09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਸਪਾ ਸੈਂਟਰ ਦੀ ਆੜ ’ ਚ ਚਲਾਇਆ ਜਾ ਰਿਹਾ ਸੀ ਦੇਹ - ਵਪਾਰ ਦਾ ਧੰਦਾ ਪੁਲਿਸ ਨੇ ਛਾਪੇਮਾਰੀ ਕਰਕੇ ਦਰਜਨ ਤੋਂ ਵੱਧ ਮੁੰਡੇ-ਕੁੜੀਆਂ ਲਏ ਹਿਰਾਸਤ ’ਚ

ਜਲੰਧਰ, 8 ਅਗਸਤ (ਜਤਿੰਦਰ ਪੰਮੀ)–ਥਾਣਾ ਡਵੀਜ਼ਨ ਨੰਬਰ-7 ਦੀ ਪੁਲਿਸ ਨੇ ਛਾਪੇਮਾਰੀ ਕਰਕੇ ਸ਼ਨਿਚਰਵਾਰ ਸ਼ਾਮ ਗੜ੍ਹਾ ਰੋਡ ਸਥਿਤ ਮਾਰਕੀਟ ਵਿੱਚ ਸਪਾ ਸੈਂਟਰ ਦੀ ਆੜ ਹੇਠ ਚਲਾਏ ਜਾ ਰਹੇ ਦੇਹ-ਵਪਾਰ ਦੇ ਅੱਡੇ ਦਾ ਪਰਦਾਫਾਸ਼ ਕਰਦਿਆਂ ਦਰਜਨ ਤੋਂ ਵੱਧ ਮੁੰਡੇ ਤੇ ਕੁੜੀਆਂ ਨੂੰ ਹਿਰਾਸਤ ’ਚ ਲੈ ਲਿਆ। ਪੁਲਿਸ ਨੇ ਸਪਾ ਦੇ ਮਾਲਕ ਵਿਰੁੱਧ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ।

Ad Position 21
No active advertisement
ਅਜੀਤ ਡੈਸਕ 09-08-2026
ਜਲੰਧਰ, 8 ਅਗਸਤ (ਜਤਿੰਦਰ ਪੰਮੀ)–ਥਾਣਾ ਡਵੀਜ਼ਨ ਨੰਬਰ-7 ਦੀ ਪੁਲਿਸ ਨੇ ਛਾਪੇਮਾਰੀ ਕਰਕੇ ਸ਼ਨਿਚਰਵਾਰ ਸ਼ਾਮ ਗੜ੍ਹਾ ਰੋਡ ਸਥਿਤ ਮਾਰਕੀਟ ਵਿੱਚ ਸਪਾ ਸੈਂਟਰ ਦੀ ਆੜ ਹੇਠ ਚਲਾਏ ਜਾ ਰਹੇ ਦੇਹ-ਵਪਾਰ ਦੇ ਅੱਡੇ ਦਾ ਪਰਦਾਫਾਸ਼ ਕਰਦਿਆਂ ਦਰਜਨ ਤੋਂ ਵੱਧ ਮੁੰਡੇ ਤੇ ਕੁੜੀਆਂ ਨੂੰ ਹਿਰਾਸਤ ’ਚ ਲੈ ਲਿਆ। ਪੁਲਿਸ ਨੇ ਸਪਾ ਦੇ ਮਾਲਕ ਵਿਰੁੱਧ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ। ਦੇਰ ਰਾਤ ਤੱਕ ਪੁਲਿਸ ਮਾਮਲੇ ਨੂੰ ਲੈ ਕੇ ਕਾਰਵਾਈ ’ਚ ਲੱਗੀ ਰਹੀ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਗੜ੍ਹਾ ਰੋਡ ਸਥਿਤ ਗ੍ਰੈਂਡ ਸਪਾ ਸੈਂਟਰ ‘ਚ ਕਥਿਤ ਤੌਰ ‘ਤੇ ਦੇਹ ਵਪਾਰ ਦਾ ਗੈਰ-ਕਾਨੂੰਨੀ ਧੰਦਾ ਚਲਾਇਆ ਜਾ ਰਿਹਾ ਹੈ। ਇਸ ’ਤੇ ਪੁਲਿਸ ਨੇ ਏ. ਸੀ. ਪੀ. ਸਪੈਸ਼ਲ ਬ੍ਰਾਂਚ ਗੁਰਪ੍ਰੀਤ ਸਿੰਘ ਸੰਧੂ ਨੇ ਅਗਵਾਈ ਹੇਠ ਛਾਪੇਮਾਰੀ ਕੀਤੀ। ਛਾਪੇਮਾਰੀ ਦੌਰਾਨ ਪੁਲਿਸ ਨੇ ਸਪਾ ਸੈਂਟਰ ਦੇ ਅੰਦਰੋਂ ਕਰੀਬ 5-6 ਨੌਜਵਾਨਾਂ ਅਤੇ 8 ਮੁਟਿਆਰਾਂ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਲਈ ਥਾਣੇ ਲਿਆਂਦਾ। ਸੂਤਰਾਂ ਮੁਤਾਬਕ ਗੜ੍ਹਾ ਰੋਡ ਇਲਾਕੇ ‘ਚ ਚੱਲ ਰਹੇ ਕੁਝ ਸਪਾ ਸੈਂਟਰਾਂ ਸਬੰਧੀ ਪੁਲਿਸ ਨੂੰ ਪਿਛਲੇ ਸਮੇਂ ਦੌਰਾਨ ਸ਼ਿਕਾਇਤਾਂ ਮਿਲ ਰਹੀਆਂ ਸਨ। ਏ. ਸੀ. ਪੀ. ਗੁਰਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਹਿਰਾਸਤ ’ਚ ਲਏ ਗਈਆਂ ਮੁਟਿਆਰਾਂ ’ਚ 4 ਪੰਜਾਬੀ ਤੇ 4 ਥਾਈ ਹਨ। ਉਨ੍ਹਾਂ ਕਿਹਾ ਕਿ ਥਾਣਾ ਮੁਖੀ ਰਵਿੰਦਰ ਸਿੰਘ ਇਸ ਮਾਮਲੇ ’ਚ ਕਾਰਵਾਈ ਕਰ ਰਹੇ ਹਨ। ਪੁਲਿਸ ਵਲੋਂ ਕੀਤੀ ਗਈ ਇਸ ਕਾਰਵਾਈ ਦੀ ਸੂਚਨਾ ਮਿਲਦਿਆਂ ਹੀ ਇਲਾਕੇ ਦੇ ਹੋਰ ਸਪਾ ਸੈਂਟਰਾਂ ‘ਚ ਵੀ ਹਲਚਲ ਮਚ ਗਈ। ਸੂਤਰਾਂ ਅਨੁਸਾਰ ਪੁਲਿਸ ਵੱਲੋਂ ਹੋਰ ਸਪਾ ਸੈਂਟਰਾਂ ਦੀ ਵੀ ਜਾਂਚ ਜਾਂ ਛਾਪੇਮਾਰੀ ਕੀਤੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਗੜ੍ਹਾ ਰੋਡ ਸਥਿਤ ਕੁਝ ਹੋਰ ਸਪਾ ਸੈਂਟਰਾਂ ‘ਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਚੁੱਕੀ ਹੈ। ਓਧਰ ਥਾਣਾ ਮੁਖੀ ਰਵਿੰਦਰ ਕੁਮਾਰ ਨੇ ਦੱਸਿਆ ਕਿ ਉਹ ਮਾਮਲੇ ਵਿੱਚ ਕਾਰਵਾਈ ਕਰ ਰਹੇ ਹਨ ਅਤੇ ਗ੍ਰੈਂਡ ਸਪਾ ਸੈਂਟਰ ਦੇ ਮਾਲਕ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। ਇਸੇ ਦੇ ਚੱਲਦਿਆਂ ਅੱਜ ਪੁਲਿਸ ਵੱਲੋਂ ਗ੍ਰੈਂਡ ਸਪਾ ਸੈਂਟਰ ‘ਤੇ ਛਾਪੇਮਾਰੀ ਕੀਤੀ ਗਈ। ਪੁਲਿਸ ਵੱਲੋਂ ਸਪਾ ਸੈਂਟਰ ‘ਚ ਚੱਲ ਰਹੀਆਂ ਗਤੀਵਿਧੀਆਂ ਸਬੰਧੀ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਸਟਾਰਡਮ ਨਾਲ ਕੀਤੀ ਐਲ . ਪੀ . ਯੂ . ਦੇ ਵਿਦਿਆਰਥੀਆਂ ਨੇ ਨਵੇਂ ਸਫ਼ਰ ਦੀ ਸ਼ੁਰੂਆਤ ਅਗਲੀ ਖ਼ਬਰ ਗੰਨੇ ਦੀ ਅਦਾਇਗੀ ਸੰਬੰਧੀ ਕਿਸਾਨਾਂ ਵਲੋਂ ਜਲਦ ਕੀਤਾ ਜਾਵੇਗਾ ਵੱਡਾ ਅੰਦੋਲਨ - ਚੌਹਾਨ
Ad Position 24