18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਜ਼ਿਲ੍ਹਾ ਪੱਧਰੀ ਲੇਖ ਲਿਖਣ ਅਤੇ ਕੁਇਜ਼ ਮੁਕਾਬਲੇ ਕਰਵਾਏ

ਯਮੁਨਾਨਗਰ, 18 ਨਵੰਬਰ (ਗੁਰਦਿਆਲ ਸਿੰਘ ਨਿਮਰ)- ਭਾਰਤ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਚੋਣ ਅਧਿਕਾਰੀ ਪ੍ਰੀਤੀ ਦੀ ਅਗਵਾਈ ਹੇਠ ਵੋਟਰਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਮਹਾਰਾਜਾ ਅਗਰਸੇਨ ਕਾਲਜ ਜਗਾਧਰੀ ਵਿਚ ਜ਼ਿਲ੍ਹੇ ਦੇ ਸਾਰੇ ਸਕੂਲਾਂ ਅਤੇ ਕਾਲਜਾਂ ਵਿਚ ਸਥਾਪਿਤ ਇਲੈਕਟੋਰਲ ਲਿਟਰੇਸੀ ਕਲੱਬਾਂ ਦੇ ਵਿਦਿਆਰਥੀਆਂ ਲਈ ਜ਼ਿਲ੍ਹਾ ਪੱਧਰ ‘ਤੇ ਲੇਖ ਲਿਖਣ ਅਤੇ ਕੁਇਜ਼ ਮੁਕਾਬਲੇ ਕਰਵਾਏ ਗਏ। ਇਸ ਮੌਕੇ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਚੋਣ ਅਫ਼ਸਰ ਪ੍ਰੀਤੀ ਨੇ ਦੱਸਿਆ ਕਿ ਇਹ ਮੁਕਾਬਲਾ ਹਰੇਕ ਵਿਧਾਨ ਸਭਾ ਹਲਕੇ ਵਿਚ ਜ਼ਿਲ੍ਹਾ ਪੱਧਰ ‘ਤੇ ਬਣਾਈ ਗਈ ਇਕ ਕਮੇਟੀ ਦੁਆਰਾ ਕਰਵਾਇਆ ਗਿਆ ਸੀ।

Ad Position 21
No active advertisement
ਜ਼ਿਲ੍ਹਾ ਪੱਧਰੀ ਲੇਖ ਲਿਖਣ ਮੁਕਾਬਲੇ ਵਿਚ ਹਿੱਸਾ ਲੈਂਦੇ ਹੋਏ ਵਿਦਿਆਰਥੀ। ਤਸਵੀਰ : ਨਿਮਰ 19-11-2026
ਯਮੁਨਾਨਗਰ, 18 ਨਵੰਬਰ (ਗੁਰਦਿਆਲ ਸਿੰਘ ਨਿਮਰ)- ਭਾਰਤ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਚੋਣ ਅਧਿਕਾਰੀ ਪ੍ਰੀਤੀ ਦੀ ਅਗਵਾਈ ਹੇਠ ਵੋਟਰਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਮਹਾਰਾਜਾ ਅਗਰਸੇਨ ਕਾਲਜ ਜਗਾਧਰੀ ਵਿਚ ਜ਼ਿਲ੍ਹੇ ਦੇ ਸਾਰੇ ਸਕੂਲਾਂ ਅਤੇ ਕਾਲਜਾਂ ਵਿਚ ਸਥਾਪਿਤ ਇਲੈਕਟੋਰਲ ਲਿਟਰੇਸੀ ਕਲੱਬਾਂ ਦੇ ਵਿਦਿਆਰਥੀਆਂ ਲਈ ਜ਼ਿਲ੍ਹਾ ਪੱਧਰ ‘ਤੇ ਲੇਖ ਲਿਖਣ ਅਤੇ ਕੁਇਜ਼ ਮੁਕਾਬਲੇ ਕਰਵਾਏ ਗਏ। ਇਸ ਮੌਕੇ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਚੋਣ ਅਫ਼ਸਰ ਪ੍ਰੀਤੀ ਨੇ ਦੱਸਿਆ ਕਿ ਇਹ ਮੁਕਾਬਲਾ ਹਰੇਕ ਵਿਧਾਨ ਸਭਾ ਹਲਕੇ ਵਿਚ ਜ਼ਿਲ੍ਹਾ ਪੱਧਰ ‘ਤੇ ਬਣਾਈ ਗਈ ਇਕ ਕਮੇਟੀ ਦੁਆਰਾ ਕਰਵਾਇਆ ਗਿਆ ਸੀ। ਇਨ੍ਹਾਂ ਮੁਕਾਬਲਿਆਂ ਵਿਚ ਲੇਖ ਲਿਖਣ ਅਤੇ ਕੁਇਜ਼ ਮੁਕਾਬਲਿਆਂ ਵਿਚੋਂ ਦਸ ਚੋਟੀ ਦੇ ਜੇਤੂਆਂ ਨੇ ਹਿੱਸਾ ਲਿਆ। ਡਿਪਟੀ ਕਮਿਸ਼ਨਰ ਪ੍ਰੀਤੀ ਨੇ ਦੱਸਿਆ ਕਿ ਇਸ ਕਮੇਟੀ ਨੇ ਜ਼ਿਲ੍ਹਾ ਪੱਧਰ ‘ਤੇ ਹਰੇਕ ਮੁਕਾਬਲੇ ਵਿਚੋਂ 10 ਚੋਟੀ ਦੇ ਜੇਤੂਆਂ ਦੀ ਚੋਣ ਕੀਤੀ, ਜਿਨ੍ਹਾਂ ਵਿਚ ਸੰਤ ਨਿਸ਼ਚਲ ਸਿੰਘ ਪਬਲਿਕ ਸਕੂਲ ਦੀ ਅੰਮ੍ਰਿਤ ਕੌਰ, ਜੀ. ਐਮ. ਐਸ. ਐਸ. ਐਸ. ਕੈਂਪ ਦੀ ਰਜਨੀ ਅਤੇ ਆਰਤੀ, ਜੀ. ਐਚ. ਐਸ. ਐਸ. ਅਮਦਲਪੁਰ ਤੋਂ ਇਸਰਾਣਾ, ਜੀ. ਜੀ. ਐਸ. ਐਸ. ਐਸ. ਤੋਂ ਤਮੰਨਿਆ ਫਰਹਤ, ਐਮ. ਐਲ. ਐਨ. ਕਾਲਜ ਤੋਂ ਇਕਰਾ ਹਸੀਬ, ਸਰਕਾਰੀ ਕਾਲਜ ਛਛਰੌਲੀ ਤੋਂ ਦੀਪ, ਹਿੰਦੂ ਕਾਲਜ ਗਰਲਜ਼ ਕਾਲਜ ਤੋਂ ਏ. ਆਹਦਵਾਲਾ, ਜਯੋਤੀਬਾ ਫੂਲੇ ਸਰਕਾਰੀ ਕਾਲਜ ਤੋਂ ਵਿਸ਼ਾਲ, ਸੰਤ ਨਿਸ਼ਚਲ ਸਿੰਘ ਪਬਲਿਕ ਸਕੂਲ ਤੋਂ ਜਸਗੁਣ ਕੌਰ ਅਤੇ ਦੇਵਾਂਸ਼ ਸਚਦੇਵਾ, ਜੀ. ਐਮ. ਐਸ. ਐਸ. ਐਸ. ਕੈਂਪ ਤੋਂ ਰੌਣਕ ਯਾਦਵ, ਜੀ. ਐਸ. ਐਸ. ਐਸ. ਸਾਬਾਪੁਰ ਤੋਂ ਆਰਤੀ, ਜੀ. ਐਸ. ਐਸ. ਐਸ. ਕੋਟ ਕਲਸੀਆ ਤੋਂ ਰਜ਼ੀਆ, ਸਰਕਾਰੀ ਕਾਲਜ ਆਹਦਵਾਲਾ ਤੋਂ ਸਰਵਜੀਤ ਕੌਰ, ਸਰਕਾਰੀ ਕਾਲਜ ਆਹਦਵਾਲਾ ਤੋਂ ਮਰਿਯਮ, ਕਾਲਜ ਤੋਂ ਅਭੈ ਮਲਿਕ, ਗੁਰੂ ਨਾਨਕ ਦੇਵ ਕਾਲਜ ਤੋਂ ਮਲਿਕ ਸਿੰਘ, ਡੀ. ਏ. ਵੀ. ਗਰਲਜ਼ ਕਾਲਜ ਯਮੁਨਾਨਗਰ ਅਤੇ ਜੀ. ਐਨ. ਜੀ. ਕਾਲਜ ਤੋਂ ਅਲੀਸ਼ਾ।
Ad Position 22
No active advertisement
ਪਿਛਲੀ ਖ਼ਬਰ ਬੇਘਰੇ ਲੋਕਾਂ ਨੂੰ ਠੰਢ ਤੋਂ ਬਚਾਉਣ ਲਈ ਵਾਟਰ ਪਰੂਫ ਟੈਂਟਾਂ ’ਚ ਰੱਖਿਆ ਜਾਵੇਗਾ ਅਗਲੀ ਖ਼ਬਰ ਯਮੁਨਾਨਗਰ ਵਿਚ 25 ਜਨਵਰੀ ਤੋਂ ਜਨਗਣਨਾ ਸ਼ੁਰੂ ਹੋਵੇਗੀ- ਡੀ. ਸੀ.
Ad Position 24