ਨਵੀਂ ਪੀੜ੍ਹੀ ਨੂੰ ਦਿੱਲੀ ਦੀ ਇਤਿਹਾਸਕ ਅਤੇ ਸੰਸਕ੍ਰਿਤਕ ਵਿਰਾਸਤ ਨਾਲ ਜੋੜਨ ਲਈ 19 ਨੂੰ ਸ਼ੁਰੂ ਹੋਵੇਗੀ ਹੈਰੀਟੇਜ ਵਾਕ
ਨਵੀਂ ਦਿੱਲੀ 16 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਵਿਚ ਸਥਿਤ ਇਤਿਹਾਸਕ ਸਮਾਰਕਾਂ ਅਤੇ ਕਲਾ-ਸੰਸਕ੍ਰਿਤੀ ਦੇ ਨਾਲ ਦਿੱਲੀ ਦੇ ਲੋਕਾਂ ਨੂੰ ਜੋੜਨ ਦੇ ਲਈ ਡੀ.
ਨਵੀਂ ਦਿੱਲੀ 16 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਵਿਚ ਸਥਿਤ ਇਤਿਹਾਸਕ ਸਮਾਰਕਾਂ ਅਤੇ ਕਲਾ-ਸੰਸਕ੍ਰਿਤੀ ਦੇ ਨਾਲ ਦਿੱਲੀ ਦੇ ਲੋਕਾਂ ਨੂੰ ਜੋੜਨ ਦੇ ਲਈ ਡੀ.ਡੀ.ਏ. (ਦਿੱਲੀ ਡਿਵੈਲਪਮੈਂਟ ਅਥਾਰਟੀ) 19 ਨਵੰਬਰ ਤੋਂ 21 ਨਵੰਬਰ ਤੱਕ ਵਰਲਡ ਹੈਰੀਟੇਜ ਵੀਕ ਦਾ ਆਯੋਜਨ ਕਰ ਰਿਹਾ ਹੈ। ਇਸ ਦੇ ਵਿਚ ਹੌਜ਼ ਖਾਸ ਡੀਅਰ ਪਾਰਕ, ਮਹਿਰੋਲੀ ਪਾਰਕ ਅਤੇ ਕੋਰੋਨੇਸ਼ਨ ਪਾਰਕ ਦੇ ਵਿਚ ਵੱਖ-ਵੱਖ ਪ੍ਰੋਗਰਾਮ ਕੀਤੇ ਜਾਣਗੇ। ਜਿਸ ਦੇ ਵਿਚ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿਦਿਆਰਥੀ ਸ਼ਾਮਿਲ ਹੋਣਗੇ ਅਤੇ ਹੈਰੀਟੇਜ ਵਾਕ ਦੇ ਨਾਲ ਸੱਭਿਆਚਾਰਕ ਪ੍ਰੋਗਰਾਮ, ਬਲਾਕ ਪ੍ਰਿੰਟਿੰਗ ਅਤੇ ਕੈਲੀਗ੍ਰਾਫ਼ੀ ਵਰਕਸ਼ਾਪ ਵੀ ਹੋਵੇਗੀ। ਇਹ ਪ੍ਰੋਗਰਾਮ ਪੀ.ਐਮ. ਦੇ ‘‘ਵਿਕਾਸ ਵੀ ਵਿਰਾਸਤ ਵੀ’’ ਵਿਜ਼ਨ ਅਤੇ ਦਿੱਲੀ ਦੇ ਐਲ.ਜੀ. ਦੇ ਨਿਰਦੇਸ਼ਾਂ ਅਧੀਨ ਕੀਤਾ ਜਾ ਰਿਹਾ ਹੈ ਇਸ ਦਾ ਉਦੇਸ਼ ਨਵੀਂ ਪੀੜ੍ਹੀ ਨੂੰ ਦਿੱਲੀ ਦੀ ਇਤਿਹਾਸਕ ਅਤੇ ਸੰਸਕ੍ਰਿਤਕ ਵਿਰਾਸਤ ਦੇ ਨਾਲ ਜੋੜਨਾ ਹੈ।