08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਜੀ. ਟੀ. ਬੀ. ਨਗਰ 'ਚ ਜਾਂਚ ਕਰਕੇ ਵਾਪਸ ਗਈ ਈ. ਡੀ. ਟੀਮ

Ad Position 21
No active advertisement
ਅਜੀਤ ਡੈਸਕ 19-04-2026
ਜਲੰਧਰ, 18 ਅਪ੍ਰੈਲ (ਸ਼ਿਵ)-ਬੀਤੇ ਦਿਨੀਂ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੀਆਂ ਟੀਮਾਂ ਵਲੋਂ ਜੀ. ਟੀ. ਬੀ. ਨਗਰ ਸਥਿਤ ਇਕ ਕੋਠੀ ਤੇ ਜੋਤੀ ਚੌਕ ਦੇ ਕੋਲ ਇਕ ਵਪਾਰਕ ਇਮਾਰਤ 'ਤੇ ਛਾਪੇਮਾਰੀ ਕੀਤੀ ਗਈ ਸੀ, ਉਸ ਦੀ ਕਾਰਵਾਈ ਈ. ਡੀ. ਟੀਮਾਂ ਵਲੋਂ ਅੱਜ ਖ਼ਤਮ ਕੀਤੀ ਗਈ | ਈ. ਡੀ. ਵਲੋਂ ਬੀਤੇ ਦਿਨੀਂ ਇਕ ਕੈਬਨਿਟ ਮੰਤਰੀ ਦੇ ਲੁਧਿਆਣਾ ਸਥਿਤ ਜਦੋਂ ਛਾਪੇਮਾਰੀ ਕੀਤੀ ਗਈ ਸੀ ਤਾਂ ਉਸ ਸਮੇਂ ਦੌਰਾਨ ਜਲੰਧਰ 'ਚ ਵੀ ਇਕ ਕਾਰੋਬਾਰੀ ਦੀ ਰਿਹਾਇਸ਼ 'ਤੇ ਇਕ ਦਫਤਰ ਦੇ ਕੋਲ ਛਾਪੇਮਾਰੀ ਕੀਤੀ ਗਈ ਸੀ | ਟੀਮਾਂ ਵਲੋਂ ਦਸਤਾਵੇਜ਼ਾਂ ਦੀ ਜਾਂਚ ਦਾ ਕੰਮ ਕਾਫੀ ਸਮੇਂ ਤੱਕ ਚੱਲਦਾ ਰਿਹਾ ਤਾਂ ਉਕਤ ਟੀਮਾਂ ਅੱਜ ਕਾਰਵਾਈ ਕਰਕੇ ਵਾਪਸ ਚਲੀਆਂ ਗਈਆਂ | ਬੀਤੇ ਦਿਨੀਂ ਈ. ਡੀ. ਦੀਆਂ ਟੀਮਾਂ ਵਿਚ ਚੰਡੀਗੜ੍ਹ ਤੇ ਜਲੰਧਰ ਦੇ ਅਫ਼ਸਰ ਸ਼ਾਮਿਲ ਸਨ | ਦੋ ਗੱਡੀਆਂ ਵਿਚ ਆਈ ਈ. ਡੀ. ਦੀ ਟੀਮ ਦੀ ਛਾਪੇਮਾਰੀ ਦੀ ਕਾਰਵਾਈ ਨਾਲ ਕਾਰੋਬਾਰੀ ਹਲਕਿਆਂ ਵਿਚ ਹੜਕੰਪ ਮੱਚ ਗਿਆ ਸੀ | ਈ. ਡੀ. ਦੀਆਂ ਟੀਮਾਂ ਦੇ ਨਾਲ ਅਰਧ ਸੈਨਿਕ ਬਲ ਦੇ ਜਵਾਨ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਬਦਲਦੀ ਜੀਵਨਸ਼ੈਲੀ ਕਾਰਨ ਜਿਗਰ ਦੀਆਂ ਬਿਮਾਰੀਆਂ 'ਚ ਹੋ ਰਿਹੈ ਵਾਧਾ-ਡਾ. ਵਰੁਣ ਗੁਪਤਾ ਅਗਲੀ ਖ਼ਬਰ ਸਾਈਕਲੋਥਾਨ ਨੇ ਸਮਾਜ ਦੇ ਹਰ ਵਰਗ ਨੂੰ ਨਸ਼ਿਆਂ ਖ਼ਿਲਾਫ਼ ਲਾਮਬੰਦ ਹੋਣ ਦਾ ਸੱਦਾ ਦਿੱਤਾ-ਡੀ. ਸੀ.
Ad Position 24