08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

'ਕਿਸਾਨ ਜਾਗਿ੍ਤੀ ਯਾਤਰਾ' 9 ਮਾਰਚ ਨੂੰ ਪੁੱਜੇਗੀ ਭੋਗਪੁਰ ਦਾਣਾ ਮੰਡੀ ਵਿਖੇ

Ad Position 21
No active advertisement
ਅਜੀਤ ਡੈਸਕ 06-03-2026
ਕਿਸ਼ਨਗੜ੍ਹ, 5 ਮਾਰਚ (ਹੁਸਨ ਲਾਲ)-ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵਲੋਂ 7 ਫਰਵਰੀ ਨੂੰ ਦੇਸ਼ ਦੀ ਕਿਰਸਾਨੀ ਨੂੰ ਬਚਾਉਣ ਸੰਬੰਧੀ ਦੇਸ਼ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਭਾਰਤ ਜੋੜੋ ਵਿਸ਼ਾਲ 'ਕਿਸਾਨ ਜਾਗਿ੍ਤੀ ਯਾਤਰਾ' ਸ਼ੁਰੂ ਕੀਤੀ ਗਈ ਸੀ¢ ਜ਼ਿਕਰ ਯੋਗ ਹੈ ਕਿ ਇਹ ਯਾਤਰਾ ਹੁਣ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਕਿਸਾਨਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਦੀ ਹੋਈ ਅਤੇ ਦੇਸ਼ ਦੀ ਕਿਰਸਾਨੀ ਨੂੰ ਬਚਾਉਣ ਸਬੰਧੀ ਵਿਸ਼ਾਲ ਮੀਟਿੰਗਾਂ ਰਾਹੀਂ ਲਾਮਬੰਦ ਕਰਦੀ ਹੋਈ ਪੰਜਾਬ ਦੇ ਗੁਆਂਢੀ ਸੂਬੇ ਹਰਿਆਣੇ 'ਚ ਪਹੁੰਚ ਚੁੱਕੀ ਹੈ¢ ਜਿੱਥੇ ਉਹ ਹਰਿਆਣੇ ਦੇ ਵੱਖ-ਵੱਖ ਜਿਲਿ੍ਹਆਂ ਵਿੱਚ ਕਿਸਾਨਾਂ ਨਾਲ ਮੀਟਿੰਗਾਂ ਕਰਕੇ ਦੇਸ਼ ਦੀ ਕਿਰਸਾਨੀ ਨੂੰ ਬਚਾਉਣ ਸਬੰਧੀ ਪੁਰਜ਼ੋਰ ਲਾਮਬੰਦ ਕਰ ਰਹੀ ਹੈ ¢ ਦੁਆਬਾ ਕਿਸਾਨ ਵੈਲਫੇਅਰ ਕਮੇਟੀ ਪੰਜਾਬ ਦੇ ਪ੍ਰਧਾਨ ਤੇ ਕਿਸਾਨ ਆਗੂ ਹਰਸੁਲਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਇਹ ਕਿਸਾਨ ਜਾਗਿ੍ਤੀ ਯਾਤਰਾ 9 ਮਾਰਚ ਸੋਮਵਾਰ ਸਵੇਰੇ 12 ਵਜੇ ਭੋਗਪੁਰ ਦਾਣਾ ਮੰਡੀ ਜਲੰਧਰ ਵਿਖੇ ਪਹੁੰਚੇਗੀ¢ ਜਿੱਥੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ 'ਚ ਕਿਸਾਨ ਮਹਾਪੰਚਾਇਤ ਦਾ ਵਿਸ਼ਾਲ ਇਕੱਠ ਹੋਵੇਗਾ¢ ਜਿਸ ਵਿੱਚ ਸੂਬੇ ਭਰ ਦੇ ਕਿਸਾਨ ਆਪਣਾ ਨੈਤਿਕ ਫਰਜ਼ ਤੇ ਜਿੰਮੇਵਾਰੀ ਸਮਝਦੇ ਹੋਏ ਕਿਰਸਾਨੀ ਹੱਕਾਂ ਦੀ ਰਾਖੀ ਵਾਸਤੇ ਚੱਲ ਰਹੀ ਇਸ ਵਿਸਾਲ ਕਿਸਾਨ ਜਾਗਿ੍ਤੀ ਯਾਤਰਾ ਤੇ ਮਹਾ ਪੰਚਾਇਤ ਵਿੱਚ ਵੱਧ ਚੜ ਕੇ ਹਿੱਸਾ ਲੈਣ¢ ਇਸ ਮÏਕੇ ਉਹਨਾਂ ਦੇ ਨਾਲ ਸਰਪੰਚ ਜੀਵਨ ਸਿੰਘ ਸੈਲਮਪੇਡਾ, ਰਾਜੂ ਸਿੰਘ, ਸੋਨੂ, ਕਾਲਾ ਸਿੰਘ, ਸ਼ਾਮ ਸੁੰਦਰ,ਜੀਤਾ ਸਿੰਘ, ਨਿੱਕਾ ਸਿੰਘ, ਗੁਰਮੀਤ ਸਿੰਘ ਕਿੰਗਰਾ ਰਾਜਪੁਰਾ, ਹਰਭਜਨ ਸਿੰਘ ਧੂਆਵਾਲੀ, ਸੰਦੀਪ ਕੁਮਾਰ, ਸੁਖਦੇਵ ਸਿੰਘ ਨਾਰੰਗ, ਜਗਦੀਪ ਸਿੰਘ ਸ਼ਾਹੂਵਾਲਾ, ਭੋਲਾ ਸਿੰਘ, ਅਟਲਵੀਰ ਸਿੰਘ ਅਤੇ ਤੇਜਵੀਰ ਸਿੰਘ ਆਦਿ ਵਿਸ਼ੇਸ਼ ਤÏਰ ਤੇ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਸ੍ਰੀ ਹਰਿਨਾਮ ਸੰਕੀਰਤਨ ਮੰਦਿਰ ਸ਼ਾਹਕੋਟ ਵਿਖੇ ਮਨਾਇਆ 'ਹੋਲੀ ਮਹਾਂਉਤਸਵ' ਅਗਲੀ ਖ਼ਬਰ ਲੋਹੀਆਂ ਸਟੇਸ਼ਨ 'ਤੇ ਲਾਵਾਰਸ ਵਿਅਕਤੀ ਨੇ ਤੋੜਿਆ ਦਮ
Ad Position 24