10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਮਹਿਲਾ ਵਕੀਲਾਂ ਨੇ ਧੂਮਧਾਮ ਨਾਲ ਮਨਾਇਆ ਤੀਆਂ ਦਾ ਤਿਉਹਾਰ ਖੇਡਾਂ, ਪੀਂਘ, ਮਹਿੰਦੀ ਦਾ ਬੀਬੀਆਂ ਨੇ ਮਾਣਿਆ ਅਨੰਦ, ਜੇਤੂਆਂ ਨੂੰ ਕੀਤਾ ਸਨਮਾਨਿਤ

ਜਲੰਧਰ, 9 ਅਗਸਤ (ਜਤਿੰਦਰ ਪੰਮੀ)—ਜ਼ਿਲ੍ਹਾ ਬਾਰ ਐਸੋਸੀਏਸ਼ਨ ਜਲੰਧਰ ਦੀਆਂ ਮਹਿਲਾ ਵਕੀਲਾਂ ਵੱਲੋਂ ਤੀਆਂ ਦਾ ਤਿਉਹਾਰ ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਗਿਆ। ਸਮਾਗਮ ਦਾ ਪ੍ਰਬੰਧ ਸਹਾਇਕ ਸਕੱਤਰ ਸੋਨਾਲਿਕਾ ਅਤੇ ਕਾਰਜਕਾਰੀ ਮੈਂਬਰ ਅਮਾਨਤ ਭਗਤ, ਪਾਇਲ ਹੀਰ ਤੇ ਨੇਹਾ ਅਤਰੀ ਦੀ ਅਗਵਾਈ ਹੇਠ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 10-08-2026
ਜਲੰਧਰ, 9 ਅਗਸਤ (ਜਤਿੰਦਰ ਪੰਮੀ)—ਜ਼ਿਲ੍ਹਾ ਬਾਰ ਐਸੋਸੀਏਸ਼ਨ ਜਲੰਧਰ ਦੀਆਂ ਮਹਿਲਾ ਵਕੀਲਾਂ ਵੱਲੋਂ ਤੀਆਂ ਦਾ ਤਿਉਹਾਰ ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਗਿਆ। ਸਮਾਗਮ ਦਾ ਪ੍ਰਬੰਧ ਸਹਾਇਕ ਸਕੱਤਰ ਸੋਨਾਲਿਕਾ ਅਤੇ ਕਾਰਜਕਾਰੀ ਮੈਂਬਰ ਅਮਾਨਤ ਭਗਤ, ਪਾਇਲ ਹੀਰ ਤੇ ਨੇਹਾ ਅਤਰੀ ਦੀ ਅਗਵਾਈ ਹੇਠ ਕੀਤਾ ਗਿਆ। ਰਵਾਇਤੀ ਪੰਜਾਬੀ ਪਹਿਰਾਵਿਆਂ ਵਿਚ ਸਜੀਆਂ ਮਹਿਲਾ ਵਕੀਲਾਂ ਨੇ ਪੀਂਘ ਝੂਟਣ, ਮਹਿੰਦੀ ਲਗਵਾਉਣ, ਖੇਡਾਂ ਅਤੇ ਵੱਖ-ਵੱਖ ਮਨੋਰੰਜਕ ਮੁਕਾਬਲਿਆਂ ਦਾ ਆਨੰਦ ਮਾਣਿਆ। ਮੁਕਾਬਲਿਆਂ ਵਿਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੀਆਂ ਜੇਤੂਆਂ ਨੂੰ ਤੋਹਫ਼ਾ ਕੂਪਨ ਦਿੱਤੇ ਗਏ। ਸਮਾਗਮ ਵਿਚ ਸਭ ਤੋਂ ਪਹਿਲਾਂ ਪਹੁੰਚਣ ਵਾਲੀਆਂ 50 ਮਹਿਲਾ ਮੈਂਬਰਾਂ ਨੂੰ ਵਿਸ਼ੇਸ਼ ਇਨਾਮ ਦਿੱਤੇ ਗਏ। ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਐਡਵੋਕੇਟ ਅਨੂ ਸੋਢੀ, ਅਮੀਸ਼ਾ, ਨੈਨਸੀ, ਨਵਪ੍ਰੀਤ ਕੌਰ, ਨਵਰੀਤ ਕੌਰ, ਸੀਮਾ, ਸਾਕਸ਼ੀ ਦੁੱਗਲ, ਰੋਹਿਣੀ, ਪ੍ਰਭਜੋਤ, ਦਾਮਿਨੀ, ਵੀਣਾ, ਸਾਕਸ਼ੀ ਕੈਂਥ, ਸੰਗੀਤਾ ਸੋਨੀ, ਸੁਸ਼ਮਾ, ਅਮਨਦੀਪ ਕੌਰ, ਕੋਮਲ, ਸ਼ਸ਼ੀ ਕਟਾਰੀਆ, ਰੁਪਿੰਦਰ ਮਲਤਾਨੀ, ਨਵਨੀਤ, ਦੀਪਿਕਾ ਦੁੱਗਲ, ਮਨੋਰਮਾ ਅਤੇ ਵਸੁਦੇਸ਼ ਕੁਮਾਰੀ ਜੇਤੂ ਰਹੀਆਂ।ਜੇਤੂਆਂ ਨੂੰ ਵਿਸ਼ੇਸ਼ ਚਮੜੀ ਸੰਭਾਲ ਉਤਪਾਦ ਅਤੇ 11 ਹੋਰ ਭਾਗੀਦਾਰਾਂ ਨੂੰ ਵੀ ਤੋਹਫ਼ੇ ਦਿੱਤੇ ਗਏ। ਇਸ ਤੋਂ ਇਲਾਵਾ ਸੁੰਦਰ ਪੀਂਘ ਦਾ ਪ੍ਰਬੰਧ ਕੀਤਾ ਗਿਆ। ਮਹਿਲਾ ਵਕੀਲਾਂ ਨੇ ਕਿਹਾ ਕਿ ਅਦਾਲਤੀ ਕੰਮਕਾਜ ਦੌਰਾਨ ਸਾਲ ਦਾ ਵੱਡਾ ਹਿੱਸਾ ਕਾਲੇ-ਚਿੱਟੇ ਪਹਿਰਾਵੇ ਵਿਚ ਬੀਤਦਾ ਹੈ। ਤੀਆਂ ਦਾ ਤਿਉਹਾਰ ਉਨ੍ਹਾਂ ਲਈ ਰੰਗਾਂ, ਖੁਸ਼ੀਆਂ ਅਤੇ ਉਮੰਗ ਨਾਲ ਭਰਿਆ ਵਿਸ਼ੇਸ਼ ਦਿਨ ਹੁੰਦਾ ਹੈ। ਅਜਿਹੇ ਸਮਾਗਮ ਪੰਜਾਬੀ ਸੱਭਿਆਚਾਰਕ ਵਿਰਸੇ ਨੂੰ ਜ਼ਿੰਦਾ ਰੱਖਣ ਦੇ ਨਾਲ-ਨਾਲ ਮਹਿਲਾ ਮੈਂਬਰਾਂ ਨੂੰ ਆਪਸੀ ਮੇਲ-ਜੋਲ ਅਤੇ ਖੁਸ਼ੀਆਂ ਸਾਂਝੀਆਂ ਕਰਨ ਦਾ ਮੌਕਾ ਦਿੰਦੇ ਹਨ। ਸਮਾਗਮ ਵਿਚ ਮਧੁਰਚਨਾ, ਮਹਿਕ ਸ਼ਰਮਾ, ਏਕਾਂਕਸ਼ਾ ਗੌਤਮ, ਰਵੀਨਾ ਸੇਠੀ, ਪਿੰਕੀ ਸੋਨੀ, ਸ਼ਿਵਾਨੀ, ਬੀਨਾ ਕਸ਼ਯਪ, ਕਨਿਕਾ ਜੈਨ, ਮਹਿਕ ਗਗਨੇਜਾ, ਅਨੂਪ੍ਰਿਆ ਰਾਏ, ਨੇਹਾ ਚੀਮਾ, ਮਨਵੀਰ ਕੌਰ, ਅੰਮ੍ਰਿਤਾ, ਮਨਿੰਦਰ ਕੌਰ, ਕੁਲਵਿੰਦਰ ਕੌਰ, ਅੰਜਲੀ ਵਿਰਦੀ, ਬਲਜੀਤ, ਮਧੂ ਬਾਲਾ, ਸੁਖਮਨਪ੍ਰੀਤ ਕੌਰ ਤੇ ਹੀਨਾ ਸਮੇਤ ਵੱਡੀ ਗਿਣਤੀ ਵਿਚ ਮਹਿਲਾ ਵਕੀਲਾਂ ਨੇ ਸ਼ਮੂਲੀਅਤ ਕੀਤੀ।
Ad Position 22
No active advertisement
ਪਿਛਲੀ ਖ਼ਬਰ ਪ੍ਰਦੀਪ ਭਾਟੀਆ ਨੂੰ ਪੰਜਾਬ ਭਾਜਪਾ ਆਈ . ਟੀ . ਦੇ ਸੀਨੀਅਰ ਸਹਿ - ਮੁਖੀ ਦੀ ਜ਼ਿੰਮੇਵਾਰੀ ਮਿਲੀ ਅਗਲੀ ਖ਼ਬਰ ਗੁਰਦੁਆਰਾ ਦੀਵਾਨ ਅਸਥਾਨ ਵਿਖੇ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਪ੍ਰਕਾਸ਼ ਪੁਰਬ ਅਤੇ ਚੁਪਹਿਰਾ ਸਮਾਗਮ
Ad Position 24