ਲੋਕ ਇਸ ਵਾਰ ਗ੍ਰੀਨ ਦਿਵਾਲੀ ਮਨਾਉਣ-ਪਵਾਰ
ਜਮਸ਼ੇਰ ਖ਼ਾਸ, 7 ਨਵੰਬਰ (ਹਰਵਿੰਦਰ ਕੁਮਾਰ)- ਜਲੰਧਰ ਛਾਉਣੀ ਦੇ ਉੱਘੇ ਖੇਡ ਪ੍ਰਮੋਟਰ, ਵਾਤਾਵਰਨ ਪ੍ਰੇਮੀ, ਸਮਾਜ ਸੇਵੀ ਤੇ ਹਰਮਨ ਪਿਆਰੇ ਸਰਦਾਰ ਰਵਿੰਦਰ ਸਿੰਘ ਪਵਾਰ ਨੇ ਇਲਾਕੇ ਦੇ ਸਮੂਹ ਲੋਕਾਂ ਨੂੰ ਅਪੀਲ ਕਰਦਿਆਂ ਆਖਿਆ ਕਿ ਲੋਕ ਇਸ ਵਾਰ ਗ੍ਰੀਨ ਦਿਵਾਲੀ ਮਨਾਉਣ। ਉਨ੍ਹਾਂ ਕਿਹਾ ਕਿ ਦਿਵਾਲੀ ਮੌਕੇ ਪਟਾਕਿਆਂ ਤੋਂ ਨਿਕਲਣ ਵਾਲਾ ਜ਼ਹਿਰੀਲਾ ਧੂੰਆਂ ਸਾਫ ਹਵਾ ਨੂੰ ਪ੍ਰਦੂਸ਼ਿਤ ਕਰਕੇ ਕਈ ਬਿਮਾਰੀਆਂ ਤੋਂ ਪੀੜਤ ਲੋਕਾਂ ਲਈ ਗੰਭੀਰ ਸਮੱਸਿਆ ਪੈਦਾ ਕਰ ਹੈ ਤੇ ਨਾਲ ਹੀ ਛੋਟੇ ਬੱਚਿਆਂ ਤੇ ਬਜ਼ੁਰਗਾਂ ਨੂੰ ਵੀ ਪਟਾਕਿਆਂ ’ਚੋਂ ਨਿਕਲਣ ਵਾਲੇ ਜ਼ਹਿਰੀਲੇ ਧੂੰਏ ਨਾਲ ਕਾਫੀ ਨੁਕਸਾਨ ਹੁੰਦਾ ਹੈ।
ਅਜੀਤ ਡੈਸਕ
08-11-2026