ਸੱਤਿਅਮ ਇੰਸਟੀਟਿਊਟ ਵਿਖੇ ਦੀਵਾਲੀ ਦੇ ਤਿਉਹਾਰ ਨੂੰ ਸਮਰਪਿਤ ਵਿਸ਼ੇਸ਼ ਪ੍ਰਦਰਸ਼ਨੀ
ਨਕੋਦਰ, 7 ਨਵੰਬਰ (ਤਿਲਕ ਰਾਜ ਸ਼ਰਮਾ)-ਸਥਾਨਕ ਸੱਤਿਅਮ ਇੰਸਟੀਟਿਊਟ ਆਫ਼ ਮੈਨੇਜਮੈਂਟ ਐਂਡ ਟੈਕਨੋਲੋਜੀ, ਨਕੋਦਰ ਵਿਖੇ ਦੀਵਾਲੀ ਦੇ ਪਵਿੱਤਰ ਤਿਉਹਾਰ ਦੇ ਮੌਕੇ ’ਤੇ ਵਿਦਿਆਰਥੀਆਂ ਦੀ ਰਚਨਾਤਮਕਤਾ ਤੇ ਕਲਾਤਮਕ ਪ੍ਰਤਿਭਾ ਨੂੰ ਉਜਾਗਰ ਕਰਨ ਦੇ ਉਦੇਸ਼ ਨਾਲ ਵਿਸ਼ੇਸ਼ ਸਮਾਗਮਾਂ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਫੈਸ਼ਨ ਡਿਜ਼ਾਈਨ ਵਿਭਾਗ ਵਲੋਂ ਦੀਵਾਲੀ ਥੀਮ ’ਤੇ ਅਧਾਰਿਤ ਹਸਤਕਲਾ ਪ੍ਰਦਰਸ਼ਨੀ ਲਗਾਈ ਗਈ।
ਨਕੋਦਰ, 7 ਨਵੰਬਰ (ਤਿਲਕ ਰਾਜ ਸ਼ਰਮਾ)-ਸਥਾਨਕ ਸੱਤਿਅਮ ਇੰਸਟੀਟਿਊਟ ਆਫ਼ ਮੈਨੇਜਮੈਂਟ ਐਂਡ ਟੈਕਨੋਲੋਜੀ, ਨਕੋਦਰ ਵਿਖੇ ਦੀਵਾਲੀ ਦੇ ਪਵਿੱਤਰ ਤਿਉਹਾਰ ਦੇ ਮੌਕੇ ’ਤੇ ਵਿਦਿਆਰਥੀਆਂ ਦੀ ਰਚਨਾਤਮਕਤਾ ਤੇ ਕਲਾਤਮਕ ਪ੍ਰਤਿਭਾ ਨੂੰ ਉਜਾਗਰ ਕਰਨ ਦੇ ਉਦੇਸ਼ ਨਾਲ ਵਿਸ਼ੇਸ਼ ਸਮਾਗਮਾਂ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਫੈਸ਼ਨ ਡਿਜ਼ਾਈਨ ਵਿਭਾਗ ਵਲੋਂ ਦੀਵਾਲੀ ਥੀਮ ’ਤੇ ਅਧਾਰਿਤ ਹਸਤਕਲਾ ਪ੍ਰਦਰਸ਼ਨੀ ਲਗਾਈ ਗਈ। ਜਿਸ ’ਚ ਵਿਦਿਆਰਥੀਆਂ ਵਲੋਂ ਆਪਣੇ ਹੱਥਾਂ ਨਾਲ ਤਿਆਰ ਕੀਤੀਆਂ ਵਸਤੂਆਂ ਜਿਵੇਂ ਬੰਦਨਵਾਰ (ਤੋਰਨ), ਜੂਟ ਦੇ ਥੈਲੇ, ਸਜਾਵਟੀ ਬੋਤਲਾਂ, ਤਸਵੀਰਾਂ ਦੇ ਫਰੇਮ, ਬੰਨ੍ਹਣੀ ਰੰਗਾਈ ਵਾਲੇ ਦੁਪੱਟੇ, ਖਾਕਾ ਛਪਾਈ, ਠੱਪਾ ਛਪਾਈ, ਹੱਥੀਂ ਚਿੱਤਰਕਾਰੀ, ਛੋਟੇ ਪਰਸ, ਵਾਲਾਂ ਦੀਆਂ ਸਜਾਵਟੀ ਵਸਤੂਆਂ ਅਤੇ ਚਾਬੀ-ਛੱਲੇ ਨੂੰ ਪ੍ਰਦਰਸ਼ਿਤ ਕੀਤਾ ਗਿਆ। ਇਸ ਦੇ ਨਾਲ ਹੀ ਬਿਊਟੀ ਥੈਰੇਪੀ ਤੇ ਐਸਥੈਟਿਕਸ ਵਿਭਾਗ ਵਲੋਂ ਮਹਿੰਦੀ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਜਿਸ ’ਚ ਵਿਭਾਗ ਦੀਆਂ ਵਿਦਿਆਰਥਣਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਇੱਕ-ਦੂਜੇ ਨੂੰ ਮਹਿੰਦੀ ਲਗਾ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਤੀਜੇ ਪਾਸੇ ਪ੍ਰਬੰਧਨ ਵਿਭਾਗ, ਬੀ.ਕਾਮ ਤੇ ਹੋਟਲ ਪ੍ਰਬੰਧਨ ਵਿਭਾਗ ਵਲੋਂ ਰੰਗੋਲੀ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਜਿਸ ’ਚ ਵਿਦਿਆਰਥੀਆਂ ਨੇ ਰੰਗਾਂ ਨਾਲ ਸੁੰਦਰ ਤੇ ਆਕਰਸ਼ਕ ਰੰਗੋਲੀਆਂ ਬਣਾ ਕੇ ਦੀਵਾਲੀ ਦੇ ਤਿਉਹਾਰ ਦੀ ਖੁਸ਼ੀ ਨੂੰ ਦੁੱਗਣਾ ਕਰ ਦਿੱਤਾ। ਸਾਰੇ ਮੁਕਾਬਲਿਆਂ ਦੇ ਅੰਤ ’ਚ ਐਮ.ਡੀ. ਸ਼ਿਵਮ ਸ਼ਰਮਾ ਵਲੋਂ ਜੇਤੂ ਵਿਦਿਆਰਥੀਆਂ ਦੀ ਚੋਣ ਕਰਕੇ ਪਹਿਲਾ, ਦੂਜਾ ਤੇ ਤੀਜਾ ਸਥਾਨ ਐਲਾਨਿਆ ਗਿਆ ਤੇ ਉਨ੍ਹਾਂ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਚੇਅਰਮੈਨ ਵਿਪਨ ਸ਼ਰਮਾ, ਚੇਅਰਪਰਸਨ ਮੈਡਮ ਜਯੋਤੀ ਸ਼ਰਮਾ, ਐਮ.ਡੀ. ਸ਼ਿਵਮ ਸ਼ਰਮਾ, ਕਾਲਜ ਦੇ ਪ੍ਰਿੰਸੀਪਲ ਰਾਸ਼ਿਦ ਹਾਮਿਦ ਅਤੇ ਇੰਡੋ-ਸਵਿਸ ਇੰਟਰਨੈਸ਼ਨਲ ਸਕੂਲ ਦੇ ਪ੍ਰਿੰਸੀਪਲ ਪੰਕਜ ਸ਼ਰਮਾ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।