ਮਾਂ ਚਿੰਤਪੁਰਨੀ ਲੰਗਰ ਕਮੇਟੀ ਸ਼ਾਹਕੋਟ ਵਲੋਂ 4 ਰੋਜ਼ਾ ਭੰਡਾਰਾ 17 ਤੋਂ
ਸ਼ਾਹਕੋਟ, 5 ਅਗਸਤ (ਸੁਖਦੀਪ ਸਿੰਘ)- ਮਾਂ ਚਿੰਤਪੁਰਨੀ ਲੰਗਰ ਕਮੇਟੀ ਸ਼ਾਹਕੋਟ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਵ. ਧਰਮਪਾਲ ਗੁਪਤਾ (ਭਗਤ ਜੀ) ਅਤੇ ਪ੍ਰੇਮ ਚੰਦ ਦੇ ਪਰਿਵਾਰ ਦੇ ਸਹਿਯੋਗ ਨਾਲ 4 ਰੋਜਾ ਵਿਸ਼ਾਲ ਭੰਡਾਰਾ 17 ਤੋਂ 20 ਅਗਸਤ ਤੱਕ ਲਗਾਇਆ ਜਾ ਰਿਹਾ ਹੈ।
ਸ਼ਾਹਕੋਟ, 5 ਅਗਸਤ (ਸੁਖਦੀਪ ਸਿੰਘ)- ਮਾਂ ਚਿੰਤਪੁਰਨੀ ਲੰਗਰ ਕਮੇਟੀ ਸ਼ਾਹਕੋਟ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਵ. ਧਰਮਪਾਲ ਗੁਪਤਾ (ਭਗਤ ਜੀ) ਅਤੇ ਪ੍ਰੇਮ ਚੰਦ ਦੇ ਪਰਿਵਾਰ ਦੇ ਸਹਿਯੋਗ ਨਾਲ 4 ਰੋਜਾ ਵਿਸ਼ਾਲ ਭੰਡਾਰਾ 17 ਤੋਂ 20 ਅਗਸਤ ਤੱਕ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਮੁਰਲੀਧਰ ਗੁਪਤਾ, ਮੋਹਿਤ ਗੁਪਤਾ, ਸੰਜੇ ਗੁਪਤਾ, ਸੌਰਵ ਗੁਪਤਾ ਅਤੇ ਪਵਨ ਅਰੋੜਾ ਨੇ ਦੱਸਿਆ ਕਿ ਮਾਤਾ ਚਿੰਤਪੁਰਨੀ ਰੋਡ ਸਥਿਤ ਸ਼ਿਵ ਮੰਦਿਰ ਸਾਹਮਣੇ 4 ਦਿਨਾਂ ਤੱਕ ਸ਼ਰਧਾਲੂਆਂ ਲਈ ਭੰਡਾਰੇ ਦੀ ਸੇਵਾ ਹੋਵੇਗੀ। ਉਨ੍ਹਾਂ ਦੱਸਿਆ ਕਿ ਸਾਉਣ ਮਹੀਨੇ ਮੌਕੇ ਮਾਤਾ ਚਿੰਤਪੁਰਨੀ ਜੀ ਦੇ ਦਰਬਾਰ ਵਿਖੇ ਲੱਗਣ ਵਾਲੇ ਸਲਾਨਾ ਮੇਲੇ ਦੌਰਾਨ ਇਹ ਭੰਡਾਰਾ ਪਿੱਛਲੇ ਕਈ ਸਾਲਾਂ ਤੋਂ ਸ਼ਰਧਾ-ਭਾਵਨਾ ਅਤੇ ਭਾਈਚਾਰਕ ਸਾਂਝ ਨਾਲ ਲਗਾਇਆ ਜਾਂਦਾ ਹੈ। ਭੰਡਾਰੇ ਦੌਰਾਨ ਸੰਗਤਾਂ ਦੀ ਸਹੂਲਤ ਲਈ ਲੰਗਰ, ਬੈਠਣ, ਪੀਣ ਵਾਲੇ ਪਾਣੀ ਅਤੇ ਹੋਰ ਲੋੜੀਂਦੇ ਪ੍ਰਬੰਧ ਕੀਤੇ ਜਾਣਗੇ।