18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਕੈਂਬਰਿਜ ਇੰਟਰਨੈਸ਼ਨਲ ਕੋ-ਐੱਡ ਦੇ ਵਿਦਿਆਰਥੀਆਂ ਨੇ ਜੇ.ਈ.ਈ. ਮੇਨਜ਼ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 19-02-2026
ਜਲੰਧਰ, 18 ਫਰਵਰੀ (ਪਵਨ ਖਰਬੰਦਾ)- ਕੈਂਬਰਿਜ ਇੰਟਰਨੈਸ਼ਨਲ ਸਕੂਲ (ਕੋ-ਐੱਡ) ਆਪਣੇ ਵਿਦਿਆਰਥੀਆਂ ਦੀ ਜੇ.ਈ.ਈ. ਮੇਨ ਵਿੱਚ ਸ਼ਾਨਦਾਰ ਪ੍ਰਾਪਤੀ 'ਤੇ ਮਾਣ ਮਹਿਸੂਸ ਕਰਦਾ ਹੈ | ਪ੍ਰਬੰਧਕਾਂ ਨੇ ਦੱਸਿਆ ਕਿ ਲਗਭਗ 13 ਲੱਖ ਉਮੀਦਵਾਰਾਂ 'ਚੋਂ ਕੇਵਲ 2,50,000 ਵਿਦਿਆਰਥੀ ਹੀ ਜੇ.ਈ.ਈ. ਐਡਵਾਂਸਡ 2026 ਲਈ ਯੋਗ ਹੋਏ ਤੇ ਸਾਡੇ ਵਿਦਿਆਰਥੀਆਂ ਨੇ ਸ਼ਾਨਦਾਰ ਨਤੀਜਿਆਂ ਨਾਲ ਸਭ ਨੂੰ ਪਿੱਛੇ ਛੱਡ ਦਿੱਤਾ | ਉਨ੍ਹਾਂ ਦੱਸਿਆ ਕਿ ਸਕੂਲ ਦੇ ਵਿਦਿਆਰਥੀ ਅਨੀਸ਼ ਚਾਵਲਾ (ਜ਼ਿਲ੍ਹਾ ਟਾਪਰ) ਨੇ 99.99 ਪਰਸੈਂਟਾਈਲ ਹਾਸਲ ਕੀਤੀ | ਇਸ ਤੋਂ ਬਾਅਦ ਇਸ਼ਾਨ ਮਿੱਤਲ ਨੇ (99.93 ਪਰਸੈਂਟਾਈਲ), ਅਰਸ਼ ਗੁਪਤਾ ਨੇ (99.72 ਪਰਸੈਂਟਾਈਲ), ਪੁਲਕਿਤ ਭਾਟੀਆ ਨੇ (98.83 ਪਰਸੈਂਟਾਈਲ), ਉਤਕਰਸ਼ ਗੁਪਤਾ ਨੇ (98.76 ਪਰਸੈਂਟਾਈਲ), ਦਿ੍ਸ਼ਟੀ ਚਿਬ ਨੇ (98.45 ਪਰਸੈਂਟਾਈਲ), ਇਸ਼ਕੀਰਤ ਸਿੰਘ ਨੇ (97.86 ਪਰਸੈਂਟਾਈਲ), ਸਵਰ ਸ਼ਰਮਾ ਨੇ (97.06 ਪਰਸੈਂਟਾਈਲ), ਅਕਸ਼ੈ ਖੇਰਾ ਨੇ (91.50 ਪਰਸੈਂਟਾਈਲ), ਆਦਿਤਿਆ ਭਾਟੀਆ ਨੇ (90.40 ਪਰਸੈਂਟਾਈਲ) ਤੇ ਸ਼ਬਦ ਸੰਗਾ ਨੇ (90.02 ਪਰਸੈਂਟਾਈਲ) ਹਾਸਲ ਕਰਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕੀਤਾ | ਚੇਅਰਮੈਨ ਨਿਤਿਨ ਕੋਹਲੀ, ਵਾਈਸ ਚੇਅਰਮੈਨ ਦੀਪਕ ਭਾਟੀਆ, ਵਾਈਸ ਪ੍ਰੈਜ਼ੀਡੈਂਟ ਪਾਰਥ ਭਾਟੀਆ ਤੇ ਐਗਜ਼ੈਕਿਊਟਿਵ ਡਾਇਰੈਕਟਰ ਧਰੁਵ ਭਾਟੀਆ ਨੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈ ਦਿੱਤੀ | ਉਨ੍ਹਾਂ ਨੇ ਇਸ ਪ੍ਰਾਪਤੀ 'ਤੇ ਮਾਣ ਜ਼ਾਹਰ ਕਰਦੇ ਹੋਏ ਸਕੂਲ ਦੀ ਵਚਨਬੱਧਤਾ ਦੁਹਰਾਈ | ਪ੍ਰੈਜ਼ੀਡੈਂਟ ਪੂਜਾ ਭਾਟੀਆ ਨੇ ਵੀ ਵਿਦਿਆਰਥੀਆਂ ਦੀ ਮਿਹਨਤ ਤੇ ਦਿ੍ੜ ਨਿਸ਼ਚੇ ਦੀ ਪ੍ਰਸ਼ੰਸਾ ਕੀਤੀ | ਉਨ੍ਹਾਂ ਕਿਹਾ ਕਿ ਅਸੀਂ ਕਾਮਯਾਬ ਵਿਦਿਆਰਥੀਆਂ 'ਤੇ ਬੇਹੱਦ ਮਾਣ ਮਹਿਸੂਸ ਕਰਦੇ ਹਾਂ ਤੇ ਜੇਈਈ ਐਡਵਾਂਸਡ 2026 ਤੇ ਇਸ ਤੋਂ ਅੱਗੇ ਵੀ ਉਨ੍ਹਾਂ ਦੀ ਲਗਾਤਾਰ ਸਫਲਤਾ ਦੀ ਉਡੀਕ ਰੱਖਦੇ ਹਾਂ¢
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਢੀਂਡਸਾ ਵਲੋਂ ਸ਼੍ਰੋਮਣੀ ਅਕਾਲੀ ਦਲ ਜਲੰਧਰ ਸ਼ਹਿਰੀ ਦੇ ਸਰਕਲ ਪ੍ਰਧਾਨਾਂ ਦਾ ਐਲਾਨ ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਨੌਜਵਾਨ ਕਾਬੂ
Ad Position 24