18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਪੰਜਾਬ ਪੁਲਿਸ ਦੀ ਘੋੜਸਵਾਰੀ ਟੀਮ ਨੇ ਸਰਬ ਭਾਰਤੀ ਪੁਲਿਸ ਖੇਡਾਂ ਦੇ ਇੰਡੀਅਨ ਫਾਈਲ ਈਵੈਂਟਸ 'ਚੋਂ ਸੋਨ ਤਗਮਾ ਜਿੱਤਿਆ <br/>

Ad Position 21
No active advertisement
ਸਰਬ ਭਾਰਤੀ ਪੁਲਿਸ ਖੇਡਾਂ ਦੇ ਇੰਡੀਅਨ ਫਾਈਲ ਈਵੈਂਟਸ 'ਚੋਂ ਸੋਨ ਤਗਮਾ ਜੇਤੂ ਖਿਡਾਰੀ ਇੰਦਰਬੀਰ ਸਿੰਘ, ਜਸਵਿੰਦਰ ਸਿੰਘ, ਯੰਗਵੀਰ ਸਿੰਘ ਤੇ ਲਖਵਿੰਦਰ ਸਿੰਘ | ਤਸਵੀਰ:-ਮੁਨੀਸ਼ <br/> 01-03-2026
ਜਲੰਧਰ, 28 ਫਰਵਰੀ (ਡਾ. ਜਤਿੰਦਰ ਸਾਬੀ)- 44ਵੀਂ ਸਰਬ ਭਾਰਤੀ ਪੁਲਿਸ ਘੁੜਸਵਾਰੀ ਚੈਂਪੀਅਨਸ਼ਿਪ ਜੋ ਬੀ.ਐਸ.ਐਫ ਅਕੈਡਮੀ ਟੇਕਨਪੁਰ ਵਿਖੇ ਕਰਵਾਈ ਜਾ ਰਹੀ ਹੈ | ਚੈਂਪੀਅਨਸ਼ਿਪ ਵਿਚੋਂ ਪੰਜਾਬ ਪੁਲਿਸ ਦੀ ਘੁੜਸਵਾਰੀ ਟੀਮ ਦੇ ਮੈਂਬਰ ਇੰਦਰਬੀਰ ਸਿੰਘ ਆਈ.ਪੀ.ਐਸ. ਡੀ.ਆਈ.ਜੀ. ਨੇ ਆਪਣੇ ਘੋੜੇ ਪੰਨਾ ਨਾਲ, ਜਸਵਿੰਦਰ ਸਿੰਘ ਡੀ.ਐਸ.ਪੀ ਨੇ ਆਪਣੇ ਘੋੜੇ ਸੁਧਾ ਨਾਲ, ਇੰਸਪੈਕਟਰ ਯੰਗਵੀਰ ਸਿੰਘ ਨੇ ਆਪਣੇ ਘੋੜੇ ਬੈਲ ਨਾਲ ਤੇ ਇੰਸਪੈਕਟਰ ਲਖਵਿੰਦਰ ਸਿੰਘ ਨੇ ਆਪਣੇ ਘੋੜੇ ਅਫਤਾਬ ਨਾਲ ਇੰਡੀਅਨ ਫਾਈਲ ਈਵੈਂਟ 'ਚੋ ਸੋਨ ਤਗਮਾ ਜਿੱਤ ਕੇ ਮਾਣਮੱਤੀ ਪ੍ਰਾਪਤੀ ਕੀਤੀ | ਇਸ ਦੇ ਨਾਲ ਹੀ ਟੈਟ ਪੈਗਿੰਗ ਦੇ ਮੁਕਾਬਲੇ ਵਿਚੋਂ ਇਸ ਟੀਮ ਦੇ ਖਿਡਾਰੀਆਂ ਨੇ ਚਾਂਦੀ ਦਾ ਤਗਮਾ ਜਿੱਤਿਆ | ਵਿਅਕਤੀਗਤ ਕਰਾਸ ਕੰਟਰੀ ਪ੍ਰੀ ਨੌਵਿਸ ਵਿਚੋਂ ਏ.ਐਸ.ਆਈ. ਜਰਮਨਜੀਤ ਸਿੰਘ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ | ਹੌਲਦਾਰ ਸੰਦੀਪ ਸਿੰਘ ਨੇ ਵਨ ਸਟਾਰ ਕਰਾਸ ਕੰਟਰੀ ਦੇ ਮੁਕਾਬਲੇ 'ਚੋਂ ਚਾਂਦੀ ਦਾ ਤਗਮਾ ਜਿੱਤ ਕੇ ਪੰਜਾਬ ਪੁਲਿਸ ਦਾ ਨਾਂਅ ਰੌਸ਼ਨ ਕੀਤਾ | ਜੇਤੂ ਖਿਡਾਰੀਆਂ ਨੂੰ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਵਧਾਈ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਬਿ੍ਟਿਸ਼ ਓਲੀਵੀਆ ਸਕੂਲ 'ਚ ਸਾਲਾਨਾ ਖੇਡ ਮੇਲਾ ਕਰਵਾਇਆ <br/> ਅਗਲੀ ਖ਼ਬਰ -ਮਾਮਲਾ ਮਨੀ ਐਕਸਚੇਂਜ ਦੁਕਾਨ 'ਤੇ ਹੋਈ ਲੁੱਟ ਦਾ- ਪਿਸਤੌਲ ਦੇ ਜ਼ੋਰ 'ਤੇ 600 ਯੂਰੋ ਲੈ ਕੇ ਭੱਜੇ ਨੌਜਵਾਨ ਦੀ ਸਾਫ਼ ਤਸ...
Ad Position 24