ਬਿਨਾਂ ਲਾਇਸੈਂਸ ਘਰ ’ਚ ਰੱਖੇ ਪਟਾਕਿਆਂ ਦੇ 16 ਡੱਬੇ ਪੁਲਿਸ ਵਲੋਂ ਜ਼ਬਤ
ਸਿਰਸਾ, 28 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਪੁਲਿਸ ਨੇ ਬਿਨਾਂ ਲਾਈਸੈਂਸ ਘਰ ’ਚ ਰੱਖ ਪਟਾਕਿਆਂ ਦੇ 16 ਡੱਬੇ ਜ਼ਬਤ ਕੀਤੇ ਹਨ। ਸੀ.
ਸਿਰਸਾ, 28 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਪੁਲਿਸ ਨੇ ਬਿਨਾਂ ਲਾਈਸੈਂਸ ਘਰ ’ਚ ਰੱਖ ਪਟਾਕਿਆਂ ਦੇ 16 ਡੱਬੇ ਜ਼ਬਤ ਕੀਤੇ ਹਨ। ਸੀ. ਆਈ. ਏ. ਦੀ ਇੱਕ ਟੀਮ ਨੇ ਸਿਰਸਾ ਦੇ ਏ-ਬਲਾਕ ਵਿੱਚ ਇੱਕ ਪੁਰਾਣੇ ਘਰ ’ਤੇ ਛਾਪਾ ਮਾਰਿਆ ਤੇ ਪਟਾਕਿਆਂ ਦੇ 16 ਵੱਡੇ ਡੱਬੇ ਬਰਾਮਦ ਕੀਤੇ। ਪੁਲਿਸ ਨੇ ਮਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਉਸ ਵਿਰੁੱਧ ਵਿਸਫੋਟਕ ਐਕਟ ਸਮੇਤ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਪੁਲਿਸ ਦੀ ਇੱਕ ਟੀਮ ਗਸ਼ਤ ਕਰ ਰਹੀ ਸੀ ਤਾਂ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਘਰ ’ਚ ਗੈਰ-ਕਾਨੂੰਨੀ ਤੌਰ ’ਤੇ ਪਟਾਕਿਆਂ ਦਾ ਸਟਾਕ ਕੀਤਾ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਸੌਰਭ ਪੁੱਤਰ ਕ੍ਰਿਸ਼ਨ ਲਾਲ ਦੇ ਖ਼ਿਲਾਫ਼ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ।