08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਹਾਕੀ ਖਿਡਾਰੀਆਂ ਨੂੰ ਕਿਤਾਬਾਂ ਤੇ ਕਿੱਟਾਂ ਵੰਡੀਆਂ

Ad Position 21
No active advertisement
ਖਿਡਾਰੀਆਂ ਨੂੰ ਕਿਤਾਬਾਂ ਅਤੇ ਕਿੱਟਾਂ ਦਿੰਦੇ ਹੋਏ ਬਲਜਿੰਦਰ ਕੁਮਾਰ , ਕੋਚ ਗੁਰਜੀਤ ਸਿੰਘ, (ਹਾਸ਼ੀਏ ਵਿਚ) ਅਰਸ਼ਦੀਪ ਸਿੰਘ ਦੀ ਤਸਵੀਰ | ਤਸਵੀਰ:ਬਲਵਿੰਦਰ ਸਿੰਘ ਗੁਰਾਇਆ <br/> 19-04-2026
ਗੁਰਾਇਆ, 18 ਅਪ੍ਰੈਲ (ਬਲਵਿੰਦਰ ਸਿੰਘ)-ਸ਼੍ਰੀ ਦਸਮੇਸ਼ ਕਾਨਵੈਂਟ ਹਾਈ ਸਕੂਲ ਅੱਟੀ 'ਚ ਹਾਕੀ ਖਿਡਾਰੀਆਂ ਨੂੰ ਕਿਤਾਬਾਂ ਤੇ ਕਿੱਟਾਂ ਮੁਫ਼ਤ ਵੰਡੀਆਂ ਗਈਆਂ | ਇਸ ਦੀ ਜਾਣਕਾਰੀ ਦਿੰਦੇ ਸਕੂਲ ਐਮ.ਡੀ ਸੁਖਦੀਪ ਸਿੰਘ ਨੇ ਦੱਸਿਆ ਕਿ ਸਕੂਲ ਬੱਚਿਆਂ ਨੂੰ ਖੇਡਾਂ ਦੀ ਸਿੱਖਿਆ ਮੁਫ਼ਤ ਦੇ ਰਿਹਾ ਹੈ ਇਸ ਦੇ ਨਾਲ ਨਾਲ ਲੋੜਵੰਦ ਵਿਦਿਆਰਥੀਆਂ ਨੂੰ ਕਿਤਾਬਾਂ ਅਤੇ ਵਰਦੀਆਂ ਵੀ ਦੇ ਰਿਹਾ ਹੈ | ਉਨ੍ਹਾਂ ਅੱਗੇ ਦੱਸਿਆ ਕਿ ਏਕਨੂਰ ਹਾਕੀ ਅਕੈਡਮੀ ਤੇਹਿੰਗ ਦੇ ਸਹਿਯੋਗ ਨਾਲ ਕੋਚ ਗੁਰਜੀਤ ਸਿੰਘ ਦੀ ਅਗਵਾਈ 'ਚ ਬੱਚੇ ਹਾਕੀ ਦੀ ਟਰੇਨਿੰਗ ਲੈ ਰਹੇ ਹਨ | ਇਸ ਮੌਕੇ ਸਕੂਲ ਪਿ੍ੰਸੀਪਲ ਬਲਜਿੰਦਰ ਕੁਮਾਰ ਨੇ ਦੱਸਿਆ ਕਿ ਸਕੂਲ ਦਾ ਖਿਡਾਰੀ ਅਰਸ਼ਦੀਪ ਸਿੰਘ ਜੋ ਕਿ ਰਾਉਂਡ ਗਲਾਸ ਅਕੈਡਮੀ ਮੋਹਾਲੀ ਵੱਲੋਂ ਖੇਡ ਰਿਹਾ ਹੈ ਉਸ ਨੂੰ ਸਬ ਜੂਨੀਅਰ ਹਾਕੀ ਇੰਡੀਆ ਲਈ ਚੁਣਿਆ ਗਿਆ ਹੈ ਜੋ ਇਲਾਕੇ , ਅਕੈਡਮੀ ਅਤੇ ਸਕੂਲ ਲਈ ਮਾਣ ਵਾਲੀ ਗੱਲ ਹੈ | ਉਨ੍ਹਾਂ ਅੱਗੇ ਦੱਸਿਆ ਕਿ ਅਰਸ਼ਦੀਪ 19 ਤਰੀਕ ਤੋਂ ਭੋਪਾਲ 'ਚ ਇੰਡੀਆ ਸਬ ਜੂਨੀਅਰ ਹਾਕੀ ਟੀਮ ਦੀ ਟਰੇਨਿੰਗ ਲਵੇਗਾ | ਇਸ ਮੌਕੇ ਉਨ੍ਹਾਂ ਦੱਸਿਆ ਕਿ ਐਨ, ਆਰ.ਆਈ ਬੂਟਾ ਸਿੰਘ ਅਤੇ ਤੀਰਥ ਸਿੰਘ ਜੌਹਲ ਜੋ ਕਿ ਖਿਡਾਰੀਆਂ ਦੀ ਆਰਥਿਕ ਮਦਦ ਵੀ ਕਰਦੇ ਹਨ ਉਨ੍ਹਾਂ ਦੇ ਸਹਿਯੋਗ ਨਾਲ ਸਕੂਲ ਦੇ ਦੋ ਖਿਡਾਰੀ ਨਿਖਿਲ ਮਹਿੰਮੀ ਅਤੇ ਸੋਹਿਤ ਸਿੰਘ ਰਾਉਂਡ ਗਲਾਸ ਅਕੈਡਮੀ ਮੋਹਾਲੀ ਲਈ ਚੁਣੇ ਗਏ ਹਨ | ਇਸ ਤੋਂ ਇਲਾਵਾ ਸਕੂਲ ਪਿਛਲੇ ਚਾਰ ਸਾਲ ਤੋਂ ਅੰਡਰ 14 ਅੰਡਰ 17 ਲੜਕੇ ਅਤੇ ਲੜਕੀਆਂ ਦੇ ਰੱਸਾ ਕੱਸੀ ਮੁਕਾਬਲਿਆਂ ਚ ਲਗਾਤਾਰ ਜ਼ਿਲ੍ਹਾ ਚੈਂਪੀਅਨ ਰਿਹਾ ਹੈ | ਇਸ ਮੌਕੇ ਉਨ੍ਹਾਂ ਨਾਲ ਰਵਿੰਦਰਜੀਤ ਕੌਰ ਸੰਦੀਪ ਕੌਰ ਅਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹਜ਼ਾਰਾ ਸਮੇਤ ਲਾਗਲੇ ਪਿੰਡਾਂ 'ਚ ਸ਼ਾਮ 7 ਵਜੇ ਤੋਂ ਲੈ ਕੇ ਰਾਤ ਢਾਈ ਵਜੇ ਤੱਕ ਰੋਜ਼ਾਨਾ ਲੱਗ ਰਿਹਾ ਬਿਜਲੀ ਕੱਟ ਅਗਲੀ ਖ਼ਬਰ ਪਸ਼ੂਆਂ ਦੀ ਮੂੰਹ ਖੁਰ ਦੀ ਬਿਮਾਰੀ ਤੋਂ ਬਚਾਅ ਲਈ ਟੀਕਾਕਰਨ ਦੇ 8ਵੇਂ ਗੇੜ ਦੀ ਸ਼ੁਰੂਆਤ
Ad Position 24