ਤਿੰਨ ਨਸ਼ਾ ਤਸਕਰ ਕਾਬੂ
ਨਵੀਂ ਦਿੱਲੀ, 6 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਉੱਤਰ ਪੱਛਮੀ ਜ਼ਿਲ੍ਹੇ ਦੇ ਐਂਟੀ ਨਾਰਕੋਟਿਕਸ ਸੈੱਲ (ਨਸ਼ਾ ਵਿਰੋਧੀ ਸੈੱਲ) ਨੇ ਅੰਤਰਰਾਜੀ ਨਸ਼ਾ ਤਸਕਰੀ ਦੇ ਗਰੋਹ ਦਾ ਪਰਦਾਫ਼ਾਸ਼ ਕੀਤਾ ਹੈ ਅਤੇ ਨਾਲ ਹੀ 114.
ਨਵੀਂ ਦਿੱਲੀ, 6 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਉੱਤਰ ਪੱਛਮੀ ਜ਼ਿਲ੍ਹੇ ਦੇ ਐਂਟੀ ਨਾਰਕੋਟਿਕਸ ਸੈੱਲ (ਨਸ਼ਾ ਵਿਰੋਧੀ ਸੈੱਲ) ਨੇ ਅੰਤਰਰਾਜੀ ਨਸ਼ਾ ਤਸਕਰੀ ਦੇ ਗਰੋਹ ਦਾ ਪਰਦਾਫ਼ਾਸ਼ ਕੀਤਾ ਹੈ ਅਤੇ ਨਾਲ ਹੀ 114.17 ਕਿੱਲੋਗ੍ਰਾਮ ਪੋਸਤ, 160 ਗ੍ਰਾਮ ਉੱਚ ਗੁਣਵੱਤਾ ਵਾਲੀ ਅਫ਼ੀਮ, ਇਕ ਮਿਕਸਰ ਗਰਾਈਂਡਰ ਅਤੇ 4100 ਰੁਪਏ ਦੀ ਨਕਦੀ ਫੜੀ ਹੈ। ਫੜੇ ਗਏ ਵਿਅਕਤੀਆਂ ਦੇ ਨਾਂਅ ਜਸਵੀਰ (27) ਨਿਵਾਸੀ ਉੱਤਰ ਪ੍ਰਦੇਸ਼, ਸੱਤਿਆ ਕੁਮਾਰ (43) ਨਿਵਾਸੀ ਉੱਤਰ ਪ੍ਰਦੇਸ਼ ਅਤੇ ਇਕ ਔਰਤ (27) ਨਿਵਾਸੀ ਉੱਤਰ ਪ੍ਰਦੇਸ਼ ਹਨ। ਇਸ ਮਾਮਲੇ ਪ੍ਰਤੀ ਪੁਲਿਸ ਨੂੰ ਇਕ ਖ਼ਾਸ ਗੁਪਤ ਸੂਚਨਾ ਮਿਲੀ ਸੀ ਅਤੇ ਪੁਲਿਸ ਦੇ ਨਸ਼ਾ ਵਿਰੋਧੀ ਸੈੱਲ ਨੇ ਇਕ ਟੀਮ ਦਾ ਗਠਨ ਕਰਕੇ ਦਿੱਲੀ ਦੇ ਆਦਰਸ਼ ਨਗਰ ਵਿਚ ਛਾਪਾ ਮਾਰਿਆ ਅਤੇ ਨਾਲ ਹੀ ਆਦਰਸ਼ ਨਗਰ ਮੈਟਰੋ ਸਟੇਸ਼ਨ ਕੋਲ ਇਕ ਟੈਕਸੀ ਨੂੰ ਕਾਬੂ ਕਰਕੇ ਉਸ ਵਿਚੋਂ ਨਸ਼ੀਲੇ ਪਦਾਰਥ ਫੜੇ ਅਤੇ ਨਾਲ ਹੀ ਇਕ ਮਿਕਸਰ ਗਰਾਈਂਡਰ ਬਰਾਮਦ ਕੀਤਾ। ਪੁਲਿਸ ਇਨ੍ਹਾਂ ਦੇ ਪੂਰੇ ਗਰੋਹ ਦਾ ਪਤਾ ਲਗਾ ਰਹੀ ਹੈ ਅਤੇ ਨਾਲ ਹੀ ਇਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ।