10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਪੁਲਿਸ ਨੇ ਫੜੇ 12 ਜੂਏਬਾਜ਼, ਲੱਖਾਂ ਰੁਪਏ ਦੀ ਨਕਦੀ ਕਬਜ਼ੇ ’ਚ ਲਈ

ਨਵੀਂ ਦਿੱਲੀ, 10 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਦੱਖਣੀ ਜ਼ਿਲ੍ਹੇ ਦੀ ਏ.

Ad Position 21
No active advertisement
ਅਜੀਤ ਡੈਸਕ 11-11-2026
ਨਵੀਂ ਦਿੱਲੀ, 10 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਦੱਖਣੀ ਜ਼ਿਲ੍ਹੇ ਦੀ ਏ.ਏ.ਟੀ.ਐਸ. ਦੀ ਟੀਮ ਨੇ ਸੰਗਮ ਵਿਹਾਰ ਵਿਚ ਇਕ ਜੂਏ ਦੇ ਅੱਡੇ ਦਾ ਪਰਦਾਫਾਸ਼ ਕੀਤਾ ਹੈ ਅਤੇ 12 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਕੋਲੋਂ 1.03.500 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਇਨ੍ਹਾਂ ਜੁਆਰੀਆਂ ਦੇ ਨਾਂਅ ਮਨੋਜ (38) ਤੁਗਲਕਾਬਾਦ ਦਿੱਲੀ, ਰਾਜਿੰਦਰ (38) ਸੰਗਮ ਵਿਹਾਰ ਦਿੱਲੀ, ਹਰਦੇਸ਼ ਕੁਮਾਰ (44) ਸੰਗਮ ਵਿਹਾਰ ਦਿੱਲੀ, ਵਿਜੈ (43) ਮਦਨਪੁਰਖਾਦਰ, ਜੇ.ਜੇ. ਕਾਲੋਨੀ ਦਿੱਲੀ, ਰਾਮਕੇਸ਼ (72) ਸੰਗਮ ਵਿਹਾਰ ਦਿੱਲੀ, ਰਾਜ ਕੁਮਾਰ (59) ਦੁਰਗਾ ਵਿਹਾਰ ਨਵੀਂ ਦਿੱਲੀ, ਸੰਤੋਸ਼ ਕੁਮਾਰ ਗੁਪਤਾ (50) ਸੰਗਮ ਵਿਹਾਰ ਦਿੱਲੀ, ਅਮਿਤ ਗੁਪਤਾ (31) ਸੰਗਮ ਵਿਹਾਰ ਦਿੱਲੀ, ਰਾਹੁਲ ਰਾਠੌਰ (31) ਸਾਂਕੇਤ ਦਿੱਲੀ, ਮਾਧਵ ਮੰਗਲ (36) ਸੰਗਮ ਵਿਹਾਰ ਦਿੱਲੀ ਅਤੇ ਜਤਿੰਦਰ ਸਿੰਘ (38) ਦਿਉਲੀ, ਨਵੀਂ ਦਿੱਲੀ ਹਨ। ਇਨ੍ਹਾਂ ਜੂਏਬਾਜ਼ਾਂ ਪ੍ਰਤੀ ਪੁਲਿਸ ਨੂੰ ਇਕ ਗੁਪਤ ਸੂਚਨਾ ਮਿਲੀ ਸੀ ਜਿਸ ਦੇ ਆਧਾਰ ’ਤੇ ਪੁਲਿਸ ਨੇ ਸੰਗਮ ਵਿਹਾਰ ਸਥਿਤ ਅਸਬਲ ਮੰਦਰ ਦੇ ਨਜ਼ਦੀਕ ਅਚਾਨਕ ਉਸ ਸਮੇਂ ਛਾਪਾ ਮਾਰਿਆ ਜਦੋਂ ਉਹ ਜੂਆ ਖੇਡ ਰਹੇ ਸਨ। ਪੁਲਿਸ ਨੇ ਇਨ੍ਹਾਂ ਕੋਲੋਂ ਨਕਦੀ ਤੇ ਤਾਸ਼ ਫੜੀ ਹੈ। ਪੁਲਿਸ ਇਨ੍ਹਾਂ ਤੋਂ ਪੁੱਛ-ਪੜਤਾਲ ਕਰ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਦਿੱਲੀ ਦੇ ਲਾਲ ਕਿਲ੍ਹੇ ਅਤੇ ਆਸਪਾਸ ਦੀ ਸੁਰੱਖਿਆ ਲਈ ਭਾਰੀ ਫੋਰਸ ਤਾਇਨਾਤ ਅਗਲੀ ਖ਼ਬਰ ਨਿੱਜੀ ਦੁਸ਼ਮਣੀ ਕਾਰਨ 19 ਸਾਲ ਦੇ ਨੌਜਵਾਨ ਦਾ ਕੀਤਾ ਕਤਲ
Ad Position 24