21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਕਿਸਾਨਾਂ ਬਾਰੇ ਚੇਅਰਮੈਨ ਦੇਵ ਕੁਮਾਰ ਸ਼ਰਮਾ ਦੇ ਤਿੱਖੇ ਬੋਲ ਪੰਜਾਬ ’ਚ ਭਾਜਪਾ ਦੀ ਰਾਹ ’ਚ ਬਣ ਸਕਦੇ ਹਨ ਮੁਸ਼ਕਿਲਾਂ

ਡੱਬਵਾਲੀ , 21 ਨਵੰਬਰ ( ਇਕਬਾਲ ਸਿੰਘ ਸ਼ਾਂਤ )- ਪੰਜਾਬ ਵਿੱਚ ਸਿਆਸੀ ਜ਼ਮੀਨ ਮਜ਼ਬੂਤੀ ਵਿੱਚ ਜੁਟੀ ਭਾਜਪਾ ਲਈ ਹਰਿਆਣਾ ਸਰਕਾਰ ਦੇ ਚੇਅਰਮੈਨ ਦੇਵ ਕੁਮਾਰ ਸ਼ਰਮਾ ਦੀਆਂ ਕਿਸਾਨਾਂ ਬਾਰੇ ਕੀਤੀਆਂ ਟਿੱਪਣੀਆਂ ਮੁਸ਼ਕਲਾਂ ਖੜ੍ਹੀਆਂ ਕਰ ਸਕਦੀਆਂ ਹਨ । ਪੰਜਾਬ ਦੇ ਕਿਸਾਨ ਯੂਨੀਅਨਾਂ ਅਤੇ ਗੁਰਨਾਮ ਸਿੰਘ ਚੜੂਨੀ ਦੇ ਚੋਣ ਪ੍ਰਦਰਸ਼ਨ ਬਾਰੇ ਟਿੱਪਣੀ ਨਾਲ ਵਿਵਾਦ ਖੜ੍ਹਾ ਹੋ ਗਿਆ ਹੈ ।

Ad Position 21
No active advertisement
ਪਿੰਡ ਹੈਬੂਆਣਾ ਵਿੱਚ ਕਿਸਾਨ ਆਗੂ ’ਤੇ ਭੜਕਦੇ ਭਾਜਪਾ ਆਗੂ ਦੇਵ ਕੁਮਾਰ ਸ਼ਰਮਾ ਦੀ ਫੇਸਬੁੱਕ ਲਾਈਵ ਦੀ ਤਸਵੀਰ। 22-11-2026
ਡੱਬਵਾਲੀ , 21 ਨਵੰਬਰ ( ਇਕਬਾਲ ਸਿੰਘ ਸ਼ਾਂਤ )- ਪੰਜਾਬ ਵਿੱਚ ਸਿਆਸੀ ਜ਼ਮੀਨ ਮਜ਼ਬੂਤੀ ਵਿੱਚ ਜੁਟੀ ਭਾਜਪਾ ਲਈ ਹਰਿਆਣਾ ਸਰਕਾਰ ਦੇ ਚੇਅਰਮੈਨ ਦੇਵ ਕੁਮਾਰ ਸ਼ਰਮਾ ਦੀਆਂ ਕਿਸਾਨਾਂ ਬਾਰੇ ਕੀਤੀਆਂ ਟਿੱਪਣੀਆਂ ਮੁਸ਼ਕਲਾਂ ਖੜ੍ਹੀਆਂ ਕਰ ਸਕਦੀਆਂ ਹਨ । ਪੰਜਾਬ ਦੇ ਕਿਸਾਨ ਯੂਨੀਅਨਾਂ ਅਤੇ ਗੁਰਨਾਮ ਸਿੰਘ ਚੜੂਨੀ ਦੇ ਚੋਣ ਪ੍ਰਦਰਸ਼ਨ ਬਾਰੇ ਟਿੱਪਣੀ ਨਾਲ ਵਿਵਾਦ ਖੜ੍ਹਾ ਹੋ ਗਿਆ ਹੈ । ਡੱਬਵਾਲੀ ਹਲਕੇ ਦੇ ਪਿੰਡ ਹੈਬੂਆਣਾ ਵਿਖੇ ਅੱਜ ਦੇਵ ਕੁਮਾਰ ਸ਼ਰਮਾ ਅਤੇ ਕਿਸਾਨ ਆਗੂ ਖੁਸ਼ਦੀਪ ਸਿੰਘ ਵਿਚਕਾਰ ਹੋਈ ਬਹਿਸ ਦੀ ਵੀਡੀਓ ਸੋਸ਼ਲ ਮੀਡੀਆ ‘ ਤੇ ਵਾਇਰਲ ਹੈ । ਕਿਸਾਨ ਆਗੂ ਨੇ ਗੱਲਬਾਤ ਫੇਸਬੁੱਕ ਲਾਈਵ ਰਾਹੀਂ ਪ੍ਰਸਾਰਿਤ ਕੀਤੀ । ਕਿਸਾਨ ਜਥੇਬੰਦੀਆਂ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਯੂਥ ਮੈਰਾਥਨ -2026 ਵਿੱਚ ਵਿਰੋਧ ਦਰਜ ਕਰਵਾਉਣ ਦਾ ਐਲਾਨ ਕੀਤਾ ਹੈ । ਅੱਜ ਮੈਰਾਥਨ ਦਾ ਸੱਦਾ ਦੇਣ ਪਿੰਡ ਪੁੱਜੇ ਹਰਿਆਣਾ ਬੀਜ ਵਿਕਾਸ ਨਿਗਮ ਦੇ ਚੇਅਰਮੈਨ ਸਰਕਾਰ ਦੀਆਂ ਪ੍ਰਾਪਤੀਆਂ ਗਿਣਾ ਰਹੇ ਸਨ ਅਤੇ ਸਾਰੀਆਂ 24 ਫ਼ਸਲਾਂ ‘ ਤੇ ਐਮਐਸਪੀ ਮਿਲਣ ਦਾ ਦਾਅਵਾ ਕਰ ਰਹੇ ਸਨ । ਇਸ ਦੌਰਾਨ ਖੁਸ਼ਦੀਪ ਸਿੰਘ ਨੇ ਬਾਜਰੇ ਦੀ ਫ਼ਸਲ ਦੀ ਖਰੀਦ ਨਾ ਹੋਣ , ਮੰਡੀਆਂ ਵਿੱਚ ਗੁਆਰੇ ਦੇ ਖਰੀਦਦਾਰ ਨਾ ਮਿਲਣ ਅਤੇ ਗਰੀਬ ਪਰਿਵਾਰਾਂ ਨੂੰ ਮਕਾਨ ਉਸਾਰੀ ਲਈ ਮਿਲਣ ਵਾਲੀਆਂ ਲੰਬਿਤ ਕਿਸ਼ਤਾਂ ਦਾ ਮੁੱਦਾ ਉਠਾਇਆ । ਸਵਾਲਾਂ ‘ ਤੇ ਚੇਅਰਮੈਨ ਨੇ ਉਨ੍ਹਾਂ ਨੂੰ ਚੋਣ ਲੜ ਕੇ ਦੇਖਣ ਦੀ ਚੁਣੌਤੀ ਦਿੱਤੀ । ਉਨ੍ਹਾਂ ਪੰਜਾਬ ਦੇ ਕਿਸਾਨ ਯੂਨੀਅਨ ਆਗੂਆਂ ਨੂੰ ਦੋ - ਦੋ ਹਜ਼ਾਰ ਅਤੇ ਗੁਰਨਾਮ ਸਿੰਘ ਚੜੂਨੀ ਨੂੰ ਪੰਜ ਹਜ਼ਾਰ ਵੋਟਾਂ ਮਿਲਣ ਦੀ ਟਿੱਪਣੀ ਕੀਤੀ । ਵਾਇਰਲ ਵੀਡੀਓ ਵਿੱਚ ਉਹ ਖੁਸ਼ਦੀਪ ਸਿੰਘ ਨੂੰ ਯੂਨੀਅਨ ਦਾ ਠੇਕੇਦਾਰ ਹੋਣ ਅਤੇ ਆਪਣੇ ਆਪ ਨੂੰ ਚੌਧਰੀ ਸਮਝਣ ਬਾਰੇ ਸਵਾਲ ਕਰਦੇ ਸੁਣਾਈ ਦਿੰਦੇ ਹਨ । ਉਨ੍ਹਾਂ ਯੂਨੀਅਨ ਦੇ ਲੋਕਾਂ ਤੋਂ ਖੁਦ ਨੂੰ ਫਾਂਸੀ ਲਗਵਾਉਣ ਵਰਗੀ ਟਿੱਪਣੀ ਵੀ ਕੀਤੀ । ਨਾਲ ਕਿਸਾਨ ਆਗੂ ਲਈ ਬਕਵਾਸ ਜਿਹੇ ਸ਼ਬਦ ਦੀ ਵਰਤੋਂ ਕੀਤੀ । ਖੁਸ਼ਦੀਪ ਸਿੰਘ ਨੇ ਕਿਹਾ ਕਿ ਨਾ ਉਨ੍ਹਾਂ ਦੀ ਚੋਣ ਲੜਨ ਦੀ ਇੱਛਾ ਹੈ ਅਤੇ ਨਾ ਹੀ ਆਗੂ ਬਣਨ ਦੀ । ਉਹ ਸਿਰਫ਼ ਪਿੰਡ ਦੀਆਂ ਸਮੱਸਿਆਵਾਂ ਜ਼ਿੰਮੇਵਾਰ ਅਹੁਦੇ ‘ ਤੇ ਬੈਠੇ ਵਿਅਕਤੀ ਸਾਹਮਣੇ ਰੱਖ ਰਹੇ ਸਨ । ਬਾਅਦ ਵਿੱਚ ਚੇਅਰਮੈਨ ਨੇ ਮਕਾਨਾਂ ਦੀਆਂ ਲੰਬਿਤ ਕਿਸ਼ਤਾਂ ਦਾ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਅਤੇ ਪਰਾਲੀ ਪ੍ਰਬੰਧਨ , ਐਮਐਸਪੀ ਤੇ ਕਿਸਾਨ ਸਨਮਾਨ ਨਿਧੀ ਦਾ ਜ਼ਿਕਰ ਕੀਤਾ । ਦੇਵ ਕੁਮਾਰ ਸ਼ਰਮਾ ਨੇ ਬਾਅਦ ਵਿੱਚ ਕਿਹਾ ਕਿ ਕਿਸਾਨ ਯੂਨੀਅਨ ਦੇ ਆਗੂ ਆਪਣੀ ਗੱਲ ਰੱਖ ਰਹੇ ਸਨ ਅਤੇ ਉਹ ਆਪਣੀ ਗੱਲ ਰੱਖ ਰਹੇ ਸਨ । ਹੁਣ ਸਾਰੇ ਇਕੱਠੇ ਬੈਠ ਕੇ ਚਾਹ ਪੀ ਰਹੇ ਹਨ । ਪੰਜਾਬ ਚੋਣਾਂ ਦੇ ਲਿਹਾਜ਼ ਨਾਲ ਵੀ ਅਹਿਮ ਹੈ ਵਿਵਾਦ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਿਸਾਨ ਅੰਦੋਲਨ ਕਾਰਨ ਭਾਜਪਾ ਉਮੀਦਵਾਰਾਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ । ਅਜਿਹੇ ਵਿੱਚ 2027 ਚੋਣਾਂ ਲਈ ਪੰਜਾਬ ਵਿੱਚ ਆਪਣੀ ਸਿਆਸੀ ਪਕੜ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਭਾਜਪਾ ਲਈ ਦੇਵ ਕੁਮਾਰ ਸ਼ਰਮਾ ਦਾ ਕਿਸਾਨ ਜਥੇਬੰਦੀਆਂ ਨਾਲ ਜੁੜਿਆ ਇਹ ਵਿਵਾਦ ਫਸਵੀਂ ਸਥਿਤੀ ਪੈਦਾ ਕਰ ਸਕਦਾ ਹੈ । ਭਾਜਪਾ ਆਗੂ ਨੇ ਮੰਗੀ ਮੁਆਫ਼ੀ, ਕਿਸਾਨਾਂ ਨੇ ਠੁਕਰਾਈ ਬਹਿਸ ਤੋਂ ਬਾਅਦ ਚੇਅਰਮੇਨ ਦੇਵ ਕੁਮਾਰ ਸ਼ਰਮਾ ਨੇ ਮੀਡੀਆ ਰਾਹੀਂ ਹੱਥ ਜੋੜ ਕੇ ਮੁਆਫ਼ੀ ਮੰਗੀ । ਉਨ੍ਹਾਂ ਕਿਹਾ ਕਿ ਉਹ ਨਸ਼ਾ ਵਿਰੋਧੀ ਮੁਹਿੰਮ ਦਾ ਸੱਦਾ ਦੇਣ ਗਏ ਸਨ , ਜਿੱਥੇ ਕੁਝ ਲੋਕਾਂ ਨੇ ਜਾਣਬੁੱਝ ਕੇ ਉਕਸਾਉਣ ਲਈ ਬਹਿਸ ਕਰਕੇ ਵੀਡੀਓ ਬਣਾਈ । ਖੁਦ ਨੂੰ ਕਿਸਾਨ ਦਾ ਪੁੱਤਰ ਦੱਸਦਿਆਂ ਉਨ੍ਹਾਂ ਕਿਸਾਨਾਂ ਵਿਚਕਾਰ ਜਾ ਕੇ ਮੁਆਫ਼ੀ ਮੰਗਣ ਦੀ ਗੱਲ ਵੀ ਕਹੀ । ਦੂਜੇ ਪਾਸੇ ਪਿੰਡ ਡੱਬਵਾਲੀ ਵਿੱਚ ਮੀਟਿੰਗ ਕਰਕੇ ਕਿਸਾਨ ਜਥੇਬੰਦੀਆਂ ਨੇ ਮੁਆਫ਼ੀ ਰੱਦ ਕਰ ਦਿੱਤੀ । ਕਿਸਾਨ ਆਗੂਆਂ ਨੇ ਕਿਹਾ ਕਿ ਫ਼ਸਲਾਂ ਦੇ ਭਾਅ ਤੇ ਖਾਦ ਵਰਗੇ ਜਾਇਜ਼ ਸਵਾਲਾਂ ਨੂੰ ਉਕਸਾਵਾ ਦੱਸਣਾ ਸ਼ਰਮਨਾਕ ਹੈ । ਉਨ੍ਹਾਂ ਕਿਸਾਨ ਯੂਨੀਅਨਾਂ ਖਿਲਾਫ਼ ਕੀਤੀਆਂ ਟਿੱਪਣੀਆਂ ਲਈ ਨਾਂ ਲੈ ਕੇ ਜਨਤਕ ਤੌਰ ‘ ਤੇ ਮੁਆਫ਼ੀ ਮੰਗਣ ਦੀ ਮੰਗ ਕੀਤੀ ਅਤੇ ਅਜਿਹਾ ਨਾ ਹੋਣ ‘ ਤੇ ਪਿੰਡਾਂ ਵਿੱਚ ਭਾਜਪਾ ਆਗੂਆਂ ਦੇ ਵਿਰੋਧ ਦੀ ਚਿਤਾਵਨੀ ਦਿੱਤੀ । ਨਾਲ ਹੀ ਮੈਰਾਥਨ ਵਿੱਚ ਪੁੱਜ ਕੇ ਵਿਰੋਧ ਦਰਜ ਕਰਵਾਉਣ ਦਾ ਐਲਾਨ ਕੀਤਾ ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਦਵਿੰਦਰ ਸਿੰਘ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਸਰਕਾਰੀ ਸਕੂਲ ਮੜ੍ਹ ਵਿਖੇ ਕਰਵਾਇਆ ਅਗਲੀ ਖ਼ਬਰ ਕਪਾਲ ਮੋਚਨ ਮੇਲੇ ਦੇ ਸੱਭਿਆਚਾਰਕ ਮੰਚ ’ਤੇ ਸੂਫ਼ੀ ਗਾਇਕੀ ਅਤੇ ਲੋਕ ਸੱਭਿਆਚਾਰ ਦਾ ਅਨੋਖਾ ਸੰਗਮ
Ad Position 24