾਕਿਆਂ ਵਿਚ ਵੱਡੀ ਕਾਰਵਾਈ ਕਰਦਿਆਂ 706 ਪੇਟੀਆਂ ਸ਼ਰਾਬ ਬਰਾਮਦ ਕੀਤੀ ਗਈ ਸੀ। ਇਸ ਮਾਮਲੇ ਵਿਚ ਵਿਭਾਗ ਵੱਲੋਂ ਮਾਡਲ ਟਾਊਨ ਜ਼ੋਨ ਨਾਲ ਸਬੰਧਿਤ ਠੇਕੇਦਾਰ ਤੋਂ 32.
ਜਲੰਧਰ, 11 ਅਗਸਤ (ਸ਼ਿਵ)- ਆਬਕਾਰੀ ਵਿਭਾਗ ਵੱਲੋਂ ਕੁੱਝ ਦਿਨ ਪਹਿਲਾਂ ਸ੍ਰੀ ਗੁਰੂ ਰਵਿਦਾਸ ਚੌਕ ਨੇੜੇ ਸਮੇਤ ਸ਼ਹਿਰ ਦੇ ਹੋਰ ਇਲਾਕਿਆਂ ਵਿਚ ਵੱਡੀ ਕਾਰਵਾਈ ਕਰਦਿਆਂ 706 ਪੇਟੀਆਂ ਸ਼ਰਾਬ ਬਰਾਮਦ ਕੀਤੀ ਗਈ ਸੀ। ਇਸ ਮਾਮਲੇ ਵਿਚ ਵਿਭਾਗ ਵੱਲੋਂ ਮਾਡਲ ਟਾਊਨ ਜ਼ੋਨ ਨਾਲ ਸਬੰਧਿਤ ਠੇਕੇਦਾਰ ਤੋਂ 32.51 ਲੱਖ ਰੁਪਏ ਦਾ ਜੁਰਮਾਨਾ ਵਸੂਲ ਕਰ ਲਿਆ ਗਿਆ ਹੈ। ਵੱਡੀ ਮਾਤਰਾ ਵਿਚ ਸ਼ਰਾਬ ਫੜੇ ਜਾਣ ਤੋਂ ਬਾਅਦ ਆਬਕਾਰੀ ਵਿਭਾਗ ਦੀ ਕਾਰਵਾਈ ਨੂੰ ਲੈ ਕੇ ਕਾਫ਼ੀ ਹਲਚਲ ਮੱਚ ਗਈ ਸੀ। ਜਲੰਧਰ ਵਿਚ ਪਹਿਲੀ ਵਾਰ ਇੰਨੀ ਵੱਡੀ ਮਾਤਰਾ ਵਿਚ ਸ਼ਰਾਬ ਦੀ ਬਰਾਮਦਗੀ ਹੋਈ ਸੀ। ਆਬਕਾਰੀ ਵਿਭਾਗ ਦੇ ਈ.ਟੀ.ਓ. ਰਣਜੀਤ ਸਿੰਘ ਨੇ ਦੱਸਿਆ ਕਿ ਨਾਜਾਇਜ਼ ਸ਼ਰਾਬ ਫੜੇ ਜਾਣ ਦੇ ਮਾਮਲੇ ਵਿਚ ਸਬੰਧਿਤ ਠੇਕੇਦਾਰ ਨੂੰ ਜੁਰਮਾਨਾ ਭਰਨ ਦਾ ਆਦੇਸ਼ ਦਿੱਤਾ ਗਿਆ ਸੀ। ਠੇਕੇਦਾਰ ਵੱਲੋਂ 32.51 ਲੱਖ ਰੁਪਏ ਦਾ ਜੁਰਮਾਨਾ ਸਰਕਾਰੀ ਖ਼ਜ਼ਾਨੇ ਵਿਚ ਜਮਾਂ ਕਰਵਾ ਦਿੱਤਾ ਗਿਆ ਹੈ। ਇਸੇ ਦੌਰਾਨ ਆਬਕਾਰੀ ਵਿਭਾਗ ਵੱਲੋਂ ਜਲੰਧਰ ਜ਼ੋਨ ਅਧੀਨ ਆਉਂਦੇ ਸ਼ਰਾਬ ਗਰੁੱਪਾਂ ਤੋਂ ਇਸ ਮਹੀਨੇ ਦੀ ਬਣਦੀ 253 ਕਰੋੜ ਰੁਪਏ ਦੀ ਲਾਇਸੈਂਸ ਫ਼ੀਸ ਦੀ ਕਿਸ਼ਤ ਵੀ ਵਸੂਲ ਕਰ ਲਈ ਗਈ ਹੈ। ਆਬਕਾਰੀ ਵਿਭਾਗ ਦੇ ਡੀ.ਈ.ਟੀ.ਸੀ. ਰਣਜੀਤ ਸਿੰਘ ਨੇ ਕਿਹਾ ਕਿ ਨਾਜਾਇਜ਼ ਸ਼ਰਾਬ ਦੀ ਵਿੱਕਰੀ ਅਤੇ ਤਸਕਰੀ ਖ਼ਿਲਾਫ਼ ਵਿਭਾਗ ਦੀ ਕਾਰਵਾਈ ਪਹਿਲਾਂ ਦੀ ਤਰ੍ਹਾਂ ਲਗਾਤਾਰ ਜਾਰੀ ਰਹੇਗੀ। ਵਿਭਾਗ ਵੱਲੋਂ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ’ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।