18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਅੰਤਰਰਾਸ਼ਟਰੀ ਵਪਾਰ ਮੇਲੇ ’ਚ ਵਿਦੇਸ਼ੀ ਸਟਾਲਾਂ ’ਤੇ ਲੋਕ ਕਰ ਰਹੇ ਨੇ ਖੂਬ ਖਰੀਦਦਾਰੀ

ਨਵੀਂ ਦਿੱਲੀ, 18 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਅੰਤਰਰਾਸ਼ਟਰੀ ਵਪਾਰ ਮੇਲੇ ਦੇ ਵਿਚ ਵੱਖ-ਵੱਖ ਹਾਲਾਂ ਦੇ ਅੰਦਰ ਰਾਜਾਂ ਦੇ ਮੰਡਪਾਂ ਨੂੰ ਖੂਬ ਸਜਾਇਆ ਗਿਆ ਹੈ ਅਤੇ ਹਰ ਰਾਜ ਦੇ ਲੋਕ ਗੀਤ, ਪਰੰਪਰਾ ਦਾ ਵੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 19-11-2026
ਨਵੀਂ ਦਿੱਲੀ, 18 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਅੰਤਰਰਾਸ਼ਟਰੀ ਵਪਾਰ ਮੇਲੇ ਦੇ ਵਿਚ ਵੱਖ-ਵੱਖ ਹਾਲਾਂ ਦੇ ਅੰਦਰ ਰਾਜਾਂ ਦੇ ਮੰਡਪਾਂ ਨੂੰ ਖੂਬ ਸਜਾਇਆ ਗਿਆ ਹੈ ਅਤੇ ਹਰ ਰਾਜ ਦੇ ਲੋਕ ਗੀਤ, ਪਰੰਪਰਾ ਦਾ ਵੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਵਿਦੇਸ਼ੀ ਸਟਾਲਾਂ ’ਤੇ ਖਾਸ ਕਰਕੇ ਲੋਕਾਂ ਦੀ ਭੀੜ ਲੱਗੀ ਹੋਈ ਹੈ ਜਿਥੋਂ ਕਿ ਲੋਕ ਸੁੱਕੇ ਮੇਵੇ, ਤਰ੍ਹਾਂ-ਤਰ੍ਹਾਂ ਦੀਆਂ ਰੰਗ ਬਿਰੰਗੀਆਂ ਲਾਈਟਾਂ, ਝੂੰਮਰ, ਕੱਪੜੇ, ਅਟੈਚੀ, ਬੈਗ, ਘਰੇਲੂ ਸਮਾਨ, ਮੇਕਅਪ ਦਾ ਸਮਾਨ, ਘਰ ਦੀ ਸਜਾਵਟ ਦਾ ਸਮਾਨ ਖੂਬ ਖਰੀਦ ਕਰ ਰਹੇ ਹਨ। ਥਾਈਲੈਂਡ, ਘਾਨਾ, ਨੇਪਾਲ, ਤੁਰਕੀ, ਸੰਯੁਕਤ ਅਰਬ ਅਮਰੀਰਾਤ, ਅਫਗਾਨਿਸਤਾਨ, ਹਾਂਗਕਾਂਗ ਅਤੇ ਹੋਰਨਾਂ ਵਿਦੇਸ਼ਾਂ ਦੇ ਸਟਾਲ ਵਿਸ਼ੇਸ਼ ਤੌਰ ’ਤੇ ਆਕਰਸ਼ਿਤ ਕਰ ਰਹੇ ਹਨ। ਸਭ ਤੋਂ ਜ਼ਿਆਦਾ ਵਿਕਰੀ ਸੁੱਕੇ ਮੇਵਿਆਂ ਦੀ ਹੋ ਰਹੀ ਹੈ। ਥਾਈਲੈਂਡ ਦੇ ਸਟਾਲ ਵਿਚ ਸਕਿਨ ਕੇਅਰ, ਮੇਕਅੱਪ ਤੇ ਹੋਰ ਉਤਪਾਦ ਪ੍ਰਦਰਸ਼ਿਤ ਹਨ। ਇਨ੍ਹਾਂ ਦੀ ਰੇਂਜ ਦੇ ਪ੍ਰਤੀ ਭਾਰਤੀ ਖਰੀਦਾਦਾਰਾਂ ਦੀ ਵਿਸ਼ੇਸ਼ ਰੁਚੀ ਵਿਖਾਈ ਦੇ ਰਹੀ ਹੈ। ਇਨ੍ਹਾਂ ਸਟਾਲਾਂ ਦੇ ਵਿਚ ਆਰਟੀਫੀਸ਼ੀਅਲ ਜਵੈਲਰੀ ਦਾ ਵੀ ਖੂਬ ਬੋਲਬਾਲਾ ਹੈ ਅਤੇ ਔਰਤਾਂ ਇਸ ਜਵੈਲਰੀ ਨੂੰ ਖੂਬ ਪਸੰਦ ਕਰ ਰਹੀਆਂ ਹਨ। ਉੱਤਰਾਖੰਡ ਮੰਡਪ ਦੇ ਵਿਚ ਇਥੋਂ ਦੇ ਪ੍ਰੰਪਰਿਕ ਨ੍ਰਿਤ ਦੀ ਖੂਬ ਪੇਸ਼ਕਾਰੀ ਹੋ ਰਹੀ ਹੈ ਅਤੇ ਇਸ ਦੇ ਵਿਚ ਵਜਾਇਆ ਜਾ ਰਿਹਾ ਸੰਗੀਤ ਦਿਲ ਨੂੰ ਭਾਉਂਦਾ ਹੈ। ਇਨ੍ਹਾਂ ਦੇ ਨ੍ਰਿਤ ਵਿਚ ਆਮ ਦਰਸ਼ਕ ਵੀ ਸ਼ਾਮਿਲ ਹੋ ਕੇ ਆਪਣਾ ਮਨੋਰੰਜਨ ਕਰਦੇ ਹਨ।
Ad Position 22
No active advertisement
ਪਿਛਲੀ ਖ਼ਬਰ ਯਮੁਨਾਨਗਰ ਵਿਚ 25 ਜਨਵਰੀ ਤੋਂ ਜਨਗਣਨਾ ਸ਼ੁਰੂ ਹੋਵੇਗੀ- ਡੀ. ਸੀ. ਅਗਲੀ ਖ਼ਬਰ ਗੱਡੀਆਂ ਚੋਰੀ ਕਰਨ ਵਾਲੇ ਤਿੰਨ ਚੋਰਾਂ ਨੂੰ ਪੁਲਿਸ ਨੇ ਕੀਤਾ ਕਾਬੂ
Ad Position 24