18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਸਾਰੀ ਜਾਣਕਾਰੀ ਲੈ ਕੇ ਹੀ ਲੋਕ ਬੀਮਾ ਪਾਲਿਸੀ ਦੀ ਖ਼ਰੀਦ ਕਰਨ-ਗੌਰਵ ਜੈਨ <br/>

Ad Position 21
No active advertisement
ਅਜੀਤ ਡੈਸਕ 01-03-2026
ਜਲੰਧਰ, 28 ਫਰਵਰੀ (ਸ਼ਿਵ)- ਜਲੰਧਰ ਇੰਡਸਟਰੀ ਐਂਡ ਟਰੇਡਰ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਬੀਮਾ ਖੇਤਰ ਵਿਚ ਆ ਰਹੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਵਿਸ਼ੇਸ਼ ਤੌਰ 'ਤੇ ਸੱਦੀ ਗਈ | ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਬੀਮਾ ਮਾਮਲਿਆਂ ਦੇ ਮਾਹਿਰ ਸ੍ਰੀ ਗੌਰਵ ਜੈਨ ਸਨ ਜਿਨਾਂ ਨੇ ਕਾਰੋਬਾਰੀਆਂ ਨੂੰ ਬੀਮੇ ਨਾਲ ਜੁੜੀਆਂ ਕਈ ਅਹਿਮ ਜਾਣਕਾਰੀਆਂ ਪ੍ਰਦਾਨ ਕੀਤੀਆਂ | ਕਈ ਪ੍ਰਮੁੱਖ ਬੀਮਾ ਕੰਪਨੀਆਂ ਦੇ ਕੌਮੀ ਸਲਾਹਕਾਰ ਬੋਰਡ ਦੇ ਮੈਂਬਰ ਸ੍ਰੀ ਗੌਰਵ ਜੈਨ ਨੇ ਜਾਣਕਾਰੀ ਦਿੰਦੇ ਹੋਏ ਬੀਮੇ ਬਾਰੇ ਮੌਜੂਦਾ ਸਥਿਤੀ ਦੀ ਨਿੰਦਾ ਕਰਦਿਆਂ ਕਿਹਾ ਕਿ ਕਈ ਪਾਲਸੀਧਾਰਕ ਹਨੇਰੇ ਵਿਚ ਰਹਿ ਜਾਂਦੇ ਹਨ ਕਿਉਂਕਿ ਬੀਮਾ ਏਜੰਟ ਅਕਸਰ ਗਾਹਕਾਂ ਨੂੰ ਜਾਣਕਾਰੀ ਦੇਣ ਦੀ ਜਗ੍ਹਾ ਸਿਰਫ਼ ਪਾਲਿਸੀ ਦੀ ਨਵੀਨੀਕਰਨ ਅਤੇ ਪ੍ਰੀਮੀਅਮ ਇਕੱਠਾ ਕਰਨ 'ਤੇ ਧਿਆਨ ਕੇਂਦਰਿਤ ਕਰਦੇ ਹਨ | ਬੀਮਾ ਧਾਰਕ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਜੋ ਵੀ ਪਾਲਿਸੀ ਖ਼ਰੀਦ ਰਿਹਾ ਹੈ | ਉਸ ਦੀ ਪਹਿਲਾਂ ਸਾਰੀ ਜਾਣਕਾਰੀ ਲੈਣ | ਲੋਕਾਂ ਨੂੰ ਪਤਾ ਹੋਣ ਚਾਹੀਦਾ ਹੈ ਕਿ ਉਹ ਕਿਹੜਾ ਜੋਖ਼ਮ ਕਵਰ ਕਰ ਰਹੇ ਹਨ ਤੇ ਕਿਹੜੀ ਸ਼ਰਤ ਭਵਿੱਖ ਵਿਚ ਉਨ੍ਹਾਂ ਦੇ ਦਾਅਵੇ ਨੂੰ ਪ੍ਰਭਾਵਿਤ ਕਰ ਸਕਦੀ ਹੈ | ਮੀਟਿੰਗ ਵਿਚ ਇਹ ਮੁੱਦਾ ਵੀ ਉੱਠਿਆ ਕਿ ਬੈਂਕ ਵੱਲੋਂ ਕਰਜ਼ੇ ਲਈ ਕੀਤਾ ਗਿਆ ਬੀਮਾ ਸਿਰਫ਼ ਬੈਂਕ ਦੇ ਜੋਖ਼ਮ ਨੂੰ ਕਵਰ ਕਰਦਾ ਹੈ | ਕਾਰੋਬਾਰੀਆਂ ਨੂੰ ਆਪਣੇ ਹਿਤਾਂ ਦੀ ਰੱਖਿਆ ਲਈ ਆਪ ਹੀ ਚੌਕਸ ਰਹਿਣ ਦੀ ਸਲਾਹ ਦਿੱਤੀ ਗਈ | ਕਮੇਟੀ ਨੇ ਵਪਾਰਕ ਸਮਾਜ ਨੂੰ ਆਗਾਹ ਕੀਤਾ ਕਿ ਸਿਰਫ਼ ਖਾਣੀ ਪੂਰਤੀ ਲਈ ਬੀਮਾ ਨਾ ਕਰਵਾਏ ਸਗੋਂ ਸੋਚ ਸਮਝ ਕੇ ਸਰਗਰਮ ਹੋ ਕੇ ਫ਼ੈਸਲਾ ਲੈਣ | ਮੀਟਿੰਗ ਦਾ ਸੰਚਾਲਨ ਰਾਜੂ ਵਿਰਕ ਵੱਲੋਂ ਕੀਤਾ ਗਿਆ ਤੇ ਆਖ਼ਰ ਵਿਚ ਸਨਅਤਕਾਰ ਆਗੂ ਗੁਰਸ਼ਰਨ ਸਿੰਘ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਵਿਜੇ ਖੁੱਲਰ, ਰਾਕੇਸ਼ ਬਹਿਲ, ਸੂਬਾ ਸਿੰਘ, ਗੁਰਬਖ਼ਸ਼ ਸਿੰਘ, ਐੱਸ. ਪੀ. ਸ਼ਰਮਾ ਸੰਜੀਵ, ਨਵੀਨ ਜੈਨ, ਦਿਲਬਾਗ ਸਿੰਘ, ਰਾਜ ਕੁਮਾਰ ਸ਼ਰਮਾ, ਸ੍ਰੀ ਸ਼ਿੰਗਾਰੀ, ਆਰ. ਕੇ. ਹਰਜਾਈ, ਅਸ਼ੋਕ ਮਾਗੋ, ਗੁਰਿੰਦਰ ਸਿੰਘ, ਰਜਿੰਦਰ ਸਿੰਘ, ਏ. ਐੱਸ. ਰਾਜਪਾਲ, ਅਸ਼ਵਨੀ ਗੁਪਤਾ, ਕਿਸ਼ਨ ਲਾਲ ਅਰੋੜਾ, ਪ੍ਰੀਤਮ ਸਿੰਘ ਅਰੋੜਾ, ਪਵਨ ਕੁਮਾਰ, ਜਸਵਿੰਦਰ ਸਿੰਘ ਹਾਜਰ ਸਨ |

Ad Position 22
No active advertisement
ਪਿਛਲੀ ਖ਼ਬਰ ਕੌਂਸਲਰ ਜੋਤੀ ਵਲੋਂ ਵਾਰਡ 53 'ਚ ਸੜਕ ਨਿਰਮਾਣ ਦਾ ਉਦਘਾਟਨ <br/> ਅਗਲੀ ਖ਼ਬਰ ਕਮਿਸ਼ਨਰੇਟ ਪੁਲਿਸ ਨੇ ਸੇਵਾ-ਮੁਕਤ ਹੋਏ 18 ਅਧਿਕਾਰੀਆਂ ਨੂੰ ਸਨਮਾਨਿਤ ਕੀਤਾ <br/>
Ad Position 24