06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਆਪੀ ਚੈਰੀਟੇਬਲ ਹਸਪਤਾਲ ਨੇ ਲਗਾਇਆ ਮੱਲੀਆਂ 'ਚ ਸਿਹਤ ਜਾਂਚ ਕੈਂਪ

Ad Position 21
No active advertisement
ਅਜੀਤ ਡੈਸਕ 14-04-2026
ਕਰਤਾਰਪੁਰ, 13 ਅਪ੍ਰੈਲ (ਜਨਕ ਰਾਜ ਗਿੱਲ)-ਸਮਾਜ ਸੇਵੀ ਸੰਸਥਾ ਚੈਰੀਟੇਬਲ ਹਸਪਤਾਲ ਵਲੋਂ ਨੇੜਲੇ ਪਿੰਡ ਮੱਲੀਆਂ ਵਿਖੇ ਮੁਫਤ ਸਿਹਤ ਜਾਂਚ ਕੈਂਪ ਦਾ ਆਯੋਜਨ ਪ੍ਰਧਾਨ ਬਿਮਲ ਜੈਨ, ਸੰਸਥਾ ਦੇ ਸਕੱਤਰ ਮੈਡਮ ਸੁਮਨ ਲਤਾ ਤੇ ਸਮਾਜ ਸੇਵੀ ਆਗੂ ਸਤੀਸ਼ ਗੁਪਤਾ ਦੀ ਦੇਖ-ਰੇਖ ਹੇਠ ਕੀਤਾ | ਕੈਂਪ ਦਾ ਰਸਮੀ ਉਦਘਾਟਨ ਬਲਾਕ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਬਹਾਦਰ ਸਿੰਘ ਮੱਲੀਆਂ ਵਲੋਂ ਸੰਸਥਾ ਤੇ ਪਿੰਡ ਪਤਵੰਤਿਆਂ ਨਾਲ ਲੈਂਦੇ ਹੋਏ ਕੀਤਾ | ਇਸ ਮੌਕੇ ਆਪੀ ਚੈਰੀਟੇਬਲ ਹਸਪਤਾਲ ਦੇ ਡਾਕਟਰਾਂ ਦੀ ਟੀਮਾਂ ਵਲੋਂ ਪਿੰਡ ਤੇ ਨੇੜਲੇ ਖੇਤਰ ਦੇ ਜ਼ਰੂਰਤਮੰਦ ਲੋਕਾਂ ਦੀ ਸਿਹਤ ਜਾਂਚ ਕੀਤੀ ਤੇ ਮੁਫਤ ਦਵਾਈਆਂ ਵੀ ਤਕਸੀਮ ਆਪੀ ਚੈਰੀਟੇਬਲ ਹਸਪਤਾਲ ਵਲੋਂ ਕੀਤੀ ਗਈ | ਇਸ ਮੌਕੇ ਬੂਟਾ ਰਾਮ ਖੱਖ, ਕੁਲਦੀਪ ਸਿੰਘ, ਸੋਢੀ ਸਿੰਘ, ਸਰਬਜੀਤ ਕੌਰ, ਮੁਕਤਾ, ਹਰਪੀ੍ਰਤ ਕੌਰ, ਸੁਰਿੰਦਰ ਕੁਮਾਰ, ਰਮਨ ਕੁਮਾਰ, ਸ਼ਰਮਾ, ਸਤਨਾਮ ਸਿੰਘ ਜਸਵੀਰ ਕੌਰ ਵਲੋਂ ਆਪੋ ਆਪਣੀ ਜ਼ਿੰਮੇਵਾਰੀ ਨਿਭਾਈ ਗਈ |
Ad Position 22
No active advertisement
ਪਿਛਲੀ ਖ਼ਬਰ ਬਾਬਾ ਸਾਹਿਬ ਦੇ ਬੁੱਤ ਨੂੰ ਦੁੱਧ ਨਾਲ ਇਸ਼ਨਾਨ ਕਰਵਾਇਆ ਅਗਲੀ ਖ਼ਬਰ ਇੰਡੋ ਕੈਨੇਡੀਅਨ ਪਬਲਿਕ ਸਕੂਲ ਨਿਜ਼ਾਮਦੀਨਪੁਰ ਦਾ ਨਤੀਜਾ 100 ਫੀਸਦੀ ਰਿਹਾ
Ad Position 24