18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਪੁਲਿਸ ਨੇ ਠੱਗੀ ਮਾਰਨ ਵਾਲੇ 4 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ

ਨਵੀਂ ਦਿੱਲੀ, 18 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਦੱਖਣੀ ਪੱਛਮੀ ਜ਼ਿਲ੍ਹੇ ਦੇ ਸਾਈਬਰ ਪੁਲਿਸ ਥਾਣੇ ਦੀ ਟੀਮ ਨੇ ਦਿੱਲੀ ਅਤੇ ਐਨ.

Ad Position 21
No active advertisement
ਅਜੀਤ ਡੈਸਕ 19-11-2026
ਨਵੀਂ ਦਿੱਲੀ, 18 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਦੱਖਣੀ ਪੱਛਮੀ ਜ਼ਿਲ੍ਹੇ ਦੇ ਸਾਈਬਰ ਪੁਲਿਸ ਥਾਣੇ ਦੀ ਟੀਮ ਨੇ ਦਿੱਲੀ ਅਤੇ ਐਨ. ਸੀ. ਆਰ. ਅਤੇ ਉੱਤਰ ਪ੍ਰਦੇਸ਼ ਵਿਚ ਸਰਗਰਮ ਸੰਗਠਿਤ ਇਕ ਅੰਤਰਰਾਜੀ ਸਾਈਬਰ ਧੋਖਾਧੜੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਹੈ ਅਤੇ ਇਸ ਮਾਮਲੇ ਵਿਚ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਲੋਕਾਂ ਨੂੰ ਜੀਵਨ ਬੀਮਾ ਪਾਲਿਸੀਆਂ ’ਤੇ ਕਰਜ਼ਾ ਦਿਵਾਉਣ ਦੇ ਬਹਾਨੇ ਠੱਗਦੇ ਸਨ। ਦਿੱਲੀ ਦੇ ਪਾਲਮ ਇਲਾਕੇ ਦੇ ਵਿਚ ਰਹਿਣ ਵਾਲੇ ਇਕ ਵਿਅਕਤੀ ਨੇ ਪੁਲਿਸ ਕੋਲ ਜੀਵਨ ਪਾਲਿਸੀ ਦੇ ਮਾਮਲੇ ਵਿਚ ਹੋਈ ਠੱਗੀ ਦੀ ਸ਼ਿਕਾਇਤ ਕੀਤੀ। ਇਸ ਮਾਮਲੇ ਪ੍ਰਤੀ ਇਕ ਟੀਮ ਬਣਾਈ ਗਈ, ਜਿਨ੍ਹਾਂ ਨੇ ਬੈਂਕਿੰਗ ਰਿਕਾਰਡਾਂ, ਵਿੱਤੀ ਲੈਣ ਦੇਣ, ਤਕਨੀਕੀ ਜਾਣਕਾਰੀ ਅਤੇ ਡਿਜੀਟਲ ਸਬੂਤਾਂ ਦਾ ਬਾਰੀਕੀ ਨਾਲ ਵਿਸ਼ਲੇਸ਼ਣ ਕੀਤਾ ਅਤੇ ਹੋਰ ਕਾਰਵਾਈ ਕਰਦੇ ਹੋਏ ਅਖੀਰ ਠੱਗੀ ਮਾਰਨ ਵਾਲਿਆਂ ਦਾ ਪਤਾ ਕਰਕੇ ਉਨ੍ਹਾਂ ਨੂੰ ਕਾਬੂ ਕਰ ਲਿਆ। ਇਨ੍ਹਾਂ ਦੇ ਨਾਂਅ ਤਾਰਿਫ਼ ਅਨਵਰ (34) ਉੱਤਰ ਪ੍ਰਦੇਸ਼, ਅੰਸਾਰ ਅਹਿਮਦ (47) ਨਿਵਾਸੀ ਰਾਮ ਕਾਲੋਨੀ ਦਿੱਲੀ, ਉਮੇਸ਼ਵਰ ਦਿਆਲ ਸ਼ਰਮਾ (36) ਨਿਵਾਸੀ ਉਸਮਾਨਪੁਰ ਕਰਤਾਰ ਨਗਰ ਦਿੱਲੀ ਹਨ। ਪੁਲਿਸ ਨੇ ਇਨ੍ਹਾਂ ਕੋਲੋਂ 6 ਮੋਬਾਈਲ ਫੋਨ, ਖਾਤਿਆਂ ਦੇ ਵੇਰਵੇ ਅਤੇ ਹੋਰ ਦਸਤਾਵੇਜ਼ ਫੜੇ ਹਨ। ਪੁਲਿਸ ਮਾਮਲਾ ਦਰਜ ਕਰਕੇਜਾਂਚ ਕਰਨ ਵਿਚ ਜੁਟੀ ਹੋਈ ਹੈ।
Ad Position 22
No active advertisement
ਪਿਛਲੀ ਖ਼ਬਰ ਬਾਰ ਵਿਚ ਗੋਲੀਆਂ ਚਲਾਉਣ ਵਾਲਿਆਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ ਅਗਲੀ ਖ਼ਬਰ ਸਕੂਲ ਫ਼ੀਸ ਦੇ ਕਰੋੜਾਂ ਦੇ ਗਬਨ ਮਾਮਲੇ ਵਿਚ ਇਕ ਹੋਰ ਮੁਲਜ਼ਮ ਗ੍ਰਿਫ਼ਤਾਰ
Ad Position 24