18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਨੈਸ਼ਨਲ ਐਵੇਨਿਊ ਦੇ ਰਿਹਾਇਸ਼ੀ ਖੇਤਰ 'ਚ ਸ਼ਰੇਆਮ ਬਣ ਰਹੀਆਂ ਨਾਜਾਇਜ਼ ਦੁਕਾਨਾਂ 'ਤੇ ਕਾਰਵਾਈ ਕਰਨ ਨਿਗਮ ਅਧਿਕਾਰੀ- ਭਾਟੀਆ

Ad Position 21
No active advertisement
ਕਾਂਗਰਸੀ ਆਗੂ ਗੁਰਿੰਦਰ ਸਿੰਘ ਭਾਟੀਆ ਦੇ ਗ੍ਰਹਿ ਨੇੜੇ ਉਸਾਰੀਆਂ ਜਾ ਰਹੀਆਂ ਦੁਕਾਨਾਂ ਸੰਬੰਧੀ ਗੱਲਬਾਤ ਕਰਦੇ ਹੋਏ ਗੁਰਿੰਦਰ ਸਿੰਘ ਭਾਟੀਆ | ਅਜੀਤ ਤਸਵੀਰਾਂ <br/> 19-02-2026
ਜਲੰਧਰ ਛਾਉਣੀ, 18 ਫਰਵਰੀ (ਪਵਨ ਖਰਬੰਦਾ)- ਵੈਸੇ ਤਾਂ ਰਾਮਾ ਮੰਡੀ ਦਾ ਐਸਾ ਕੋਈ ਵੀ ਖੇਤਰ ਨਹੀਂ ਹੈ, ਜਿੱਥੇ ਨਾਜਾਇਜ਼ ਉਸਾਰੀਆਂ ਨਾਂ ਹੋ ਰਹੀਆਂ ਹੋਣ ਪਰ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਹੁਣ ਨਗਰ ਨਿਗਮ ਦੇ ਅਧੀਨ ਆਉਂਦੇ ਰਿਹਾਇਸ਼ੀ ਖੇਤਰਾਂ 'ਚ ਵੀ ਸ਼ਰੇਆਮ ਨਾਜਾਇਜ਼ ਦੁਕਾਨਾਂ ਬਣਨੀਆਂ ਸ਼ੁਰੂ ਹੋ ਗਈਆਂ ਹਨ ਜਿਸ ਕਾਰਨ ਰਿਹਾਇਸ਼ੀ ਖੇਤਰਾਂ 'ਚ ਰਹਿਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਗੁਰਿੰਦਰ ਸਿੰਘ ਭਾਟੀਆ ਨੇ ਕਰਦੇ ਹੋਏ ਕਿਹਾ ਕਿ ਨਗਰ ਨਿਗਮ ਦੇ ਅਧੀਨ ਆਉਂਦੇ ਰਾਮਾ ਮੰਡੀ ਖੇਤਰ ਨੇੜੇ ਸਥਿਤ ਨੈਸ਼ਨਲ ਐਵਨਿਉ 'ਚ ਬੀਤੇ ਕੁਝ ਸਮੇਂ ਤੋਂ ਰਿਹਾਇਸ਼ੀ ਖੇਤਰ 'ਚ ਨਾਜਾਇਜ਼ ਦੁਕਾਨਾਂ ਤੇ ਕਮਰਸ਼ੀਅਲ ਇਮਾਰਤਾਂ ਬਣਾਉਣ ਦਾ ਸਿਲਸਿਲਾ ਲਗਾਤਾਰ ਵੱਧ ਰਿਹਾ ਹੈ ਤੇ ਇਨ੍ਹਾਂ ਉਸਾਰੀਆਂ ਕਾਰਨ ਰਿਹਾਇਸ਼ੀ ਖੇਤਰ ਨੈਸ਼ਨਲ ਐਵਨਿਉ 'ਚ ਸਾਰਾ ਦਿਨ ਲੋਕਾਂ ਦੀ ਆਵਾਜਾਈ ਬਣੀ ਰਹਿੰਦੀ ਹੈ ਜਿਸ ਕਾਰਨ ਕੁਝ ਮਾੜੇ ਅਨਸਰ ਵੀ ਇਸ ਇਲਾਕੇ 'ਚ ਘੁੰਮਦੇ ਰਹਿੰਦੇ ਹਨ ਤੇ ਕਈ ਵਾਰ ਵਾਰਦਾਤਾਂ ਨੂੰ ਅੰਜਾਮ ਵੀ ਦੇ ਜਾਂਦੇ ਹਨ | ਸੀਨੀਅਰ ਕਾਂਗਰਸੀ ਆਗੂ ਗੁਰਿੰਦਰ ਸਿੰਘ ਭਾਟੀਆ ਨੇ ਨਗਰ ਨਿਗਮ ਦੇ ਕਮਿਸ਼ਨਰ ਤੇ ਮੇਅਰ ਵਿਨੀਤ ਧੀਰ ਪਾਸੋਂ ਮੰਗ ਕੀਤੀ ਹੈ ਕਿ ਨੈਸ਼ਨਲ ਐਵਨਿਉ 'ਚ ਸ਼ਰੇਆਮ ਬਣ ਰਹੀਆਂ ਇਨ੍ਹਾਂ ਨਾਜਾਇਜ਼ ਦੁਕਾਨਾਂ 'ਤੇ ਤੁਰੰਤ ਹੀ ਠੋਸ ਕਾਰਵਾਈ ਕੀਤੀ ਜਾਵੇ ਕਿਉਂਕਿ ਇਹ ਉਸਾਰੀਆਂ ਕਰਨ ਵਾਲੇ ਲੋਕ ਕੁਝ ਭਿ੍ਸ਼ਟ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਵਾਟਰ ਸਪਲਾਈ ਤੇ ਸੀਵਰੇਜ ਆਦਿ ਦੇ ਵੀ ਨਾਜਾਇਜ਼ ਕਨੈੱਕਸ਼ਨ ਚਾਲੂ ਕਰਵਾ ਲੈਂਦੇ ਹਨ ਜਿਸ ਨਾਲ ਨਗਰ ਨਿਗਮ ਨੂੰ ਲੱਖਾਂ ਰੁਪਏ ਦਾ ਘਾਟਾ ਹੋ ਰਿਹਾ ਹੈ ਤੇ ਇਲਾਕੇ ਦੇ ਵਾਟਰ ਸਪਲਾਈ ਤੇ ਸੀਵਰੇਜ 'ਚ ਹਮੇਸ਼ਾ ਹੀ ਪ੍ਰੇਸ਼ਾਨੀ ਬਣੀ ਰਹਿੰਦੀ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਦੁਕਾਨਾਂ ਦੇ ਬਣਨ ਨਾਲ ਆਵਾਜਾਈ ਵੱਧ ਰਹੀ ਹੈ ਤੇ ਇਲਾਕੇ ਦੀਆਂ ਸੜਕਾਂ ਵੀ ਟੁੱਟ ਰਹੀਆਂ ਹਨ | ਸ. ਗੁਰਿੰਦਰ ਸਿੰਘ ਭਾਟੀਆ ਨੇ ਅਧਿਕਾਰੀਆਂ ਪਾਸੋਂ ਮੰਗ ਕੀਤੀ ਹੈ ਕਿ ਇਨ੍ਹਾਂ ਨਾਜਾਇਜ਼ ਉਸਾਰੀਆਂ ਨੂੰ ਤੁਰੰਤ ਰੋਕਿਆ ਜਾਵੇ |
Ad Position 22
No active advertisement
ਪਿਛਲੀ ਖ਼ਬਰ ਡਾ. ਅਸ਼ੋਕ ਮਿੱਤਲ ਨੇ ਅਮਰੀਕਾ ਨਾਲ ਕੀਤੇ ਇਕਤਰਫ਼ਾ ਵਪਾਰ ਸਮਝੌਤੇ 'ਤੇ ਚੁੱਕੇ ਸਵਾਲ ਅਗਲੀ ਖ਼ਬਰ ਲਾਇਲਪੁਰ ਖ਼ਾਲਸਾ ਕਾਲਜ ਵਲੋਂ ਮਾਨਸਿਕ ਸਿਹਤ ਤੰਦਰੁਸਤੀ ਸਿਖਲਾਈ ਸੈਸ਼ਨ
Ad Position 24