07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਸਰਕਾਰੀ ਸਕੂਲ ਚੱਕ ਸੈਦੋ ਕੇ ਵਿਖੇ ਰਾਸ਼ਟਰੀ ਲੀਗਲ ਸਰਵਿਸ ਡੇ ਪ੍ਰੋਗਰਾਮ ਦਾ ਆਯੋਜਨ

ਜਲਾਲਾਬਾਦ,7 ਨਵੰਬਰ (ਕਰਨ ਚੁਚਰਾ)-ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਚੱਕ ਸੈਦੋ ਕੇ ਵਿਖੇ ਰਾਸ਼ਟਰੀ ਲੀਗਲ ਸਰਵਿਸਿਸ ਡੇ ਤਹਿਤ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਸ੍ਰੀਮਤੀ ਅਨੀਤਾ ਰਾਣੀ ਨੇ ਦੱਸਿਆ ਬਲਜਿੰਦਰ ਸਿੰਘ ਚੇਅਰਮੈਨ ਡੀ.

Ad Position 21
No active advertisement
ਅਜੀਤ ਡੈਸਕ 08-11-2026
ਜਲਾਲਾਬਾਦ,7 ਨਵੰਬਰ (ਕਰਨ ਚੁਚਰਾ)-ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਚੱਕ ਸੈਦੋ ਕੇ ਵਿਖੇ ਰਾਸ਼ਟਰੀ ਲੀਗਲ ਸਰਵਿਸਿਸ ਡੇ ਤਹਿਤ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਸ੍ਰੀਮਤੀ ਅਨੀਤਾ ਰਾਣੀ ਨੇ ਦੱਸਿਆ ਬਲਜਿੰਦਰ ਸਿੰਘ ਚੇਅਰਮੈਨ ਡੀ.ਐਲ.ਐਸ ਏ ਕਮ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਅਤੇ ਮੈਡਮ ਰੁਚੀ ਸਵਪਨ ਸ਼ਰਮਾ ਐਡਵੋਕੇਟ ਕਮ ਸੈਕਰੇਟਰੀ ਡੀ.ਐਲ.ਐੱਸ.ਏ ਫ਼ਾਜ਼ਿਲਕਾ ਐਡਵੋਕੇਟ ਭਾਰਤ ਛਾਬੜਾ ਅਤੇ ਹਰੀਸ਼ ਕੁਮਾਰ ਸਕੂਲ ਵਿਚ ਆਏ ਅਤੇ ਇਕ ਸੈਮੀਨਾਰ ਤਹਿਤ ਵਿਦਿਆਰਥੀਆਂ ਨੂੰ ਲੀਗਲ ਸਰਵਿਸਿਸ ਸਬੰਧੀ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਇਹ ਸੈਮੀਨਾਰ ਦਾ ਮੁੱਖ ਮੰਤਵ ਗ਼ਰੀਬ ਅਤੇ ਮਜ਼ਲੂਮ ਲੋਕਾਂ ਨੂੰ ਕਾਨੂੰਨੀ ਸਹਾਇਤਾ ਪ੍ਰਦਾਨ ਕਰਨਾ ਸੀ। ਪ੍ਰਿੰਸੀਪਲ ਮੈਡਮ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਬਹੁਤ ਵੱਧ ਚੜ ਕੇ ਇਸ ਸੈਮੀਨਾਰ ਵਿਚ ਹਿੱਸਾ ਲਿਆ ਅਤੇ ਉਨ੍ਹਾਂ ਦੇ ਮਨ ਵਿਚ ਜੋ ਵੀ ਕਾਨੂੰਨੀ ਵਿਚਾਰ ਸਨ ਆਏ ਹੋਏ ਮੁੱਖ ਮਹਿਮਾਨਾਂ ਨਾਲ ਉਨ੍ਹਾਂ ਨੇ ਸਾਂਝੇ ਕੀਤੇ। ਇਸ ਮੌਕੇ ਲੈਕਚਰਾਰ ਸ੍ਰੀਮਤੀ ਵੈਸ਼ਾਲੀ ਐੱਸ.ਐੱਸ ਅਧਿਆਪਕਾ ਸ੍ਰੀਮਤੀ ਸੋਨੀਆ ਅਤੇ ਡੀ.ਪੀ ਲਖਵਿੰਦਰ ਸਿੰਘ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ ਕਰਵਾਇਆ ਅਗਲੀ ਖ਼ਬਰ ਤਿਉਹਾਰੀ ਸੀਜ਼ਨ ਨੂੰ ਮੁੱਖ ਰੱਖਦਿਆਂ ਸਿਹਤ ਵਿਭਾਗ ਵਲੋਂ ਫ਼ਾਜ਼ਿਲਕਾ ਦੇ ਬਾਜ਼ਾਰਾਂ ’ਚ ਕਰਵਾਈ ਗਈ ਫੌਗਿੰਗ
Ad Position 24