29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਨਾਰਾਇਣਗੜ੍ਹ ਦੇ ਸਰਕਾਰੀ ਕਾਲਜ ’ਚ ਦੀਵਾਲੀ ਮੇਲਾ ਲਗਾਇਆ

ਨਾਰਾਇਣਗੜ੍ਹ, 28 ਅਕਤੂਬਰ (ਪੀ ਸਿੰਘ)- ਸਰਕਾਰੀ ਕਾਲਜ ਨਾਰਾਇਣਗੜ੍ਹ ਵਿਖੇ ਮਹਿਲਾ ਸੈੱਲ ਤੇ ਮਹੱਤਵਪੂਰਨ ਦਿਵਸ ਸਮਾਰੋਹ ਕਮੇਟੀ ਦੇ ਸਾਂਝੇ ਸਹਿਯੋਗ ਨਾਲ ਪ੍ਰਿੰ. ਰੋਹਿਤ ਕੁਮਾਰ ਦੀ ਪ੍ਰਧਾਨਗੀ ਹੇਠ ਦੀਵਾਲੀ ਮੇਲਾ ਲਗਾਇਆ ਗਿਆ।

Ad Position 21
No active advertisement
ਅਜੀਤ ਡੈਸਕ 29-10-2026
ਨਾਰਾਇਣਗੜ੍ਹ, 28 ਅਕਤੂਬਰ (ਪੀ ਸਿੰਘ)- ਸਰਕਾਰੀ ਕਾਲਜ ਨਾਰਾਇਣਗੜ੍ਹ ਵਿਖੇ ਮਹਿਲਾ ਸੈੱਲ ਤੇ ਮਹੱਤਵਪੂਰਨ ਦਿਵਸ ਸਮਾਰੋਹ ਕਮੇਟੀ ਦੇ ਸਾਂਝੇ ਸਹਿਯੋਗ ਨਾਲ ਪ੍ਰਿੰ. ਰੋਹਿਤ ਕੁਮਾਰ ਦੀ ਪ੍ਰਧਾਨਗੀ ਹੇਠ ਦੀਵਾਲੀ ਮੇਲਾ ਲਗਾਇਆ ਗਿਆ। ਸਮਾਗਮ ਵਿਚ ਐਸ.ਡੀ.ਐਮ. ਸ਼ਿਵਜੀਤ ਭਾਰਤੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ , ਉਨ੍ਹਾਂ ਨਾਲ ਮਹਾਰਾਣੀ ਪਦਮਾਵਤੀ ਸਰਕਾਰੀ ਮਹਿਲਾ ਕਾਲਜ ਸ਼ਹਿਜ਼ਾਦਪੁਰ ਦੀ ਪ੍ਰਿੰ. ਮੀਨਾਕਸ਼ੀ ਸ਼ਰਮਾ ਵੀ ਸ਼ਾਮਿਲ ਹੋਏ। ਸਭ ਤੋਂ ਪਹਿਲਾਂ ਮੁੱਖ ਮਹਿਮਾਨ ਐਸ. ਡੀ. ਐਮ. ਸ਼ਿਵਜੀਤ ਨੇ ਰਿਬਨ ਕੱਟ ਕੇ ਪ੍ਰੋਗਰਾਮ ਦਾ ਉਦਘਾਟਨ ਕੀਤਾ। ਕਾਲਜ ਪ੍ਰਿੰਸੀਪਲ ਨੇ ਮੁੱਖ ਮਹਿਮਾਨ ਤੇ ਮਹਾਰਾਣੀ ਪਦਮਾਵਤੀ ਸਰਕਾਰੀ ਮਹਿਲਾ ਕਾਲਜ ਸਹਿਜਾਦਪੁਰ ਦੀ ਪ੍ਰਿੰਸੀਪਲ ਦਾ ਕਾਲਜ ਪਹੁੰਚਣ ‘ਤੇ ਸਵਾਗਤ ਕੀਤਾ। ਮੁੱਖ ਮਹਿਮਾਨ ਐਸ. ਡੀ. ਐਮ. ਸ਼ਿਵਜੀਤ ਭਾਰਤੀ ਨੇ ਵਿਦਿਆਰਥੀਆਂ ਦੁਆਰਾ ਲਗਾਏ ਗਏ ਸਟਾਲਾਂ ਦਾ ਨਿਰੀਖਣ ਕੀਤਾ। ਮਹਾਰਾਣੀ ਪਦਮਾਵਤੀ ਸਰਕਾਰੀ ਮਹਿਲਾ ਕਾਲਜ ਸਹਿਜਾਦਪੁਰ ਦੀ ਪ੍ਰਿੰ. ਮੀਨਾਕਸ਼ੀ ਸ਼ਰਮਾ ਨੇ ਵੀ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਆਪਣੇ ਸੰਦੇਸ਼ ਵਿਚ ਕਾਲਜ ਪ੍ਰਿੰ. ਰੋਹਿਤ ਕੁਮਾਰ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ’ਚ ਆਤਮ-ਵਿਸ਼ਵਾਸ, ਲੀਡਰਸ਼ਿਪ ਹੁਨਰ, ਰਚਨਾਤਮਕਤਾ ਤੇ ਸਵੈ-ਰੁਜ਼ਗਾਰ ਵਿਚ ਦਿਲਚਸਪੀ ਪੈਦਾ ਕਰਦੇ ਹਨ। ਮਹਿਲਾ ਸੈੱਲ ਅਤੇ ਮਹੱਤਵਪੂਰਨ ਦਿਵਸ ਸਮਾਰੋਹ ਕਮੇਟੀ ਦੀ ਕੋਆਰਡੀਨੇਟਰ ਪ੍ਰੋ. ਰੇਣੂ ਕੁਮਾਰੀ ਨੇ ਸਾਰੇ ਭਾਗੀਦਾਰਾਂ ਅਤੇ ਸਮਾਗਮ ਦੇ ਪ੍ਰੋਗਰਾਮ ਵਿਚ ਮਦਦ ਕਰਨ ਵਾਲੇ ਕਮੇਟੀ ਮੈਂਬਰਾਂ ਦੀ ਪ੍ਰਸ਼ੰਸਾ ਕੀਤੀ। ਵੱਖ-ਵੱਖ ਸਟਾਲਾਂ ਅਤੇ ਗਤੀਵਿਧੀਆਂ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਪਹਿਲਾ, ਦੂਜਾ ਅਤੇ ਤੀਜਾ ਇਨਾਮ ਅਤੇ ਸਰਟੀਫਿਕੇਟ ਦਿੱਤੇ ਗਏ। ਮੇਲੇ ਵਿਚ ਡਾ. ਅਪੂਰਵਾ ਚਾਵਲਾ, ਡਾ. ਸੁਮਨ ਲਤਾ, ਡਾ. ਰੇਣੂ ਗੁਪਤਾ, ਡਾ. ਸਤੀਸ਼ ਕੁਮਾਰ, ਡਾ. ਗੁਰਵਿੰਦਰ, ਪ੍ਰੋ. ਕਵਿਤਾ, ਪ੍ਰੋ. ਚੇਤਨ, ਆਸ਼ਿਮਾ ਠਾਕੁਰ, ਡਾ. ਸਪਨਾ ਗੁਪਤਾ ਅਤੇ ਡਾ. ਸਪਨਾ ਸੈਣੀ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ 1 ਨਵੰਬਰ ਦੀ ਰੈਲੀ ਨੂੰ ਮੁਆਫ਼ੀ ਰੈਲੀ ਦਾ ਨਾਂਅ ਦਿੱਤਾ ਜਾਵੇ - ਤਰਲੋਚਨ ਸਿੰਘ ਅਗਲੀ ਖ਼ਬਰ ਬਿਨਾਂ ਲਾਇਸੈਂਸ ਘਰ ’ਚ ਰੱਖੇ ਪਟਾਕਿਆਂ ਦੇ 16 ਡੱਬੇ ਪੁਲਿਸ ਵਲੋਂ ਜ਼ਬਤ
Ad Position 24