21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਐਂਤਕੀਂ ਛਤਰਪਤੀ ਸਨਮਾਨ ਨਾਲ ਨਿਵਾਜਿਆ ਜਾਵੇਗਾ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਪੱਤਰਕਾਰ ਸ਼ੀਤਲ ਪੀ. ਸਿੰਘ 29 ਨਵੰਬਰ ਨੂੰ ਪੰਚਾਇਤ ਭਵਨ ’ਚ ਹੋਵੇਗਾ ‘ਛਤਰਪਤੀ ਯਾਦਗਾਰੀ ਸਮਾਗਮ’

ਸਿਰਸਾ, 21 ਨਵੰਬਰ (ਭੁਪਿੰਦਰ ਪੰਨੀਵਾਲੀਆ)- ਸਾਹਿਤਕ-ਸਮਾਜਿਕ ਸਰੋਕਾਰਾਂ ਨੂੰ ਸਮਰਪਿਤ ਸੰਸਥਾ ‘ਸੰਵਾਦ ਸਿਰਸਾ’ ਵੱਲੋਂ 29 ਨਵੰਬਰ ਨੂੰ ਪੰਚਾਇਤ ਭਵਨ ਵਿਖੇ ‘ਛਤਰਪਤੀ ਯਾਦਗਾਰੀ ਸਮਾਗਮ ਕੀਤਾ ਜਾਵੇਗਾ। ਸੰਵਾਦ ਦੇ ਕਨਵੀਨਰ ਪਰਮਾਨੰਦ ਸ਼ਾਸਤਰੀ ਅਤੇ ਕੋ-ਕਨਵੀਨਰ ਡਾ.

Ad Position 21
No active advertisement
ਅਜੀਤ ਡੈਸਕ 22-11-2026
ਸਿਰਸਾ, 21 ਨਵੰਬਰ (ਭੁਪਿੰਦਰ ਪੰਨੀਵਾਲੀਆ)- ਸਾਹਿਤਕ-ਸਮਾਜਿਕ ਸਰੋਕਾਰਾਂ ਨੂੰ ਸਮਰਪਿਤ ਸੰਸਥਾ ‘ਸੰਵਾਦ ਸਿਰਸਾ’ ਵੱਲੋਂ 29 ਨਵੰਬਰ ਨੂੰ ਪੰਚਾਇਤ ਭਵਨ ਵਿਖੇ ‘ਛਤਰਪਤੀ ਯਾਦਗਾਰੀ ਸਮਾਗਮ ਕੀਤਾ ਜਾਵੇਗਾ। ਸੰਵਾਦ ਦੇ ਕਨਵੀਨਰ ਪਰਮਾਨੰਦ ਸ਼ਾਸਤਰੀ ਅਤੇ ਕੋ-ਕਨਵੀਨਰ ਡਾ. ਹਰਵਿੰਦਰ ਸਿੰਘ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਨਿਰਣਾ ਡਾ. ਗੁਰਪ੍ਰੀਤ ਸਿੰਘ ਸਿੰਧਰਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਲਿਆ ਗਿਆ। ‘ਛਤਰਪਤੀ ਯਾਦਗਾਰੀ ਸਮਾਗਮ ਦੌਰਾਨ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਪੱਤਰਕਾਰ ਸ਼ੀਤਲ ਪੀ. ਸਿੰਘ ਨੂੰ ਨਿਵਾਜਿਆ ਜਾਵੇਗਾ। ਇਸ ਮੌਕੇ ਸ਼ੀਤਲ ਪੀ. ਸਿੰਘ ‘ਏਆਈ ਦੇ ਯੁੱਗ ਵਿੱਚ ਦੁਨੀਆਂ, ਲੋਕਤੰਤਰ ਅਤੇ ਮੀਡੀਆ’ ਵਿਸ਼ੇ ‘ਤੇ ਚਰਚਾ ਕਰਨਗੇ। ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਪੰਜਾਬੀ ਲੇਖਕ ਅਤਰਜੀਤ ਕਹਾਣੀਕਾਰ, ਬਠਿੰਡਾ ਕਰਨਗੇ। ਇਸ ਸਮਾਗਮ ਦੌਰਾਨ ਪ੍ਰੋ. ਹਰਭਗਵਾਨ ਚਾਵਲਾ ਦੁਆਰਾ ਰਚਿਤ ਮਿੰਨੀ ਕਹਾਣੀ ਸੰਗ੍ਰਹਿ ‘’ਸੀਜ਼ਫਾਇਰ”ਅਤੇ ਡਾ. ਰਾਮੇਸ਼ਵਰ ਦਾਸ ਦੁਆਰਾ ਰਚਿਤ ਸਮੀਖਿਆ ਪੁਸਤਕ ‘ਜਾਤੀ ਵਯਵਸਥਾ ਔਰ ਵਿਚਾਰਧਾਰਾ’ ਨੂੰ ਲੋਕ ਅਰਪਿਤ ਕੀਤਾ ਜਾਵੇਗਾ ਅਤੇ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ। ਮੀਟਿੰਗ ਵਿਚ ਪ੍ਰੋ. ਹਰਭਗਵਾਨ ਚਾਵਲਾ, ਡਾ. ਗੁਰਪ੍ਰੀਤ ਸਿੰਘ ਸਿੰਧਰਾ, ਗੁਰਤੇਜ ਸਿੰਘ ਬਰਾੜ, ਡਾ. ਨਿਰਮਲ ਸਿੰਘ, ਰਮੇਸ਼ ਸ਼ਾਸਤਰੀ, ਪਰਮਾਨੰਦ ਸ਼ਾਸਤਰੀ, ਡਾ. ਹਰਵਿੰਦਰ ਸਿੰਘ, ਡਾ. ਸ਼ੇਰ ਚੰਦ, ਅਨੀਸ਼ ਕੁਮਾਰ, ਸੁਸ਼ੀਲ ਪੁਰੀ, ਕੁਲਵੰਤ ਸਿੰਘ, ਲਲਿਤ ਸੋਲੰਕੀ, ਨਵਨੀਤ ਸਿੰਘ ਰੇਣੂ ਆਦਿ ਨੇ ਆਪਣੀ ਸ਼ਮੂਲੀਅਤ ਦਰਜ਼ ਕਰਵਾਈ।­
Ad Position 22
No active advertisement
ਪਿਛਲੀ ਖ਼ਬਰ ਤਰਨ ਤਾਰਨ ਲਈ ਮਹਿਲਾ ਕਾਂਗਰਸ ਦੀ ਆਬਜ਼ਰਵਰ ਨਿਯੁਕਤ ਹੋਈ ਗੁਰਵਿੰਦਰ ਕੌਰ ਚਾਵਲਾ ਅਗਲੀ ਖ਼ਬਰ ਸਿੱਖਿਆ ਅਤੇ ਸਮਾਜ ਸੇਵਾ ਦੇ ਖੇਤਰ ’ਚ ਸ਼ਾਨਦਾਰ ਕਾਰਜਾਂ ਲਈ ਡਾ. ਗੁਰਚਰਨ ਸਿੰਘ ਨੂੰ ਕੀਤਾ ਸਨਮਾਨਿਤ
Ad Position 24