ਕਿਸਾਨ ਸੰਘਰਸ਼ ਕਮੇਟੀ ਨੇ ਸ਼ਾਹਕੋਟ - ਮਲਸੀਆਂ ਰਾਸ਼ਟਰੀ ਮਾਰਗ ’ ਤੇ ਰੇਲਵੇ ਕਰਾਸਿੰਗ ਪੁਲ ਦੀ ਸਮੁੱਚੀ ਮੁਰੰਮਤ ਦੀ ਕੀਤੀ ਮੰਗ
ਸ਼ਾਹਕੋਟ, 5 ਅਗਸਤ (ਨਗਿੰਦਰ ਸਿੰਘ ਬਾਂਸਲ)- ਕਿਸਾਨ ਸੰਘਰਸ਼ ਕਮੇਟੀ (ਕੋਟ ਬੁੱਢਾ) ਬਲਾਕ ਸ਼ਾਹਕੋਟ ਦੀ ਅਗਵਾਈ ਵਿਚ ਕਿਸਾਨਾਂ ਨੇ ਸ਼ਾਹਕੋਟ-ਮਲਸੀਆਂ ਦੇ ਵਿਚਕਾਰ ਸਥਿਤ ਰੇਲਵੇ ਫਾਟਕ ਉੱਪਰ ਉਸਾਰੇ ਹੋਏ ਪੁਲ ਦੇ ਚੱਲ ਰਹੇ ਮੁਰੰਮਤ ਦੇ ਕੰਮ ਦਾ ਜਾਇਜ਼ਾ ਲੈਂਦਿਆ ਇਸਨੂੰ ਨਿਗੂਣਾ ਕੰਮ ਦੱਸਿਆ। ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਅਲੀਵਾਲ ਤੇ ਬਲਾਕ ਸ਼ਾਹਕੋਟ ਦੇ ਪ੍ਰਧਾਨ ਰਣਚੇਤ ਸਿੰਘ ਕੋਟਲੀ ਨੇ ਕਿਹਾ ਕਿ ਰਾਸ਼ਟਰੀ ਮਾਰਗ ਦੇ ਪੁਲ ਵਿਚ ਪਈਆਂ ਤਰੇੜਾਂ ਕਾਰਨ ਸਮੁੱਚੇ ਪੁਲ ਦੀ ਹੀ ਹਾਲਤ ਖ਼ਸਤਾ ਹੋ ਗਈ ਹੈ।
ਸ਼ਾਹਕੋਟ, 5 ਅਗਸਤ (ਨਗਿੰਦਰ ਸਿੰਘ ਬਾਂਸਲ)- ਕਿਸਾਨ ਸੰਘਰਸ਼ ਕਮੇਟੀ (ਕੋਟ ਬੁੱਢਾ) ਬਲਾਕ ਸ਼ਾਹਕੋਟ ਦੀ ਅਗਵਾਈ ਵਿਚ ਕਿਸਾਨਾਂ ਨੇ ਸ਼ਾਹਕੋਟ-ਮਲਸੀਆਂ ਦੇ ਵਿਚਕਾਰ ਸਥਿਤ ਰੇਲਵੇ ਫਾਟਕ ਉੱਪਰ ਉਸਾਰੇ ਹੋਏ ਪੁਲ ਦੇ ਚੱਲ ਰਹੇ ਮੁਰੰਮਤ ਦੇ ਕੰਮ ਦਾ ਜਾਇਜ਼ਾ ਲੈਂਦਿਆ ਇਸਨੂੰ ਨਿਗੂਣਾ ਕੰਮ ਦੱਸਿਆ। ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਅਲੀਵਾਲ ਤੇ ਬਲਾਕ ਸ਼ਾਹਕੋਟ ਦੇ ਪ੍ਰਧਾਨ ਰਣਚੇਤ ਸਿੰਘ ਕੋਟਲੀ ਨੇ ਕਿਹਾ ਕਿ ਰਾਸ਼ਟਰੀ ਮਾਰਗ ਦੇ ਪੁਲ ਵਿਚ ਪਈਆਂ ਤਰੇੜਾਂ ਕਾਰਨ ਸਮੁੱਚੇ ਪੁਲ ਦੀ ਹੀ ਹਾਲਤ ਖ਼ਸਤਾ ਹੋ ਗਈ ਹੈ। ਸਿਵਲ ਪ੍ਰਸ਼ਾਸਨ ਤੇ ਰਾਸ਼ਟਰੀ ਹਾਈਵੇਂ ਅਥਾਰਿਟੀ ਆਫ਼ ਇੰਡੀਆ ਪੁਲ ਦੀ ਇਕ ਸਲੈਬ ਦੀ ਮੁਰੰਮਤ ਕਰਵਾ ਕੇ ਹੀ ਕੰਮ ਸਾਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਇਕ ਸਲੈਬ ਦੀ ਮੁਰੰਮਤ ਕਰਵਾਉਣ ਤੋਂ ਬਾਅਦ ਵੀ ਪੁਲ ਆਮ ਆਵਾਜਾਈ ਲਈ ਖ਼ਤਰਾ ਬਣਿਆ ਰਹੇਗਾ। ਪੁਲ ਦੀ ਮੁਰੰਮਤ ਕਰਵਾ ਰਹੇ ਇੰਜਨੀਅਰ ਗੁਰਵਿੰਦਰ ਸਿੰਘ ਨੂੰ ਉਨ੍ਹਾਂ ਪੁਲ ਵਿਚ ਪਈਆਂ ਹੋਰ ਦਰਾਰਾਂ ਦਿਖਾਉਂਦਿਆਂ ਜਦੋਂ ਉਨ੍ਹਾਂ ਦੀ ਮੁਰੰਮਤ ਕਰਨ ਲਈ ਕਿਹਾ ਤਾਂ ਇੰਜੀਨੀਅਰ ਨੇ ਕਿਹਾ ਕਿ ਉਹ ਤਾਂ ਉਚ ਅਧਿਕਾਰੀਆਂ ਦੇ ਹੁਕਮਾਂ ਦੇ ਪਾਬੰਦ ਹਨ, ਜਿੰਨੇ ਕੰਮ ਦੀ ਮਨਜ਼ੂਰੀ ਮਿਲੀ ਹੈ ਉਹ ਤਾਂ ਉਹ ਹੀ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਕ ਸਲੈਬ ਦੀ ਮੁਰੰਮਤ ਦਾ ਕੰਮ ਕਰੀਬ ਪੰਜ ਦਿਨਾਂ ਵਿਚ ਮੁਕੰਮਲ ਹੋ ਜਾਵੇਗਾ ਪਰ ਇਸ ਨਾਲ ਸਬੰਧਿਤ ਹੋਰ ਕੰਮ ਕਰੀਬ ਇਕ ਮਹੀਨੇ ਅੰਦਰ ਪੂਰਾ ਹੋਵੇਗਾ। ਇੰਜੀਨੀਅਰ ਦੇ ਜਵਾਬ ‘ਤੇ ਅਸੰਤੁਸ਼ਟੀ ਜ਼ਾਹਰ ਕਰਦਿਆਂ ਕਿਸਾਨ ਤਹਿਸੀਲ ਕੰਪਲੈਕਸ ਸ਼ਾਹਕੋਟ ਜਾ ਪੁੱਜੇ। ਐਸ.ਡੀ.ਐਮ. ਦੀ ਗੈਰ ਮੌਜੂਦਗੀ ਵਿਚ ਜਦੋਂ ਉਹ ਤਹਿਸੀਲਦਾਰ ਸ਼ਾਹਕੋਟ ਜਸਪਾਲ ਸਿੰਘ ਬਾਜਵਾ ਨੂੰ ਮਿਲਣ ਗਏ ਤਾਂ ਉਹ ਉਨ੍ਹਾਂ ਨੂੰ ਮਿਲਣ ਤੋਂ ਇੰਨਕਾਰੀ ਹੋ ਗਏ। ਕਿਸਾਨਾਂ ਦੇ ਰੋਹ ਨੂੰ ਦੇਖਦਿਆਂ ਬਾਅਦ ਵਿਚ ਤਹਿਸੀਲਦਾਰ ਨੇ ਉਨ੍ਹਾਂ ਨੂੰ ਬਾਹਰੋਂ ਬੁਲਾ ਕੇ ਉਨ੍ਹਾਂ ਦੀ ਗੱਲ ਸੁਣਕੇ ਸਿਰਫ ਇੰਨ੍ਹਾਂ ਹੀ ਕਿਹਾ ਕਿ ਇਹ ਕੰਮ ਟੈਕਨੀਕਲ ਮਾਹਰਾਂ ਨਾਲ ਸਬੰਧਿਤ ਹੈ। ਉਨ੍ਹਾਂ ਐਸ.ਡੀ.ਐਮ. ਦੇ ਰੀਡਰ ਨਾਲ ਗੱਲ ਕਰਕੇ ਰਾਸ਼ਟਰੀ ਹਾਈਵੇ ਦੇ ਅਧਿਕਾਰੀਆਂ ਨਾਲ ਮੀਟਿੰਗ ਦਾ ਸਮਾਂ ਤੈਅ ਕਰਵਾਉਣ ਦਾ ਕਿਹਾ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਜਲਦ ਰਾਸ਼ਟਰੀ ਹਾਈਵੇ ਨਾਲ ਮੀਟਿੰਗ ਨਾ ਕਰਵਾਈ ਤਾਂ ਉਹ ਸੰਘਰਸ਼ ਉਲੀਕਣ ਲਈ ਮਜ਼ਬੂਰ ਹੋਣਗੇ। ਵਰਨਣਯੋਗ ਹੈ ਕਿ ਪੁਲ ਦੀ ਖ਼ਸਤਾ ਹਾਲਤ ਬਣਨ ਕਾਰਨ ਮਲਸੀਆਂ ਤੋਂ ਸ਼ਾਹਕੋਟ ਨੂੰ ਆਉਣ ਵਾਲੇ ਹਾਈਵੇ ਦਾ ਇਕ ਪਾਸਾ ਆਵਾਜਾਈ ਲਈ ਬੰਦ ਕੀਤਾ ਹੋਇਆ ਹੈ।