ਰਾਸ਼ਟਰੀ ਪੱਤਰਕਾਰਤਾ ਦਿਵਸ ਮੌਕੇ ਪੱਤਰਕਾਰਾਂ ਦੀਆਂ ਸਮੱਸਿਆਵਾਂ ’ਤੇ ਹੋਈ ਚਰਚਾ
ਸਿਰਸਾ, 16 ਨਵੰਬਰ (ਭੁਪਿੰਦਰ ਪੰਨੀਵਾਲੀਆ)- ਰਾਸ਼ਟਰੀ ਪੱਤਰਕਾਰਿਤਾ ਦਿਵਸ ਦੇ ਮੌਕੇ ’ਤੇ ਮੀਡੀਆ ਸੈਂਟਰ ’ਚ ਪ੍ਰੋਗਰਾਮ ਕੀਤਾ ਗਿਆ ਜਿਸ ਵਿੱਚ ਪੱਤਰਕਾਰਾਂ ਦੀਆਂ ਸਮੱਸਿਆਵਾਂ ’ਤੇ ਵਿਚਾਰਾਂ ਕੀਤੀਆਂ ਗਈਆਂ ਤੇ ਸਰਕਾਰ ਤੋਂ ਪੱਤਰਕਾਰਾਂ ਦੀਆਂ ਸਮੱਸਿਆਵਾਂ ਨੂੰ ਜਲਦ ਹੱਲ ਕਰਨ ਦੀ ਮੰਗ ਕੀਤੀ ਗਈ। ਜ਼ਿਲ੍ਹੇ ਦੇ ਸੀਨੀਅਰ ਪੱਤਰਕਾਰਾਂ ਨੇ ਰਾਸ਼ਟਰੀ ਪੱਤਰਕਾਰਿਤਾ ਦਿਵਸ ਪੱਤਰਕਾਰੀ ਦੇ ਸ਼ਾਨਦਾਰ ਇਤਿਹਾਸ, ਇਸਦੀ ਮੌਜੂਦਾ ਸਥਿਤੀ, ਸਮਾਜਿਕ ਸਰੋਕਾਰਾਂ ਅਤੇ ਪੱਤਰਕਾਰਾਂ ਦੀਆਂ ਜ਼ਿੰਮੇਵਾਰੀਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ।
ਸਿਰਸਾ, 16 ਨਵੰਬਰ (ਭੁਪਿੰਦਰ ਪੰਨੀਵਾਲੀਆ)- ਰਾਸ਼ਟਰੀ ਪੱਤਰਕਾਰਿਤਾ ਦਿਵਸ ਦੇ ਮੌਕੇ ’ਤੇ ਮੀਡੀਆ ਸੈਂਟਰ ’ਚ ਪ੍ਰੋਗਰਾਮ ਕੀਤਾ ਗਿਆ ਜਿਸ ਵਿੱਚ ਪੱਤਰਕਾਰਾਂ ਦੀਆਂ ਸਮੱਸਿਆਵਾਂ ’ਤੇ ਵਿਚਾਰਾਂ ਕੀਤੀਆਂ ਗਈਆਂ ਤੇ ਸਰਕਾਰ ਤੋਂ ਪੱਤਰਕਾਰਾਂ ਦੀਆਂ ਸਮੱਸਿਆਵਾਂ ਨੂੰ ਜਲਦ ਹੱਲ ਕਰਨ ਦੀ ਮੰਗ ਕੀਤੀ ਗਈ। ਜ਼ਿਲ੍ਹੇ ਦੇ ਸੀਨੀਅਰ ਪੱਤਰਕਾਰਾਂ ਨੇ ਰਾਸ਼ਟਰੀ ਪੱਤਰਕਾਰਿਤਾ ਦਿਵਸ ਪੱਤਰਕਾਰੀ ਦੇ ਸ਼ਾਨਦਾਰ ਇਤਿਹਾਸ, ਇਸਦੀ ਮੌਜੂਦਾ ਸਥਿਤੀ, ਸਮਾਜਿਕ ਸਰੋਕਾਰਾਂ ਅਤੇ ਪੱਤਰਕਾਰਾਂ ਦੀਆਂ ਜ਼ਿੰਮੇਵਾਰੀਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ।ਸੀਨੀਅਰ ਪੱਤਰਕਾਰ ਆਰ.ਕੇ. ਭਾਰਦਵਾਜ ਨੇ ਰਾਸ਼ਟਰੀ ਪੱਤਰਕਾਰ ਦਿਵਸ ਦੇ ਮਹੱਤਵ ਅਤੇ ਇਤਿਹਾਸ ’ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਪੱਤਰਕਾਰੀ ਦਾ ਇਤਿਹਾਸ ਸੰਘਰਸ਼, ਹਿੰਮਤ, ਜਨਤਕ ਜਾਗ੍ਰਿਤੀ ਅਤੇ ਸਮਾਜਿਕ ਤਬਦੀਲੀ ਦੀ ਇੱਕ ਪ੍ਰੇਰਨਾਦਾਇਕ ਗਾਥਾ ਰਹੀ ਹੈ। ਪੱਤਰਕਾਰਾਂ ਨੇ ਦੇਸ਼ ਦੀ ਆਜ਼ਾਦੀ ਦੀ ਲਹਿਰ ਤੋਂ ਲੈ ਕੇ ਲੋਕਤੰਤਰੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਤੱਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰ ਆਮ ਲੋਕਾਂ ਦੀ ਆਵਾਜ਼ ਨੂੰ ਚੁੱਕਦੇ ਹਨ ਅਤੇ ਸਮਾਜ ਦੀਆਂ ਸਮੱਸਿਆਵਾਂ, ਉਮੀਦਾਂ ਅਤੇ ਜ਼ਰੂਰਤਾਂ ਨੂੰ ਸਰਕਾਰ ਅਤੇ ਪ੍ਰਸ਼ਾਸਨ ਤੱਕ ਪਹੁੰਚਾਉਂਦੇ ਹਨ। ਪੱਤਰਕਾਰੀ ਸਿਰਫ਼ ਖ਼ਬਰਾਂ ਦੇ ਸੰਗ੍ਰਹਿ ਅਤੇ ਪ੍ਰਕਾਸ਼ਨ ਤੱਕ ਹੀ ਸੀਮਿਤ ਨਹੀਂ ਹੈ ਇਹ ਸਮਾਜ ਪ੍ਰਤੀ ਜਵਾਬਦੇਹੀ ਬਣਾਈ ਰੱਖਣ ਲਈ ਇੱਕ ਮਹੱਤਵਪੂਰਨ ਮਾਧਿਅਮ ਵੀ ਹੈ। ਉਨ੍ਹਾਂ ਨੇ ਪੱਤਰਕਾਰਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਜਿਕਰ ਕਰਦਿਆਂ ਕਿਹਾ ਕਿ ਸਰਕਾਰ ਪੱਤਰਕਾਰਾਂ ਦੀਆਂ ਸਮੱਸਿਆਵਾਂ ਨੂੰ ਜਲਦੀ ਹੱਲ ਕਰੇ ਤੇ ਸਾਰੇ ਪੱਤਰਕਾਰਾਂ ਨੂੰ ਕੈਸ਼ਲੈਸ ਸਿਹਤ ਸੁਵਿਧਾ ਮੁਹੱਈਆ ਕਰਵਾਏ। ਇਸ ਮੌਕੇ ’ਤੇ ਸੀਨੀਅਰ ਪੱਤਰਕਾਰ ਆਰ.ਕੇ. ਭਾਰਦਵਾਜ ਤੋਂ ਇਲਾਵਾ ਪ੍ਰਭੂ ਦਿਆਲ, ਨਵਦੀਪ ਸੇਤੀਆ, ਵਿਕਾਸ ਤਨੇਜਾ , ਮੁਖਤਿਆਰ ਸਿੰਘ ਹੈਪੀ, ਨੀਰਜ ਸ਼ਰਮਾ, ਕੁਲਦੀਪ ਜਾਂਗੜਾ ਅਤੇ ਦਿਨੇਸ਼ ਘਨਘਸ ਸਮੇਤ ਕਈ ਪੱਤਰਕਾਰ ਮੌਜੂਦ ਸਨ।