ਬਾਬਾ ਅਮਰ ਨਾਥ ਦੀ ਯਾਦ ’ ਚ ਚੁਗਿੱਟੀ ਵਿਖੇ ਕਰਵਾਇਆ ਸਾਲਾਨਾ ਸਮਾਗਮ
ਚੁਗਿੱਟੀ/ ਜੰਡੂਸਿੰਘਾ, 9 ਅਗਸਤ ( ਨਰਿੰਦਰ ਲਾਗੂ)- ਸਥਾਨਕ ਮੁਹੱਲਾ ਚੁਗਿੱਟੀ ‘ਚ ਸਥਿਤ ਬਾਬਾ ਅਮਰ ਨਾਥ ਦੇ ਅਸਥਾਨ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪ੍ਰਬੰਧਕਾਂ ਵੱਲੋਂ ਸਾਲਾਨਾ ਸਮਾਗਮ ਬੜੀ ਸ਼ਰਧਾ ਨਾਲ ਕਰਵਾਇਆ ਗਿਆ। ਇਸ ਮੌਕੇ ਵਿਧੀਪੂਰਵਕ ਬਾਬਾ ਅਮਰ ਨਾਥ ਤੇ ਭਗਵਾਨ ਸ਼ਿਵ ਜੀ ਦੀ ਹਾਜ਼ਰੀਨ ਵੱਲੋਂ ਪੂਜਾ ਅਰਚਨਾ ਕੀਤੀ ਗਈ ਤੇ ਭਜਨਾਂ ਦਾ ਗਾਇਨ ਕਰਕੇ ਮਹੌਲ ਨੂੰ ਭਗਤੀ ਰੰਗ ਨਾਲ ਭਰਪੂਰ ਕੀਤਾ ਗਿਆ।
ਚੁਗਿੱਟੀ/ ਜੰਡੂਸਿੰਘਾ, 9 ਅਗਸਤ ( ਨਰਿੰਦਰ ਲਾਗੂ)- ਸਥਾਨਕ ਮੁਹੱਲਾ ਚੁਗਿੱਟੀ ‘ਚ ਸਥਿਤ ਬਾਬਾ ਅਮਰ ਨਾਥ ਦੇ ਅਸਥਾਨ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪ੍ਰਬੰਧਕਾਂ ਵੱਲੋਂ ਸਾਲਾਨਾ ਸਮਾਗਮ ਬੜੀ ਸ਼ਰਧਾ ਨਾਲ ਕਰਵਾਇਆ ਗਿਆ। ਇਸ ਮੌਕੇ ਵਿਧੀਪੂਰਵਕ ਬਾਬਾ ਅਮਰ ਨਾਥ ਤੇ ਭਗਵਾਨ ਸ਼ਿਵ ਜੀ ਦੀ ਹਾਜ਼ਰੀਨ ਵੱਲੋਂ ਪੂਜਾ ਅਰਚਨਾ ਕੀਤੀ ਗਈ ਤੇ ਭਜਨਾਂ ਦਾ ਗਾਇਨ ਕਰਕੇ ਮਹੌਲ ਨੂੰ ਭਗਤੀ ਰੰਗ ਨਾਲ ਭਰਪੂਰ ਕੀਤਾ ਗਿਆ। ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਸਵਰਗ ਵਾਸੀ ਕੌਂਸਲਰ ਮਨਜਿੰਦਰ ਸਿੰਘ ਚੱਠਾ ਦੇ ਭਰਾ ਹਰਜੀਤ ਸਿੰਘ ਚੱਠਾ ਨੇ ਆਖਿਆ ਕਿ ਹਰੇਕ ਵਲੋਂ ਲੋਕ ਭਲਾਈ ਦੇ ਕੰਮਾਂ ਵੱਲ ਤਵੱਜੋਂ ਵਧਾਈ ਜਾਣੀ ਚਾਹੀਦੀ ਹੈ। ਬਾਬਾ ਅਮਰ ਨਾਥ ਦੀ ਜੀਵਨ ਯਾਤਰਾ ‘ਤੇ ਚਾਨਣਾ ਪਾਉਂਦੇ ਹੋਏ ਚੱਠਾ ਨੇ ਆਖਿਆ ਕਿ ਬਾਬਾ ਅਮਰ ਨਾਥ ਹਮੇਸ਼ਾ ਪ੍ਰਮਾਤਮਾ ਦੀ ਭਗਤੀ ਕਰਨ ਲਈ ਸੰਗਤਾਂ ਨੂੰ ਪ੍ਰੇਰਿਤ ਕਰਿਆ ਕਰਦੇ ਸਨ। ਇਸ ਮੌਕੇ ਵੱਖ -ਵੱਖ ਹੋਰ ਬੁਲਾਰਿਆਂ ਵਲੋਂ ਵੀ ਸੰਗਤਾਂ ਨੂੰ ਸਮਾਜਿਕ ਬੁਰਾਈਆਂ ਦੇ ਖ਼ਾਤਮੇ ਲਈ ਪ੍ਰਣ ਲੈਣ ਦੀ ਤਾਕੀਦ ਕੀਤੀ ਗਈ। ਇਸ ਮੌਕੇ ਸੇਵਾਦਾਰਾਂ ਵੱਲੋਂ ਸੰਗਤਾਂ ਨੂੰ ਲੰਗਰ ਅਟੁੱਟ ਵਰਤਾਏ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਵਤਾਰ ਸਿੰਘ ਚੱਠਾ, ਜੱਗੀ ਚੱਠਾ, ਪਰਮਜੀਤ ਸਿੰਘ ਬੱਬੀ ਚੱਠਾ, ਸਰਵਿੰਦਰ ਸਿੰਘ ਚੱਠਾ,ਮਨਸਮਿੰਦਰ ਸਿੰਘ, ਯਾਦਵਿੰਦਰ ਸਿੰਘ,ਪਾਠੀ ਭਾਈ ਬਲਵਿੰਦਰ ਸਿੰਘ,ਵਿਪਨ ਕੁਮਾਰ, ਹਿਮਾਂਸ਼ੂ, ਆਕਾਸ਼, ਮੰਗਾਂ ਢੋਟ, ਦਿਲਦਾਰ ਸਹੋਤਾ,ਲਾਡੀ ਦਿਓਲ, ਵਿੱਕੀ ਕੰਡਾ, ਪ੍ਰਦੀਪ ਧਾਲੀਵਾਲ,ਕਾਲਾ ਚੱਠਾ, ਬਲਵੀਰ, ਸੁਸ਼ੀਲ,ਮਨੀ, ਸ਼ਸ਼ੀ, ਵਰਿੰਦਰ ਬਿੱਟਾ, ਸੁਭਾਸ਼ ਦੂਬੇ,ਪਵਨ ਕੁਮਾਰ, ਅਕਾਸ਼, ਪਰਮਿੰਦਰ ਲਾਲਾ, ਆਦਿ ਹਾਜ਼ਰ ਸਨ।