17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਲੇਖਕ ਸੰਘ ਵਲੋਂ ਮਨਮੋਹਨ ਦੇ ਨਾਵਲ 'ਮਨ ਪੰਖੀ ਭਇਓ' 'ਤੇ ਗੋਸ਼ਟੀ

Ad Position 21
No active advertisement
ਅਜੀਤ ਡੈਸਕ 29-01-2026
ਜਲੰਧਰ, 28 ਜਨਵਰੀ (ਹਰਵਿੰਦਰ ਸਿੰਘ ਫੁੱਲ)- ਪ੍ਰਗਤੀਸ਼ੀਲ ਲੇਖਕ ਸੰਘ (ਜਲੰਧਰ ਇਕਾਈ) ਵਲੋਂ ਵਿਰਸਾ ਵਿਹਾਰ ਜਲੰਧਰ ਵਿਖੇ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਚੇਅਰਮੈਨ ਤੇ ਪ੍ਰਸਿੱਧ ਨਾਵਲਕਾਰ ਮਨਮੋਹਨ ਦੇ ਨਵੇਂ ਨਾਵਲ 'ਮਨੁ ਪੰਖੀ ਭਇਓ' ਤੇ ਭਾਰਤੀ ਸਾਹਿਤ ਅਕਾਦਮੀ ਨਵੀਂ ਦਿੱਲੀ ਦੇ ਕਨਵੀਨਰ ਡਾ. ਰਵੇਲ ਸਿੰਘ ਦੀ ਪ੍ਰਧਾਨਗੀ ਹੇਠ ਗੋਸ਼ਟੀ ਕਰਵਾਈ ਗਈ | ਡਾ. ਮਨਜਿੰਦਰ ਸਿੰਘ ਨੇ ਪੇਪਰ ਪੜ੍ਹਦਿਆਂ 'ਮਨੁ ਪੰਖੀ ਭਇਓ' ਨਾਵਲ ਦੀਆਂ ਖੂਬੀਆਂ ਪੰਜਾਬੀ ਨਾਵਲ ਦੇ ਪ੍ਰਸੰਗ ਵਿੱਚ ਦੱਸਦਿਆਂ ਕਿਹਾ ਕਿ ਨਾਵਲ ਦਾ ਆਧਾਰ ਗੁਰਮਤਿ ਦਰਸ਼ਨ ਉੱਤੇ ਅਧਾਰਤ ਤੇ ਕਬੀਰ ਬਾਣੀ ਦਾ ਸੂਤਰ ਪੇਸ਼ ਕਰਦਾ ਹੈ | ਡਾ. ਹਰਪ੍ਰੀਤ ਸਿੰਘ, ਡਾ. ਪਰਵੀਨ ਕੁਮਾਰ, ਪ੍ਰੋ. ਅਵਤਾਰ ਸਿੰਘ, ਡਾ. ਸੈਲਸ਼, ਰਕੇਸ਼ ਆਨੰਦ, ਹਰਵਿੰਦਰ ਭੰਡਾਲ ਤੇ ਸੁਰਜੀਤ ਜੱਜ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ | ਨਾਵਲਕਾਰ ਮਨਮੋਹਨ ਨੇ ਨਾਵਲ ਲਿਖਣ ਦਾ ਆਪਣਾ ਉਦੇਸ਼ ਸਾਂਝਾ ਕਰਨ ਉਪਰੰਤ ਗੋਸ਼ਟੀ ਵਿੱਚ ਉੱਠੇ ਸਵਾਲਾਂ ਦਾ ਪ੍ਰਤੀਕਰਮ ਪੇਸ਼ ਕੀਤਾ | ਇਸ ਤੋਂ ਪਹਿਲਾ ਪ੍ਰਧਾਨ ਜਸਪਾਲ ਸਿੰਘ ਨੇ ਸਮੂਹ ਹਾਜ਼ਰੀਨ ਦਾ ਸਵਾਗਤ ਕੀਤਾ | ਮੰਚ ਸੰਚਾਲਨ ਦੀ ਸੇਵਾ ਭਗਵੰਤ ਰਸੂਲਪੁਰੀ ਵਲੋਂ ਬਾਖੂਬੀ ਨਿਭਾਈ ਗਈ | ਮੱਖਣ ਮਾਨ ਨੇ ਗੋਸ਼ਟੀ ਵਿੱਚ ਪੁੱਜੇ ਲੇਖਕਾਂ ਦਾ ਧੰਨਵਾਦ ਕੀਤਾ | ਇਸ ਮੌਕੇ ਭੁਪਿੰਦਰ ਸਿੰਘ ਮੱਲ੍ਹੀ, ਬਲਬੀਰ ਪਰਵਾਨਾ, ਕੁਲਦੀਪ ਸਿੰਘ ਬੇਦੀ, ਜੁਗਿੰਦਰ ਸਿੰਘ ਸੰਧੂ, ਬਿੰਦਰ ਬਸਰਾ, ਐਸ.ਕੇ . ਬਾਹੜਾ, ਰੂਪ ਦਬੁਰਜੀ, ਸੁਰਜੀਤ ਸਾਜਨ, ਰਜਿੰਦਰ ਬਿਮਲ, ਲਾਲ ਬਹਾਦਰ, ਮੋਹਨ ਮਤਿਆਲਵੀ, ਹਰਮੇਸ਼ ਮਾਲੜੀ, ਗੁਰਮੀਤ ਸਿੰਘ, ਕੇਸਰ, ਹਰਨੇਸ ਹੇਅਰ, ਰਜਿੰਦਰ ਮੰਡ, ਨਰਿੰਦਰ ਸੱਤੀ, ਨਰਿੰਦਰ ਪਾਲ ਕੰਗ, ਰਿਤੂ ਕਲਸੀ ਤੋਂ ਇਲਾਵਾ ਸਹਿਤ ਜਗਤ ਨਾਲ ਜੁੜੀਆਂ ਪ੍ਰਮੁੱਖ ਹਸਤੀਆਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮੁਫ਼ਤ ਆਯੁਸ਼ ਮੈਡੀਕਲ ਕੈਂਪ ਦੌਰਾਨ ਵੱਡੀ ਗਿਣਤੀ 'ਚ ਮਰੀਜ਼ਾਂ ਦੀ ਕੀਤੀ ਜਾਂਚ <br/> ਅਗਲੀ ਖ਼ਬਰ ਵਿਦਿਆਰਥਣਾਂ ਲਈ ਸਵੈ-ਰੱਖਿਆ ਸਿਖਲਾਈ ਪ੍ਰੋਗਰਾਮ ਕਰਵਾਇਆ <br/>
Ad Position 24