06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਮਾਰਕੀਟ ਕਮੇਟੀ ਫਿਲੌਰ ਦੇ ਚੇਅਰਮੈਨ ਤੋਂ ਬਾਅਦ ਫਿਲੌਰ ਸੰਗਠਨ ਦਾ ਇੰਚਾਰਜ ਵੀ ਬਦਲਿਆ ਸੰਜੇ ਅਟਵਾਲ ਦੀ ਜਗ੍ਹਾ ਵਰਿੰਦਰ ਸਿੰਘ ਸੈਣੀ ਬਣੇ ਨਵੇਂ ਸੰਗਠਨ ਇੰਚਾਰਜ

ਫਿਲੌਰ, 5 ਅਗਸਤ (ਵਿਪਨ ਗੈਰੀ)- ਵਿਧਾਨ ਸਭਾ ਹਲਕਾ ਫਿਲੌਰ ਵਿੱਚ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਸੰਗਠਨਾਤਮਕ ਤਬਦੀਲੀਆਂ ਨੇ ਸਿਆਸੀ ਮਾਹੌਲ ਨੂੰ ਇੱਕ ਵਾਰ ਫਿਰ ਗਰਮਾ ਦਿੱਤਾ ਹੈ। ਹਾਲ ਹੀ ਵਿੱਚ ਮਾਰਕੀਟ ਕਮੇਟੀ ਫਿਲੌਰ ਦੇ ਚੇਅਰਮੈਨ ਦੀ ਤਬਦੀਲੀ ਤੋਂ ਬਾਅਦ ਹੁਣ ਹਲਕਾ ਸੰਗਠਨ ਇੰਚਾਰਜ ਦੇ ਅਹੁਦੇ ਵਿੱਚ ਵੀ ਵੱਡਾ ਬਦਲਾਅ ਕੀਤਾ ਗਿਆ ਹੈ।

Ad Position 21
No active advertisement
ਅਜੀਤ ਡੈਸਕ 06-08-2026
ਫਿਲੌਰ, 5 ਅਗਸਤ (ਵਿਪਨ ਗੈਰੀ)- ਵਿਧਾਨ ਸਭਾ ਹਲਕਾ ਫਿਲੌਰ ਵਿੱਚ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਸੰਗਠਨਾਤਮਕ ਤਬਦੀਲੀਆਂ ਨੇ ਸਿਆਸੀ ਮਾਹੌਲ ਨੂੰ ਇੱਕ ਵਾਰ ਫਿਰ ਗਰਮਾ ਦਿੱਤਾ ਹੈ। ਹਾਲ ਹੀ ਵਿੱਚ ਮਾਰਕੀਟ ਕਮੇਟੀ ਫਿਲੌਰ ਦੇ ਚੇਅਰਮੈਨ ਦੀ ਤਬਦੀਲੀ ਤੋਂ ਬਾਅਦ ਹੁਣ ਹਲਕਾ ਸੰਗਠਨ ਇੰਚਾਰਜ ਦੇ ਅਹੁਦੇ ਵਿੱਚ ਵੀ ਵੱਡਾ ਬਦਲਾਅ ਕੀਤਾ ਗਿਆ ਹੈ। ਵਿਧਾਨ ਸਭਾ ਹਲਕਾ ਫਿਲੌਰ ਵਿੱਚ ਕੁੱਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਪੁਰਾਣੇ, ਟਕਸਾਲੀ ਅਤੇ ਸੀਨ.ਆਗੂ ਰੋਸ਼ਨ ਲਾਲ ਰੋਸ਼ੀ ਨੂੰ ਮਾਰਕੀਟ ਕਮੇਟੀ ਦੇ ਚੇਅਰਮੈਨ ਦੇ ਅਹੁਦੇ ਤੋਂ ਹਟਾ ਕੇ ਸੁਖਦੀਪ ਅੱਪਰਾ ਨੂੰ ਜ਼ਿੰਮੇਵਾਰੀ ਸੌਂਪੀ ਗਈ ਸੀ। ਇਸ ਤੋਂ ਬਾਅਦ ਪਾਰਟੀ ਵਲੋਂ ਬਲਾਕ ਪ੍ਰਧਾਨਾਂ ਅਤੇ ਵੱਖ-ਵੱਖ ਵੈਲਫੇਅਰ ਬੋਰਡਾਂ ਦੇ ਚੇਅਰਮੈਨਾਂ ਦੀਆਂ ਨਿਯੁਕਤੀਆਂ ਵੀ ਕੀਤੀਆਂ ਗਈਆ। ਇਸੇ ਕੜੀ ਤਹਿਤ ਅੱਜ ਇੱਕ ਹੋਰ ਵੱਡਾ ਸਿਆਸੀ ਫ਼ੈਸਲਾ ਸਾਹਮਣੇ ਆਇਆ, ਜਿਸ ਅਧੀਨ ਪਾਰਟੀ ਦੇ ਤੇਜ਼-ਤਰਾਰ ਆਗੂ ਸੰਜੇ ਅਟਵਾਲ (ਗੁਰਾਇਆ) ਵਲੋਂ ਵਿਧਾਨ ਸਭਾ ਹਲਕਾ ਫਿਲੌਰ ਦੇ ਸੰਗਠਨ ਇੰਚਾਰਜ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ, ਜਿਸ ਮਗਰੋਂ ਉਨਾਂ ਦੀ ਜਗਾ ਹੁਣ ਪਾਰਟੀ ਨੇ ਪੁਰਾਣੇ ਅਤੇ ਟਕਸਾਲੀ ਆਗੂ ਵਰਿੰਦਰ ਸਿੰਘ ਸੈਣੀ ਨੂੰ ਨਵਾਂ ਸੰਗਠਨ ਇੰਚਾਰਜ ਨਿਯੁਕਤ ਕਰ ਦਿੱਤਾ।ਇਨ੍ਹਾਂ ਲਗਾਤਾਰ ਹੋ ਰਹੀਆਂ ਤਬਦੀਲੀਆਂ ਤੋਂ ਬਾਅਦ ਸਿਆਸੀ ਗਲਿਆਰਿਆ ਵਿੱਚ ਚਰਚਾਵਾਂ ਦਾ ਦੌਰ ਤੇਜ਼ ਹੋ ਗਿਆ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਪਾਰਟੀ ਦੇ ਇਹ ਫ਼ੈਸਲੇ ਆਉਣ ਵਾਲੇ ਸਮੇਂ ਵਿੱਚ ਹਲਕੇ ਦੀ ਸਿਆਸਤ ‘ਤੇ ਕਿਹੋ ਜਿਹਾ ਪ੍ਰਭਾਵ ਪਾਉਂਦੇ ਹਨ ਅਤੇ ਜਿਨ੍ਹਾਂ ਆਗੂਆਂ ਨੂੰ ਅਹੁਦਿਆਂ ਤੋਂ ਹਟਾਇਆ ਗਿਆ ਹੈ, ਉਹ ਪਾਰਟੀ ਪ੍ਰਤੀ ਆਪਣਾ ਰੁਖ਼ ਕਿਸ ਤਰ੍ਹਾਂ ਰੱਖਦੇ ਹਨ।
Ad Position 22
No active advertisement
ਪਿਛਲੀ ਖ਼ਬਰ ਕਿਸਾਨ ਸੰਘਰਸ਼ ਕਮੇਟੀ ਨੇ ਸ਼ਾਹਕੋਟ - ਮਲਸੀਆਂ ਰਾਸ਼ਟਰੀ ਮਾਰਗ ’ ਤੇ ਰੇਲਵੇ ਕਰਾਸਿੰਗ ਪੁਲ ਦੀ ਸਮੁੱਚੀ ਮੁਰੰਮਤ ਦੀ ਕੀਤੀ ਮੰਗ ਅਗਲੀ ਖ਼ਬਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਹਰ ਪਿੰਡ ’ ਚ ਖੇਡਾਂ ਨੂੰ ਪ੍ਰਫੁੱਲਤ ਕਰਨਾ ਸਮੇਂ ਦੀ ਵੱਡੀ ਲੋੜ - ਹਰਜੋਤ ਕੌਰ...
Ad Position 24
No active advertisement