ਨਿੱਜੀ ਦੁਸ਼ਮਣੀ ਕਾਰਨ 19 ਸਾਲ ਦੇ ਨੌਜਵਾਨ ਦਾ ਕੀਤਾ ਕਤਲ
ਨਵੀਂ ਦਿੱਲੀ, 10 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਕੇਂਦਰੀ ਜ਼ਿਲ੍ਹੇ ਦੇ ਥਾਣਾ ਪ੍ਰਸ਼ਾਦ ਨਗਰ ਦਿੱਲੀ ਦੀ ਪੁਲਿਸ ਨੇ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਨੇ ਇਕ 19 ਸਾਲ ਦੇ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕੀਤਾ ਸੀ।
ਨਵੀਂ ਦਿੱਲੀ, 10 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਕੇਂਦਰੀ ਜ਼ਿਲ੍ਹੇ ਦੇ ਥਾਣਾ ਪ੍ਰਸ਼ਾਦ ਨਗਰ ਦਿੱਲੀ ਦੀ ਪੁਲਿਸ ਨੇ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਨੇ ਇਕ 19 ਸਾਲ ਦੇ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕੀਤਾ ਸੀ। ਮਰਨ ਵਾਲਾ ਵਿਅਕਤੀ ਕਰੋਲ ਬਾਗ ਦਾ ਰਹਿਣ ਵਾਲਾ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਕਾਰਵਾਈ ਵੀ ਸ਼ੁਰੂ ਕਰ ਦਿੱਤੀ। ਇਸ ਮਾਮਲੇ ਪ੍ਰਤੀ ਪੁਲਿਸ ਨੇ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਵੇਖੀ ਅਤੇ ਪੁਲਿਸ ਨੂੰ ਕਾਤਲਾਂ ਦਾ ਸੁਰਾਗ ਮਿਲ ਗਿਆ। ਪੁਲਿਸ ਵਲੋਂ ਕੀਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ਦੀ ਨਿੱਜੀ ਦੁਸ਼ਮਣੀ ਸੀ, ਜੋ ਪੁਲਿਸ ਵਲੋਂ ਫੜੇ ਗਏ ਹਨ ਉਨ੍ਹਾਂ ਦਾ ਨਾਂਅ ਕੁਨਾਲ (25) ਵਾਸੀ ਕਰੋਲ ਬਾਗ ਦਿੱਲੀ ਅਤੇ ਪਿਊਸ਼ ਉਰਫ ਮੈਂਟਲ (22) ਨਿਵਾਸੀ ਸ਼ਾਹਪੁਰਾ, ਤਿਲਕ ਨਗਰ, ਦਿੱਲੀ ਹੈ। ਪੁਲਿਸ ਨੂੰ ਇਹ ਵੀ ਪਤਾ ਲੱਗਾ ਹੈ ਕਿ ਮ੍ਰਿਤਕ ਅਤੇ ਦੋਸ਼ੀ ਕੁਨਾਲ ਦੀ ਪਤਨੀ ਪਿਛਲੇ ਤਕਰੀਬਨ ਤਿੰਨ ਮਹੀਨਿਆਂ ਤੋਂ ਇਕੱਠੇ ਰਹਿ ਰਹੇ ਸਨ, ਜਿਸ ਕਾਰਨ ਕੁਨਾਲ ਅਤੇ ਮ੍ਰਿਤਕ ਵਿਚਕਾਰ ਨਿੱਜੀ ਦੁਸ਼ਮਣੀ ਪੈਦਾ ਹੋ ਗਈ ਸੀ। ਪੁਲਿਸ ਇਸ ਮਾਮਲੇ ਪ੍ਰਤੀ ਸਬੂਤ ਇਕੱਠੇ ਕਰ ਰਹੀ ਹੈ, ਤਾਂ ਕਿ ਅਗਲੀ ਕਾਰਵਾਈ ਕੀਤੀ ਜਾ ਸਕੇ।