18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਸੰਤੋਖਪੁਰਾ 'ਚ ਅੱਧੀ ਰਾਤ ਚੱਲੀਆਂ ਗੋਲੀਆਂ, ਡਾਕਟਰ ਦੇ ਘਰ ਬਾਹਰ ਕੀਤੇ 10 ਫ਼ਾਇਰ <br/>

Ad Position 21
No active advertisement
ਸੀ.ਸੀ.ਟੀ.ਵੀ. ਵਿਚ ਕੈਦ ਹੋਇਆ ਘਰ ਬਾਹਰ ਖੜ੍ਹੀ ਗੱਡੀ 'ਤੇ ਗੋਲੀਆਂ ਚਲਾਉਂਦਾ ਦੋਸ਼ੀ (ਇਨਸੈੱਟ) ਘਰ ਦੇ ਮੇਨ ਗੇਟ 'ਤੇ ਚੱਲੀ ਗੋਲੀ ਦਾ ਨਿਸ਼ਾਨ | (ਸੱਜੇ) ਮੌਕੇ 'ਤੇ ਜਾਂਚ ਕਰਦੇ ਹੋਏ ਏ.ਡੀ.ਸੀ.ਪੀ. ਆਕਰਸ਼ੀ ਜੈਨ ਤੇ ਸੀ.ਆਈ.ਏ. ਇੰਚਾਰਜ ਸੁਰਿੰਦਰ ਕੰਬੋਜ | ਅਜੀਤ ਤਸਵੀਰਾਂ <br/> 01-03-2026
ਮਕਸੂਦਾਂ, 28 ਫਰਵਰੀ (ਸੌਰਵ ਮਹਿਤਾ)- ਜਲੰਧਰ ਸ਼ਹਿਰ ਦੇ ਸੰਤੋਖਪੁਰਾ ਇਲਾਕੇ ਵਿੱਚ ਸ਼ੁੱਕਰਵਾਰ ਦੇਰ ਰਾਤ ਪੌਣੇ ਦੋ ਵਜੇ ਵਾਪਰੀ ਗੋਲਾਬਾਰੀ ਦੀ ਘਟਨਾ ਨੇ ਕਾਨੂੰਨ-ਵਿਵਸਥਾ 'ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ | ਮੋਗਾ ਵਿੱਚ ਪ੍ਰੈਕਟਿਸ ਕਰ ਰਹੇ ਵੈਟਰਨਰੀ ਡਾਕਟਰ ਯਸ਼ਪਾਲ ਦੇ ਘਰ ਬਾਹਰ ਦੋ ਨਕਾਬਪੋਸ਼ ਨੌਜਵਾਨ ਮੋਟਰਸਾਈਕਲ 'ਤੇ ਆਏ ਤੇ ਕਰੀਬ ਇੱਕ ਮਿੰਟ ਤੱਕ ਤਾਬੜਤੋੜ 10 ਗੋਲੀਆਂ ਚਲਾ ਕੇ ਇਲਾਕੇ 'ਚ ਦਹਿਸ਼ਤ ਫੈਲਾ ਗਏ | ਘਟਨਾ ਵੇਲੇ ਡਾ. ਯਸ਼ਪਾਲ ਆਪਣੇ ਪਰਿਵਾਰ ਸਮੇਤ ਘਰ ਅੰਦਰ ਸੁੱਤੇ ਹੋਏ ਸਨ | ਪਹਿਲਾਂ ਉਨ੍ਹਾਂ ਨੇ ਗੋਲੀਆਂ ਦੀ ਆਵਾਜ਼ ਨੂੰ ਪਟਾਖਿਆਂ ਵਾਂਗ ਸਮਝਿਆ ਪਰ ਸ਼ੱਕ ਹੋਣ 'ਤੇ ਜਦੋਂ ਸੀ.ਸੀ.ਟੀ.ਵੀ. ਕੈਮਰੇ ਚੈੱਕ ਕੀਤੇ ਤਾਂ ਹਕੀਕਤ ਸਾਹਮਣੇ ਆ ਗਈ | ਸੀ.ਸੀ.ਟੀ.ਵੀ. ਫੁਟੇਜ ਮੁਤਾਬਿਕ ਇੱਕ ਨੌਜਵਾਨ ਸੜਕ ਵਿਚਕਾਰ ਮੋਟਰਸਾਈਕਲ ਖੜਾ ਕਰਕੇ ਬੈਠਾ ਰਿਹਾ ਜਦਕਿ ਦੂਜੇ ਨੇ ਦੋ ਪਿਸਤੌਲ ਨਾਲ ਪਹਿਲਾਂ ਕਾਰ 'ਤੇ ਤਿੰਨ ਫਾਇਰ ਕੀਤੇ ਅਤੇ ਫਿਰ ਗੇਟ ਤੇ ਕੰਧਾਂ 'ਤੇ ਸੱਤ ਗੋਲੀਆਂ ਚਲਾਈਆਂ | ਇਸ ਦੌਰਾਨ ਮੋਟਰਸਾਈਕਲ 'ਤੇ ਬੈਠਾ ਸਾਥੀ ਫਾਇਰਿੰਗ ਦੀ ਵੀਡੀਓ ਬਣਾਉਂਦਾ ਰਿਹਾ | ਸੂਚਨਾ ਮਿਲਣ 'ਤੇ ਕਮਿਸ਼ਨਰੇਟ ਪੁਲਿਸ ਵਿੱਚ ਹੜਕੰਪ ਮੱਚ ਗਿਆ | ਮੌਕੇ 'ਤੇ ਪਹੁੰਚੇ ਡੀ.ਸੀ.ਪੀ. ਮਨਪ੍ਰੀਤ ਸਿੰਘ ਢਿੱਲੋ ਨੇ ਦੱਸਿਆ ਕਿ ਥਾਣਾ ਡਿਵੀਜ਼ਨ ਨੰਬਰ 8 ਵਿੱਚ ਅਣਪਛਾਤੇ ਬਦਮਾਸ਼ਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ | ਫੋਰੈਂਸਿਕ ਟੀਮ ਨੇ ਮੌਕੇ ਤੋਂ ਗੋਲੀਆਂ ਦੇ ਖੋਲ਼ ਅਤੇ ਹੋਰ ਸਬੂਤ ਇਕੱਠੇ ਕੀਤੇ ਹਨ | ਪੁਲਿਸ ਦਾ ਕਹਿਣਾ ਹੈ ਕਿ ਕੁਝ ਅਹਿਮ ਇਨਪੁਟ ਮਿਲੇ ਹਨ ਤੇ ਕਮਿਸ਼ਨਰੇਟ ਦੀਆਂ ਟੀਮਾਂ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰ ਰਹੀਆਂ ਹਨ | ਜਾਂਚ ਦੌਰਾਨ ਇੱਕ ਹੋਰ ਤੱਥ ਸਾਹਮਣੇ ਆਇਆ ਹੈ | ਗੋਲੀਬਾਰੀ ਵੇਲੇ ਮੋਟਰਸਾਈਕਲ 'ਤੇ ਕੋਈ ਝੰਡਾ ਨਹੀਂ ਸੀ ਪਰ ਕੁਝ ਦੂਰੀ 'ਤੇ ਜਾ ਕੇ ਦੋਨਾਂ ਨੇ ਮੋਟਰਸਾਈਕਲ ਦੇ ਅੱਗੇ ਧਾਰਮਿਕ ਝੰਡੇ ਲਗਾ ਲਏ | ਸੀ.ਸੀ.ਟੀ.ਵੀ. ਫੁਟੇਜ ਮੁਤਾਬਿਕ ਓਹ ਸੁਭਾਨਪੁਰ, ਬਿਆਸ ਤੇ ਰਈਆ ਵੱਲ ਜਾਂਦੇ ਦਿਖਾਈ ਦਿੱਤੇ | ਅਨੁਮਾਨ ਹੈ ਕਿ ਨਾਕਿਆਂ 'ਤੇ ਜਾਂਚ ਤੋਂ ਬਚਣ ਲਈ ਇਹ ਤਰੀਕਾ ਅਪਣਾਇਆ ਗਿਆ | ਡਾ. ਯਸ਼ਪਾਲ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਧਮਕੀ ਭਰਿਆ ਫੋਨ ਨਹੀਂ ਆਇਆ ਅਤੇ ਨਾ ਹੀ ਕਿਸੇ ਨਾਲ ਰੰਜਿਸ਼ ਹੈ | ਹਾਲਾਂਕਿ ਫਾਇਰਿੰਗ ਦੀ ਵੀਡੀਓ ਬਣਾਉਣ ਦਾ ਅੰਦਾਜ਼ ਦਰਸਾਉਂਦਾ ਹੈ ਕਿ ਇਹ ਵਾਰਦਾਤ ਦਹਿਸ਼ਤ ਫੈਲਾਉਣ ਜਾਂ ਕਿਸੇ ਸੰਦੇਸ਼ ਲਈ ਕੀਤੀ ਗਈ ਹੋ ਸਕਦੀ ਹੈ | ਇਸ ਘਟਨਾ ਨੇ ਸ਼ਹਿਰ ਦੇ ਵਸਨੀਕਾਂ 'ਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ |


Ad Position 22
No active advertisement
ਪਿਛਲੀ ਖ਼ਬਰ ਕਮਿਸ਼ਨਰੇਟ ਪੁਲਿਸ ਨੇ ਸੇਵਾ-ਮੁਕਤ ਹੋਏ 18 ਅਧਿਕਾਰੀਆਂ ਨੂੰ ਸਨਮਾਨਿਤ ਕੀਤਾ <br/> ਅਗਲੀ ਖ਼ਬਰ ਬਿਜਲੀ ਟੀਮਾਂ ਵਲੋਂ 5 ਡਵੀਜ਼ਨਾਂ 'ਚ ਛਾਪੇਮਾਰੀ, 6.96 ਲੱਖ ਜੁਰਮਾਨਾ
Ad Position 24