09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਗੁਰੂ ਅਮਰਦਾਸ ਪਬਲਿਕ ਸਕੂਲ ਮਾਡਲ ਟਾਊਨ ਵਿਖੇ ਅਧਿਆਪਕਾਂ ਨੂੰ ਦਿੱਤੀ ਨਿੱਘੀ ਵਿਦਾਇਗੀ

ਜਲੰਧਰ, 8 ਅਗਸਤ (ਜਤਿੰਦਰ ਪੰਮੀ)–ਗੁਰੂ ਅਮਰਦਾਸ ਪਬਲਿਕ ਸਕੂਲ ਮਾਡਲ ਟਾਊਨ ਵਿਖੇ ਲਾਇਬ੍ਰੇਰੀਅਨ ਹਰਜੀਤ ਕੌਰ, ਹਿਸਾਬ ਦੇ ਅਧਿਆਪਕਾ ਅਨੀਤਾ ਸੇਠੀ ਤੇ ਪ੍ਰਾਇਮਰੀ ਅਧਿਆਪਕਾ ਪ੍ਰਭਦੀਪ ਕੌਰ ਨੂੰ ਸਕੂਲ ਵੱਲੋਂ ਉਨ੍ਹਾਂ ਦੀ ਸੇਵਾਮੁਕਤੀ ਮੌਕੇ ਨਿੱਘੀ ਵਿਦਾਇਗੀ ਦਿੱਤੀ ਗਈ। ਜ਼ਿਕਰਯੋਗ ਹੈ ਹਰਜੀਤ ਕੌਰ ਨੇ 39 ਸਾਲ ਬਤੌਰ ਲਾਈਬ੍ਰੇਰੀਅਨ, ਪ੍ਰਭਦੀਪ ਕੌਰ ਨੇ 33 ਸਾਲ ਬਤੌਰ ਪ੍ਰਾਇਮਰੀ ਅਧਿਆਪਕਾ ਅਤੇ ਅਨੀਤਾ ਸੇਠੀ ਨੇ 26 ਸਾਲ ਬਤੌਰ ਹਿਸਾਬ ਅਧਿਆਪਕਾ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਬੜੀ ਇਮਾਨਦਾਰੀ ਅਤੇ ਸੁਹਿਰਦਤਾ ਨਾਲ ਨਿਭਾਇਆ ਹੈ।

Ad Position 21
No active advertisement
ਅਜੀਤ ਡੈਸਕ 09-08-2026
ਜਲੰਧਰ, 8 ਅਗਸਤ (ਜਤਿੰਦਰ ਪੰਮੀ)–ਗੁਰੂ ਅਮਰਦਾਸ ਪਬਲਿਕ ਸਕੂਲ ਮਾਡਲ ਟਾਊਨ ਵਿਖੇ ਲਾਇਬ੍ਰੇਰੀਅਨ ਹਰਜੀਤ ਕੌਰ, ਹਿਸਾਬ ਦੇ ਅਧਿਆਪਕਾ ਅਨੀਤਾ ਸੇਠੀ ਤੇ ਪ੍ਰਾਇਮਰੀ ਅਧਿਆਪਕਾ ਪ੍ਰਭਦੀਪ ਕੌਰ ਨੂੰ ਸਕੂਲ ਵੱਲੋਂ ਉਨ੍ਹਾਂ ਦੀ ਸੇਵਾਮੁਕਤੀ ਮੌਕੇ ਨਿੱਘੀ ਵਿਦਾਇਗੀ ਦਿੱਤੀ ਗਈ। ਜ਼ਿਕਰਯੋਗ ਹੈ ਹਰਜੀਤ ਕੌਰ ਨੇ 39 ਸਾਲ ਬਤੌਰ ਲਾਈਬ੍ਰੇਰੀਅਨ, ਪ੍ਰਭਦੀਪ ਕੌਰ ਨੇ 33 ਸਾਲ ਬਤੌਰ ਪ੍ਰਾਇਮਰੀ ਅਧਿਆਪਕਾ ਅਤੇ ਅਨੀਤਾ ਸੇਠੀ ਨੇ 26 ਸਾਲ ਬਤੌਰ ਹਿਸਾਬ ਅਧਿਆਪਕਾ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਬੜੀ ਇਮਾਨਦਾਰੀ ਅਤੇ ਸੁਹਿਰਦਤਾ ਨਾਲ ਨਿਭਾਇਆ ਹੈ। ਸਕੂਲ ਪ੍ਰਬੰਧਕ ਕਮੇਟੀ ਵੱਲੋਂ ਤਿੰਨੋਂ ਅਧਿਆਪਕਾਂਵਾਂ ਨੂੰ ਫੁੱਲਾਂ ਦਾ ਗੁਲਦਸਤਾ ਅਤੇ ਉਪਹਾਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਨਿੱਘੀ ਵਿਦਾਇਗੀ ਵਿੱਚ ਸਕੂਲ ਸਟਾਫ਼ ਤੋਂ ਇਲਾਵਾ ਅਧਿਆਪਕਾਂ ਦੇ ਪਰਿਵਾਰਿਕ ਮੈਂਬਰ ਵੀ ਸ਼ਾਮਿਲ ਸਨ । ਪ੍ਰਧਾਨ ਪ੍ਰਬੰਧਕ ਕਮੇਟੀ ਮਹਿੰਦਰਜੀਤ ਸਿੰਘ, ਪ੍ਰਿੰਸੀਪਲ ਡਾ.ਅਪਰਨਾ ਮਹਿਤਾ ਅਤੇ ਵਾਈਸ ਪ੍ਰਿੰਸੀਪਲ ਜੈਸਮੀਨ ਕੌਰ ਨੇ ਸਕੂਲ ਲਈ ਉਨ੍ਹਾਂ ਵੱਲੋਂ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਲਈ ਸ਼ੁੱਭ ਇਛਾਵਾਂ ਦਿੱਤੀਆਂ। ਇਸ ਮੌਕੇ ਕਮੇਟੀ ਮੈਂਬਰ ਜਸਪ੍ਰੀਤ ਸਿੰਘ ਸੇਠੀ, ਕੰਵਲਜੀਤ ਸਿੰਘ ਕੋਛੜ, ਜੋਗਿੰਦਰ ਸਿੰਘ ਗੁੰਬਰ, ਕੁਲਤਾਰਨ ਸਿੰਘ ਆਨੰਦ, ਗਗਨਦੀਪ ਸਿੰਘ ਸੇਠੀ ਅਤੇ ਮਨਮੀਤ ਸਿੰਘ ਸੋਢੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਾਵਰਕਾਮ ਦੇ ਡਾਇਰੈਕਟਰ ( ਵਿੱਤ ) ਨਾਲ ਮੀਟਿੰਗ ’ ਚ ਖਪਤਕਾਰਾਂ ਨੇ ਉਠਾਏ ਫ਼ੀਲਡ ਸਟਾਫ਼ ਦੀ ਕਮੀ ਦੇ ਮੁੱਦੇ ਫ਼ੈਕਟਰੀ ਮਾਲਕਾਂ... ਅਗਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਅੱਜ ਰੱਖਣਗੇ ਸ੍ਰੀ ਗੁਰੂ ਰਵਿਦਾਸ ਜੀ ਬਾਣੀ ਅਧਿਐਨ ਕੇਂਦਰ ਦਾ ਨੀਂਹ ਪੱਥਰ
Ad Position 24