17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਮੁਫ਼ਤ ਆਯੁਸ਼ ਮੈਡੀਕਲ ਕੈਂਪ ਦੌਰਾਨ ਵੱਡੀ ਗਿਣਤੀ 'ਚ ਮਰੀਜ਼ਾਂ ਦੀ ਕੀਤੀ ਜਾਂਚ <br/>

Ad Position 21
No active advertisement
ਕੈਂਪ ਦੌਰਾਨ ਜ਼ਿਲ੍ਹਾ ਆਯੂਰਵੈਦਿਕ ਤੇ ਯੂਨਾਨੀ ਅਫ਼ਸਰ ਡਾ. ਵੀਨੂੰ ਖੰਨਾ ਦਾ ਸਵਾਗਤ ਕਰਦੇ ਆਯੂਰਵੈਦਿਕ ਮੈਡੀਕਲ ਅਫ਼ਸਰ ਡਾ. ਨਵਜੋਤ ਕੌਰ ਤੇ ਹੋਰ | ਤਸਵੀਰ : ਮੁਨੀਸ਼ <br/> 29-01-2026
ਜਲੰਧਰ, 28 ਜਨਵਰੀ (ਐੱਮ. ਐੱਸ. ਲੋਹੀਆ) - ਜ਼ਿਲ੍ਹਾ ਆਯੂਸ਼ ਸੁਸਾਇਟੀ ਵਲੋਂ ਸਰਕਾਰੀ ਆਯੂਰਵੈਦਿਕ ਹਸਪਤਾਲ ਅਰਬਨ ਅਸਟੇਟ ਫੇਸ-1 ਜਲੰਧਰ ਵਿਖੇ ਮੁਫ਼ਤ ਆਯੂਸ਼ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਦੌਰਾਨ ਵੱਡੀ ਗਿਣਤੀ 'ਚ ਮਰੀਜ਼ਾਂ ਨੇ ਆਪਣੀ ਜਾਂਚ ਕਰਵਾਈ | ਕੈਂਪ ਦਾ ਉਦਘਾਟਨ ਜ਼ਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫ਼ਸਰ ਡਾ. ਵੀਨੂੰ ਖੰਨਾ ਤੇ ਸੰਚਾਲਨ ਏ.ਐਮ.ਓ. ਡਾ. ਸੁਨੀਲ ਕੁਮਾਰ ਨੇ ਕੀਤਾ | ਕੈਂਪ 'ਚ ਆਯੂਰਵੈਦਿਕ ਮੈਡੀਕਲ ਅਫ਼ਸਰ ਡਾ. ਨਵਜੋਤ ਕੌਰ, ਡਾ. ਪੰਕਜ ਡੋਗਰਾ, ਉੁਪਵੈਦ ਜਸਵੀਰ ਕੌਰ, ਉਪਵੈਦ ਛਿੰਦਰ ਸਿੰਘ, ਸਟਾਫ਼ ਨਰਸ ਅਰਵਿੰਦ ਕੌਰ ਤੇ ਅਟੈਂਡੇਂਟ ਦੇਸ ਰਾਜ ਦੀ ਟੀਮ ਨੇ 660 ਮਰੀਜ਼ਾਂ ਦਾ ਆਯੂਰਵੈਦਿਕ ਵਿਧੀ ਨਾਲ ਇਲਾਜ ਕੀਤਾ ਤੇ ਮੁਫ਼ਤ ਦਵਾਈਆਂ ਦਿੱਤੀਆਂ | ਹੋਮਿਓਪੈਥਿਕ ਮੈਡੀਕਲ ਅਫ਼ਸਰ ਡਾ. ਰਜਨੀਸ਼ ਕੁਮਾਰ, ਡਾ. ਸ਼ਮਾ ਸੁਮਨ, ਹੋਮਿਓਪੈਥਿਕ ਡਿਸਪੈਂਸਰ ਸੀਮਾ ਤੇ ਮਨੀਸ਼ ਕੁਮਾਰ ਵਲੋਂ 380 ਮਰੀਜਾਂ ਦਾ ਹੋਮਿਓਪੈਥੀ ਪੱਧਤੀ ਨਾਲ ਜਾਂਚ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਕੈਂਪ 'ਚ ਆਏ ਲੋਕਾਂ ਨੂੰ ਯੋਗ-ਆਸਣ ਦੇ ਲਾਭ ਦੱਸੇ ਗਏ ਤੇ ਆਯੂਰਵੇਦ ਪ੍ਰਤੀ ਜਾਗਰੂਕ ਕੀਤਾ ਗਿਆ | ਘਰ-ਘਰ ਆਯੂਰਵੇਦ ਨੂੰ ਪਹੁੰਚਾਉਣ ਲਈ ਹਰਬਲ ਪੌਦਿਆਂ ਤੇ ਰਸੋਈ 'ਚ ਵਰਤੇ ਜਾਣ ਵਾਲੇ ਹਰਬਲ ਮਸਾਲਿਆਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ |

Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਏਕਤਾ ਸਿੱਧੂਪੁਰ ਵਲੋਂ ਕੱਲ੍ਹ ਜਲੰਧਰ-ਫਗਵਾੜਾ ਹਾਈਵੇ ਜਾਮ ਕਰਨ ਦਾ ਐਲਾਨ <br/> ਅਗਲੀ ਖ਼ਬਰ ਲੇਖਕ ਸੰਘ ਵਲੋਂ ਮਨਮੋਹਨ ਦੇ ਨਾਵਲ 'ਮਨ ਪੰਖੀ ਭਇਓ' 'ਤੇ ਗੋਸ਼ਟੀ
Ad Position 24